CM ਭਗਵੰਤ ਮਾਨ ਦੇ ਸੋਂਹ ਚੁੱਕ ਸਮਾਗਮ ਕਰਕੇ ਸਰਕਾਰੀ ਬੱਸਾਂ ਨੂੰ ਹੋ ਗਿਆ ਏਨੇ ਲੱਖ ਦਾ ਸਿੱਧਾ ਫਾਇਦਾ

ਆਈ ਤਾਜ਼ਾ ਵੱਡੀ ਖਬਰ 

ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਸਮਰਥਕਾਂ ਦੇ ਨਾਲ ਨਤਮਸਤਕ ਹੋਣ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗਏ ਸਨ। ਜਿੱਥੇ ਉਨ੍ਹਾਂ ਵੱਲੋਂ ਉੱਥੇ ਪਹੁੰਚਣ ਵਾਲੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਲਈ ਸਰਕਾਰੀ ਬੱਸਾਂ ਦਾ ਇਸਤੇਮਾਲ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਕਈ ਤੰਜ ਕੱਸੇ ਗਏ ਸਨ। ਉਥੇ ਹੀ ਗੱਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਕਰਵਾਏ ਗਏ ਸਹੁੰ ਚੁੱਕ ਸਮਾਗਮ ਦੇ ਮੌਕੇ ਤੇ ਵੱਖ-ਵੱਖ ਪਿੰਡਾਂ ਤੋਂ ਲਿਆਉਣ ਵਾਸਤੇ ਸਰਕਾਰੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ।

ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਸਰਕਾਰੀ ਬੱਸਾਂ ਨੂੰ ਏਨੇ ਲੱਖ ਦਾ ਸਿੱਧਾ ਫਾਇਦਾ ਹੋਇਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕੱਲ ਖੱਟਕੜ ਕਲਾਂ ਵਿਖੇ ਸਰਕਾਰੀ ਬੱਸਾਂ ਰਾਹੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪਹੁੰਚ ਕੀਤੀ ਗਈ ਸੀ। ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਕੱਲ ਭੇਜੀਆਂ ਗਈਆਂ ਬਸਾਂ ਨੂੰ ਜਿੱਥੇ ਇੱਕ ਬੱਸ ਦੇ ਅਨੁਸਾਰ ਪੰਤਾਲੀ ਸੌ ਰੁਪਏ ਚਾਰਜ ਕੀਤੇ ਗਏ ਹਨ। ਉਥੇ ਹੀ ਇਸ ਸਰਕਾਰੀ ਪ੍ਰੋਗਰਾਮ ਵਿਚ ਜਾਣ ਵਾਲੀ ਹਰ ਬੱਸ ਨੂੰ ਡੀਜ਼ਲ ਲਈ ਵੀ ਪ੍ਰਤੀ ਕਿਲੋ ਮੀਟਰ ਦੇ ਹਿਸਾਬ ਨਾਲ ਤੈਅ ਕੀਤੀ ਗਈ ਰਾਸ਼ੀ ਦਿੱਤੀ ਗਈ ਹੈ।

ਸਰਕਾਰ ਵੱਲੋਂ ਜਿੱਥੇ ਵੱਖ ਵੱਖ ਡਿਪੂਆਂ ਤੋਂ ਸਰਕਾਰੀ ਬੱਸਾਂ ਨੂੰ ਇਸ ਹੋਣ ਵਾਲੇ ਸਮਾਰੋਹ ਵਿਚ ਭੇਜਿਆ ਗਿਆ ਸੀ। ਉਥੇ ਹੀ ਦੱਸਿਆ ਗਿਆ ਹੈ ਕਿ 4500 ਸੌ ਰੁਪਏ ਇੱਕ ਬੱਸ ਦੀ ਬੁਕਿੰਗ ਕੀਤੀ ਗਈ ਉਸ ਦੇ ਅਨੁਸਾਰ ਵੱਖ ਵੱਖ ਡਿਪੂਆਂ ਤੋਂ ਜਾਣ ਵਾਲੀਆਂ ਸਰਕਾਰੀ ਬੱਸਾਂ ਦੇ ਕਾਰਨ ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੂੰ 45 ਲੱਖ ਤੋਂ ਵਧੇਰੇ ਦੀ ਰਾਸ਼ੀ ਪ੍ਰਾਪਤ ਹੋਈ ਹੈ।

ਜਿਸ ਨਾਲ ਵਿਭਾਗ ਨੂੰ ਬਹੁਤ ਵੱਡਾ ਲਾਭ ਮਿਲਿਆ ਹੈ। ਉਥੇ ਹੀ ਜਲੰਧਰ ਡਿਪੂ ਤੋਂ ਭੇਜਣ ਵਾਲੀਆਂ ਬੱਸਾਂ ਦੇ ਨਾਲ ਲੱਖਾਂ ਰੁਪਏ ਦਾ ਫਾਇਦਾ ਹੋਇਆ ਹੈ। ਦੱਸਿਆ ਗਿਆ ਹੈ ਕਿ ਕੁਝ ਬੱਸਾਂ ਨੂੰ ਹੀ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਭੇਜਿਆ ਗਿਆ ਸੀ ਅਤੇ ਬਾਕੀ ਦੀਆਂ ਪ੍ਰਾਈਵੇਟ ਬੱਸਾਂ ਨੂੰ ਰੂਟ ਤੇ ਭੇਜਿਆ ਗਿਆ ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।