ਆਈ ਤਾਜ਼ਾ ਵੱਡੀ ਖਬਰ
ਜਿੱਥੇ ਇੱਕ ਪਾਸੇ ਪੂਰੇ ਦੇਸ਼ ਭਰ ਦੇ ਲੋਕ ਦੀਵਾਲੀ ਨੂੰ ਲੈ ਕੇ ਤਿਆਰੀਆਂ ਵਿੱਚ ਰੁੱਝੇ ਹੋਏ ਹਨ, ਪਰ ਦੂਜੇ ਪਾਸੇ ਦੇਸ਼ ਦੀ ਸਿਆਸਤ ਵੀ ਕਾਫੀ ਭਖੀ ਹੋਈ ਹੈ । ਵੱਖੋ ਵੱਖਰੇ ਮੁੱਦਿਆਂ ਨੂੰ ਲੈ ਕੇ ਸਿਆਸੀ ਧਿਰ ਇਕ ਦੂਜੇ ਉੱਪਰ ਵਾਰ ਕਰਦੇ ਹੋਏ ਨਜ਼ਰ ਆ ਰਹੇ ਹਨ । ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਰਾ ਇਨ੍ਹਾਂ ਦਿਨੀਂ ਕਾਫੀ ਚਡ਼੍ਹਿਆ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਪਟਿਆਲਾ ਦੇ ਸਰਕਟ ਹਾਊਸ ਵਿੱਚ ਮੁੱਖ ਮੰਤਰੀ ਦੇ ਕਮਰੇ ਦੇ ਬੈੱਡ ਤੇ ਪਈ ਗੰਦਗੀ ਦੇ ਮਾਮਲੇ ਚ ਪ੍ਰਾਹੁਣਾਚਾਰੀ ਵਿਭਾਗ ਤੇ ਸੁਪਰਵਾਈਜ਼ਰ ਖ਼ਿਲਾਫ਼ ਐਕਸ਼ਨ ਲੈਂਦੇ ਹੋਏ ਉਨ੍ਹਾਂ ਦੀ ਬਦਲੀ ਕਰ ਦਿੱਤੀ ਹੈ ।
ਪ੍ਰਾਪਤ ਜਾਣਕਾਰੀ ਮੁਤਾਬਕ ਸੁਪਰਵਾਈਜ਼ਰ ਤੇ ਦੋਸ਼ ਲਗਾਏ ਗਏ ਹਨ ਕਿ ਉਸ ਨੇ ਪਟਿਆਲਾ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਕਮਰੇ ਦਾ ਬੈੱਡ ਸਾਫ਼ ਨਹੀਂ ਕਰਵਾਇਆ ਤੇ ਬੈਠੇ ਗੰਦਗੀ ਕਾਰਨ ਮੁੱਖਮੰਤਰੀ ਭਗਵੰਤ ਮਾਨ ਗੁੱਸੇ ਵਿੱਚ ਇੱਥੋਂ ਚਲੇ ਗਏ । ਬੁੱਧਵਾਰ ਦੇਰ ਰਾਤ ਭਗਵੰਤ ਮਾਨ ਨੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਸੀ ਤੇ ਮੁੱਖਮੰਤਰੀ ਭਗਵੰਤ ਮਾਨ ਨੇ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਨਿਰੀਖਣ ਵੀ ਕੀਤਾ ਤਾਂ ਜੋ ਹਸਪਤਾਲਾਂ ਦੇ ਹਾਲਾਤਾਂ ਬਾਰੇ ਪਤਾ ਚੱਲ ਸਕੇ ਤੇ ਮੁੱਖਮੰਤਰੀ ਭਗਵੰਤ ਮਾਨ ਨੇ ਹਸਪਤਾਲ ਵਿੱਚ ਸਹੂਲਤਾਂ ਸਬੰਧੀ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਵੀ ਗੱਲਬਾਤ ਕੀਤੀ ।
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਸਰਕਟ ਹਾਊਸ ਵਿੱਚ ਮੁੱਖ ਮੰਤਰੀ ਦੇ ਕਮਰੇ ਵਿਚ ਠਹਿਰਨ ਲਈ ਚਲੇ ਗਏ । ਜਦੋਂ ਮੁੱਖ ਮੰਤਰੀ ਨੇ ਉੱਥੇ ਪਹੁੰਚੇ ਤਾਂ ਉਨ੍ਹਾਂ ਨੀ ਬੈਠ ਹੇਠਾਂ ਗੱਦੇ ਤੇ ਗੰਦਗੀ ਪਈ ਹੋਈ ਵੇਖੀ । ਇਸ ਮੌਕੇ ਉਨ੍ਹਾਂ ਡਿਊਟੀ ਮੈਨੇਜਮੈਂਟ ਕੋਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਬੈੱਡ ਦੀ ਸਫਾਈ ਨਾ ਹੋਣ ਬਾਰੇ ਪੁੱਛਿਆ ਤੇ ਮੁੱਖ ਮੰਤਰੀ ਨੇ ਅਜਿਹੀ ਅਣਗਹਿਲੀ ਦਾ ਗੰਭੀਰ ਨੋਟਿਸ ਲਿਆ ਅਤੇ ਤੁਰੰਤ ਹੀ ਵਾਪਸ ਚਲੇ ਗਏ ।
ਇਸ ਸਬੰਧੀ ਡਿਊਟੀ ਮੈਨੇਜਮੈਂਟ ਨੇ ਆਪਣੀ ਰਿਪੋਰਟ ਬਣਾ ਕੇ ਪ੍ਰਾਹੁਣਾਚਾਰੀ ਵਿਭਾਗ ਨੂੰ ਸੌਂਪ ਦਿੱਤੀ । ਜਿਸ ਤੋਂ ਬਾਅਦ ਪ੍ਰਾਹੁਣਾਚਾਰੀ ਵਿਭਾਗ ਵਲੋ ਐਕਸ਼ਨ ਲੈਂਦੇ ਹੋਏ ਸੁਪਰਡੈਂਟ ਦੀ ਬਦਲੀ ਕਰ ਦਿੱਤੀ ।
Previous Postਵਾਪਰਿਆ ਭਾਣਾ: ਪਹਿਲਾਂ ਪਿਤਾ ਦੀ ਹੋਈ ਸੜਕੀ ਹਾਦਸੇ ਚ ਮੌਤ! ਵਿਦੇਸ਼ ਚ ਫਿਰ ਪੁੱਤ ਦਾ ਵੀ ਹੋਗਿਆ ਬੇਰਹਿਮੀ ਨਾਲ ਕਤਲ
Next Postਬ੍ਰੇਕਾਂ ਫੇਲ ਹੋਣ ਕਾਰਨ ਸਰਕਾਰੀ ਬੱਸ ਹੋਈ ਹਾਦਸੇ ਦੀ ਸ਼ਿਕਾਰ, ਕਈ ਸਵਾਰੀਆਂ ਹੋਈਆਂ ਜ਼ਖਮੀ