CEO ਮਾਂ ਨੇ ਗੋਆ ਜਾ ਖੁਦ 4 ਸਾਲਾਂ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ , ਵਜ੍ਹਾ ਜਾਣ ਹਰੇਕ ਕੋਈ ਰਹੇ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਇੱਕ ਮਾਂ ਦੁਨੀਆਂ ਦੇ ਵਿੱਚ ਆਪਣੇ ਬੱਚੇ ਖਾਤਰ ਸਭ ਕੁਝ ਕਰ ਸਕਦੀ ਹੈ, ਮਾਂ ਆਪਣੀ ਬੱਚੀਆਂ ਖਾਤਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦਾ ਕੰਮ ਕਰਦੀ ਹੈ ਬੱਚਿਆਂ ਦੀਆਂ ਮਨ ਪਸੰਦ ਚੀਜ਼ਾਂ ਬਣਾਉਂਦੀ ਹੈ, ਤਾਂ ਜੋ ਉਸਦੇ ਬੱਚੇ ਖੁਸ਼ ਹੋ ਸਕਣ ਤੇ ਉਨਾਂ ਦੀਆਂ ਖੁਸ਼ੀਆਂ ਵਿੱਚੋਂ ਆਪਣੀ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਪਰ ਅੱਜ ਤੁਹਾਨੂੰ ਇੱਕ ਅਜਿਹੀ ਖੁੰਕਾਰ ਮਾਂ ਬਾਰੇ ਦੱਸਾਂਗੇ, ਜਿਸ ਨੇ ਆਪਣੇ ਪੁੱਤ ਨੂੰ ਹੀ ਘਾਟ ਉਤਾਰ ਦਿੱਤਾ। ਇਨਾ ਹੀ ਨਹੀਂ ਸਗੋਂ, ਉਸਨੂੰ ਮਾਰਨ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਇੱਕ ਸੂਟਕੇਸ ਵਿੱਚ ਪਾ ਦਿੱਤਾ ਗਿਆ l ਜਿਸ ਤੋਂ ਬਾਅਦ ਹਰ ਕੋਈ ਇਸ ਘਟਨਾ ਬਾਰੇ ਸੁਣਨ ਤੋਂ ਬਾਅਦ ਹੈਰਾਨ ਹੁੰਦਾ ਪਿਆ ਹੈ। ਜ਼ਿਕਰਯੋਗ ਹੈ ਕਿ ਇਸ ਔਰਤ ਦੇ ਵੱਲੋਂ ਗੋਆ ਵਿੱਚ ਜਾ ਕੇ ਇਸ ਵੱਡੀ ਵਾਰਦਾਤ ਨੂੰ ਅਣਜਾਮ ਦਿੱਤਾ ਗਿਆ ਹੈ। ਇਸ ਦੌਰਾਨ ਨਿਰਾਸ਼ ਕਰਨ ਵਾਲੀ ਗੱਲ ਇਹ ਹੈ ਕਿ ਬੱਚੇ ਦੀ ਉਮਰ ਸਿਰਫ ਚਾਰ ਸਾਲਾਂ ਸੀ l ਇਹ ਰੂਹ ਕੰਬਾਉ ਮਾਮਲਾ ਬੈਂਗਲੂਰੂ ਤੋਂ ਸਾਹਮਣੇ ਆਇਆ l

ਇੱਥੇ ਗੋਆ ‘ਚ ਆਪਣੇ 4 ਸਾਲਾ ਪੁੱਤ ਦੇ ਕਤਲ ਦੇ ਦੋਸ਼ ‘ਚ ਚਿਤਰਦੁਰਗ ਜ਼ਿਲ੍ਹੇ ਦੇ ਏਮੰਗਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ । ਸੂਚਨਾ ਤੇ ਉਸ ਦੇ ਪੁੱਤ ਨੂੰ ਉੱਤਰੀ ਗੋਆ ਦੇ ਇਕ ਸਰਵਿਸ ਅਪਾਰਟਮੈਂਟ ‘ਚ ਚੈਕ ਇਨ ਕੀਤਾ। ਜਦੋਂ ਇਹ ਔਰਤ ਇਕੱਲੀ ਕਮਰੇ ਤੋਂ ਬਾਹਰ ਆਈ ਤਾਂ, ਪੁੱਛ-ਗਿੱਛ ਕਰਨ ‘ਤੇ ਉਸ ਨੇ ਸਟਾਫ਼ ਨੂੰ ਦੱਸਿਆ ਕਿ ਉਸ ਦਾ ਪੁੱਤ ਰਿਸ਼ਤੇਦਾਰ ਦੇ ਘਰ ‘ਚ ਹੈ। ਉਸ ਨੇ ਹੋਟਲ ਤੋਂ ਚੈੱਕ ਆਊਟ ਕੀਤਾ ਅਤੇ ਹੋਟਲ ਵਲੋਂ ਬੁਲਾਈ ਗਈ ਕੈਬ ‘ਚ ਚਲੀ ਗਈ। ਜਦੋਂ ਹੋਟਲ ਦਾ ਕਮਰਾ ਸਾਫ ਕਰਨ ਦੇ ਲਈ ਸਫਾਈ ਕਰਮਚਾਰੀ ਪੁੱਜਿਆ ਤਾਂ ਉਸ ਵੱਲੋਂ ਵੇਖਿਆ ਗਿਆ ਕਿ ਕਮਰੇ ਦੇ ਵਿੱਚ ਖੂਨ ਦੇ ਨਿਸ਼ਾਨ ਸਨ। ਕਮਰੇ ‘ਚ ਖੂਨ ਦੇ ਨਿਸ਼ਾਨ ਦੇਖਣ ਤੋਂ ਬਾਅਦ ਹੋਟਲ ਡਿਪਾਰਟਮੈਂਟ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ।

ਜਿਸ ਤੋਂ ਬਾਅਦ ਪੁਲਿਸ ਕਰਮਚਾਰੀ ਮੌਕੇ ਤੇ ਪੁੱਛਦੇ ਹਨ ਤੇ ਉਨਾਂ ਵੱਲੋਂ ਇਸ ਔਰਤ ਦੇ ਬੱਚੇ ਬਾਰੇ ਪੁੱਛਣ ਤੇ ਉਸ ਵੱਲੋਂ ਫਰਜ਼ੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਕਿਹਾ ਕਿ ਉਹ ਉਸ ਦੇ ਰਿਸ਼ਤੇਦਾਰ ਦੇ ਇੱਥੇ ਹੈ। ਪੁਲਸ ਨੇ ਪਤੇ ਦੀ ਜਾਂਚ ਕੀਤੀ ਤਾਂ ਉਹ ਫਰਜ਼ੀ ਨਿਕਲਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਤੇ ਪੁਲਿਸ ਵੱਲੋਂ ਬਾਰੀਕੀ ਦੇ ਨਾਲ ਉਸ ਔਰਤ ਦੇ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਔਰਤ ਨੇ ਇਹ ਕਬੂਲ ਕਰ ਲਿਆ ਕਿ ਉਸ ਵੱਲੋਂ ਆਪਣੇ ਚਾਰ ਸਾਲਾ ਦੇ ਬੱਚੇ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਹੈ ਤੇ ਉਸ ਦੀ ਲਾਸ਼ ਨੂੰ ਸੂਟਕੇਸ ਵਿੱਚ ਪਾ ਦਿੱਤਾ ਗਿਆ ਹੈ।

ਇਸ ਦੌਰਾਨ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਕਿ ਔਰਤ ਦੀ ਆਪਣੇ ਪਤੀ ਦੇ ਨਾਲ ਅਣਬਣ ਸੀ ਤੇ ਔਰਤ ਚਾਹੁੰਦੀ ਸੀ ਕਿ ਉਹ ਉਸਦੇ ਪੁੱਤ ਨੂੰ ਨਾ ਮਿਲ ਸਕੇ, ਜਿਸ ਕਾਰਨ ਉਸ ਵੱਲੋਂ ਇਸ ਖੌਫਨਾਕ ਵਾਰਦਾਤ ਨੂੰ ਅਣਜਾਮ ਦਿੱਤਾ ਗਿਆ l ਫਿਲਹਾਲ ਪੁਲਿਸ ਦੇ ਵੱਲੋਂ ਦੋਸ਼ੀ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।