ਆਈ ਤਾਜਾ ਵੱਡੀ ਖਬਰ
ਭਾਰਤ ਵਿਚ ਪਿਛਲੇ ਸਾਲ ਮਾਰਚ ਵਿਚ ਕੋਰੋਨਾ ਦੇ ਸ਼ੁਰੂ ਹੁੰਦੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਉੱਥੇ ਹੀ ਸਰਕਾਰ ਵੱਲੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਬੱਚਿਆਂ ਦੀ ਪੜਾਈ ਲਗਾਤਾਰ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਅਕਤੂਬਰ ਵਿੱਚ ਮੁੜ ਤੋਂ ਵਿਦਿਅਕ ਅਦਾਰਿਆਂ ਨੂੰ ਖੋਲਣ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਵੱਡੀਆਂ ਕਲਾਸਾਂ ਦੇ ਵਿਦਿਆਰਥੀ ਆਉਣੇ ਸ਼ੁਰੂ ਹੋ ਗਏ ਸਨ। ਉਥੇ ਹੀ ਮੁੜ ਤੋਂ ਕਰੋਨਾ ਦੇ ਕ-ਹਿ-ਰ ਨੂੰ ਦੇਖਦੇ ਹੋਏ ਫਿਰ ਤੋਂ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ। ਸਰਕਾਰ ਵੱਲੋਂ ਕਰੋਨਾ ਨੂੰ ਦੇਖਦੇ ਹੋਏ ਪੰਜਵੀਂ, ਅੱਠਵੀਂ ਅਤੇ ਦਸਵੀਂ ਕਲਾਸ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਸੀ ਬੀ ਐਸ ਈ ਸਕੂਲਾਂ ਦੇ ਇਨ੍ਹਾਂ ਵਿਦਿਆਰਥੀਆਂ ਬਾਰੇ ਇਹ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਸਬੰਧੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਦਸਵੀਂ ਕਲਾਸ ਦੇ ਨਤੀਜੇ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਅਧਾਰ ਤੇ ਤਿਆਰ ਕਰਨ ਲਈ ਸਾਰੇ ਸਕੂਲਾਂ ਦੇ ਟੀਚਰਾਂ ਨੂੰ ਆਦੇਸ਼ ਦਿੱਤੇ ਗਏ ਸਨ। ਹੁਣ ਸੀ ਬੀ ਐੱਸ ਈ ਬੋਰਡ ਵੱਲੋਂ ਦਸਵੀਂ ਦਾ ਨਤੀਜਾ ਮਿਤੀ 20 ਜੂਨ ਨੂੰ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦਾ ਫੈਸਲਾ ਦੇਸ਼ ਵਿਚ ਕੋਰੋਨਾ ਦੇ ਵਧ ਰਹੇ ਕੇਸਾਂ ਤੋਂ ਬਾਅਦ ਹੀ ਲਿਆ ਗਿਆ ਹੈ।
ਬੋਰਡ ਵੱਲੋਂ ਜਿੱਥੇ 1 ਮਈ ਨੂੰ ਮੁਲੰਕਣ ਨੀਤੀ ਜਾਰੀ ਕੀਤੀ ਗਈ ਸੀ, ਉੱਥੇ ਹੀ ਸਾਰੇ ਸਕੂਲਾਂ ਨੂੰ 25 ਮਈ ਤੱਕ ਅੰਕ ਤੈਅ ਕਰਕੇ 5 ਜੂਨ ਤੱਕ ਸੀਬੀਐਸਈ ਨੂੰ ਜਮਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ। ਉਥੇ ਹੀ ਇੰਟਰਨਲ ਅੰਕ ਵੀ ਸੀ ਬੀ ਐਸ ਈ ਨੂੰ 11 ਜੂਨ ਤੱਕ ਸਕੂਲਾਂ ਵੱਲੋਂ ਜਮਾਂ ਕਰਵਾਉਣੇ ਲਾਜ਼ਮੀ ਕੀਤੇ ਗਏ ਸਨ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕੋਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਦੇ ਮੱਦੇਨਜ਼ਰ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੀ ਬੀ ਐਸ ਈ ਬੋਰਡ ਵੱਲੋਂ ਨਤੀਜਾ ਜਾਰੀ ਕਰਨ ਦੀ ਤਰੀਕ ਨੂੰ ਅੱਗੇ ਪਾਉਣ ਦਾ ਫੈਸਲਾ ਕੀਤਾ ਗਿਆ ਹੈ।
ਸੀ ਬੀ ਐਸ ਈ ਬੋਰਡ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਨੋਟਿਸ ਵਿੱਚ ਵਿਦਿਆਰਥੀਆਂ ਦੇ ਅੰਕ ਜਮਾਂ ਕਰਵਾਉਣ ਦੀ ਆਖਰੀ ਤਰੀਕ ਨੂੰ ਵੀ ਵਧਾ ਦਿੱਤਾ ਗਿਆ ਸੀ। ਹੁਣ 30 ਜੂਨ ਤੱਕ ਲਈ ਦੋਵੇਂ ਕੈਟਾਗਿਰੀ ਦੇ ਅੰਕ ਜਮਾਂ ਕਰਵਾਉਣ ਲਈ ਆਖਿਆ ਗਿਆ ਹੈ। ਬੋਰਡ ਵੱਲੋਂ ਬਦਲੇ ਗਏ ਸ਼ਡਿਊਲ ਮੁਤਾਬਕ ਹੁਣ ਨਤੀਜਾ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਜਾਰੀ ਹੋ ਸਕੇਗਾ।
Previous Postਹੁਣੇ ਹੁਣੇ ਪੰਜਾਬ ਚ ਮੌਜੂਦਾ ਹਾਲਾਤਾਂ ਨੂੰ ਦੇਖ ਇਥੇ ਕੀਤਾ ਇਹ ਵੱਡਾ ਹੁਕਮ ਲਾਗੂ – ਤਾਜਾ ਵੱਡੀ ਖਬਰ
Next Postਕ੍ਰਿਕੇਟ ਜਗਤ ਚ ਛਾਈ ਸੋਗ ਦੀ ਲਹਿਰ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਹਰਭਜਨ ਸਿੰਘ ਨੇ ਦਿੱਤੀ ਜਾਣਕਾਰੀ