CBSE ਸਕੂਲਾਂ ਵਾਲਿਆਂ ਲਈ ਹੁਣ ਅਚਾਨਕ ਹੋਇਆ ਇਹ ਐਲਾਨ, ਲੋਕਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਸਿੱਖਿਆ ਦਾ ਮਾਧਿਅਮ ਇਨਸਾਨ ਨੂੰ ਸਮਝਦਾਰ ਬਣਾਉਣ ਵਿਚ ਮਦਦ ਕਰਦਾ ਹੈ‌। ਸਿੱਖਿਆ ਦੇ ਵਧੇਰੇ ਪਸਾਰ ਨੂੰ ਲੈ ਕੇ ਵਿਭਾਗ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਬਹੁਤ ਸਾਰੇ ਬੱਚੇ ਸਿੱਖਿਆ ਦਾ ਲਾਭ ਪ੍ਰਾਪਤ ਕਰ ਆਪਣੀ ਜਿੰਦਗੀ ਦੇ ਰਸਤਿਆਂ ਨੂੰ ਹੋਰ ਅਸਾਨ ਕਰ ਲੈਂਦੇ ਹਨ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਈ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਤਹਿਤ ਹੀ ਇਕ ਅਜਿਹੀ ਖ਼ਾਸ ਸਕੀਮ ਹੈ ਜੋ ਸਿੰਗਲ ਗਰਲ ਚਾਈਲਡ ਨੂੰ ਦਿੱਤੀ ਜਾਂਦੀ ਹੈ।

ਇਹ ਇਕ ਮੈਟ੍ਰਿਕ ਸਕਾਲਰ ਸ਼ਿਪ ਸਕੀਮ ਹੁੰਦੀ ਹੈ ਜਿਸ ਅਧੀਨ ਲੜਕੀ ਨੂੰ ਸਕੂਲ ਵਿਚ ਵਿਦਿਆ ਸੰਬੰਧੀ ਸਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਸਕਾਲਰਸ਼ਿਪ ਵਾਸਤੇ ਅਪਲਾਈ ਕਰਨ ਵਾਲੇ ਲੋਕਾਂ ਲਈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਇਸ ਦੀ ਆਖਰੀ ਮਿਤੀ ਨੂੰ ਇਕ ਵਾਰ ਫਿਰ ਤੋਂ ਵਧਾ ਦਿੱਤਾ ਗਿਆ ਹੈ। ਹੁਣ ਇਹ ਸਕਾਲਰ ਸ਼ਿਪ ਵਾਸਤੇ ਅਪਲਾਈ ਕਰਨ ਦੀ ਆਖਰੀ ਤਰੀਕ 28 ਨਵੰਬਰ 2020 ਕਰ ਦਿੱਤੀ ਗਈ ਹੈ। ਇਹ ਸਕਾਲਰ ਸ਼ਿਪ ਸਕੀਮ ਉਨ੍ਹਾਂ ਮਾਂ ਬਾਪ ਦੇ ਬੱਚਿਆਂ ਵਾਸਤੇ ਹੁੰਦੀ ਹੈ

ਜਿਨ੍ਹਾਂ ਦੀ ਇਕਲੌਤੀ ਔਲਾਦ ਲੜਕੀ ਹੁੰਦੀ ਹੈ ਭਾਵ ਇਹ ਕਿ ਉਨ੍ਹਾਂ ਦੀ ਕੋਈ ਹੋਰ ਸੰਤਾਨ ਨਹੀਂ ਹੁੰਦੀ। ਇਹ ਇੱਕ ਮੈਟ੍ਰਿਕ ਸਕਾਲਰ ਸ਼ਿਪ ਯੋਜਨਾ ਹੈ ਜਿਸ ਦੇ ਤਹਿਤ ਲੜਕੀ ਨੂੰ ਵਿਦਿਆ ਪ੍ਰਾਪਤ ਕਰਨ ਲਈ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਜਿਹੜੀਆਂ ਬੱਚੀਆਂ ਇਸ ਸਕੀਮ ਨੂੰ ਲੈਣ ਲਈ ਵਾਂਝੇ ਰਹਿ ਗਈਆਂ ਸਨ ਉਹ ਹੁਣ ਇਸ ਲਈ ਅਪਲਾਈ ਕਰ ਸਕਦੀਆਂ ਹਨ। ਕੁਝ ਯਾਦ ਰੱਖਣ ਯੋਗ ਗੱਲਾਂ ਹਨ ਕਿ ਹੁਣ ਇਸ ਸਕਾਲਰ ਸ਼ਿਪ ਵਾਸਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ 28 ਦਸੰਬਰ 2020 ਹੈ।

ਅਰਜ਼ੀ ਦੀ ਹਾਰਡ ਕਾਪੀ ਨੂੰ ਜਮਾਂ ਕਰਵਾਉਣ ਦੀ ਤਰੀਕ 8 ਜਨਵਰੀ 2021 ਕਰ ਦਿੱਤੀ ਗਈ ਹੈ। ਜਿਹੜੇ ਲੋਕ ਇਸ ਸਕੀਮ ਵਾਸਤੇ ਹਾਰਡ ਕਾਪੀ 8 ਜਨਵਰੀ ਤੱਕ ਜਮ੍ਹਾਂ ਨਹੀਂ ਕਰਵਾ ਸਕੇ ਉਨ੍ਹਾਂ ਦੀ ਐਪਲੀਕੇਸ਼ਨ ਬਾਅਦ ਵਿੱਚ ਨਹੀਂ ਲਈ ਜਾਵੇਗੀ। ਦੱਸ ਦਈਏ ਕਿ ਇਸ ਸਕੀਮ ਵਾਸਤੇ ਅਪਲਾਈ ਕਰਨ ਦੇ ਲਈ ਅਰਜ਼ੀ ਨੂੰ ਕੇਵਲ ਆਨਲਾਈਨ ਮਾਧਿਅਮ ਜ਼ਰੀਏ ਹੀ ਸਵੀਕਾਰ ਕੀਤਾ ਜਾਵੇਗਾ। ਜਦ ਕਿ ਇਸ ਸਕੀਮ ਨੂੰ ਰੀਨਿਊ ਕਰਵਾਉਣ ਦੇ ਲਈ ਹਾਰਡ ਕਾਪੀ ਜਮਾਂ ਕਰਵਾਉਣੀ ਪਵੇਗੀ।