CBSE ਸਕੂਲਾਂ ਲਈ ਹੋ ਗਿਆ ਇਹ ਵੱਡਾ ਫੈਸਲਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪਿਛਲੇ ਸਾਲ ਮਾਰਚ ਤੋਂ ਜਿੱਥੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ। ਉਥੇ ਹੀ ਸਰਕਾਰ ਅਤੇ ਬੋਰਡ ਵੱਲੋਂ ਲਗਾਤਾਰ ਬੱਚਿਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖਣ ਦੇ ਆਦੇਸ਼ ਸਕੂਲ ਦੇ ਅਧਿਆਪਕਾਂ ਨੂੰ ਦਿੱਤੇ ਗਏ ਸਨ। ਜਿੱਥੇ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਉਥੇ ਹੀ ਕੁਝ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਤੋਂ ਪ੍ਰਾਪਤ ਕੀਤੀਆਂ ਜਾਣ ਵਾਲੀਆਂ ਭਾਰੀ ਫੀਸਾਂ ਨੂੰ ਲੈ ਕੇ ਵੀ ਮਾਮਲਾ ਗਰਮਾਇਆ ਰਿਹਾ । ਕਰੋਨਾ ਨੂੰ ਵੇਖਦੇ ਹੋਏ ਜਿੱਥੇ ਸਰਕਾਰ ਵੱਲੋਂ ਪੰਜਵੀਂ, ਅੱਠਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆਵਾਂ ਤੋਂ ਹੀ ਅਗਲੀ ਕਲਾਸ ਵਿਚ ਕਰ ਦਿੱਤਾ ਗਿਆ ਹੈ।

ਉਥੇ ਹੀ ਸੀ ਬੀ ਐਸ ਈ ਬੋਰਡ ਵੱਲੋਂ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਵੀ ਜਲਦੀ ਹੀ ਕਰਵਾਏ ਜਾਣ ਦਾ ਭਰੋਸਾ ਦਿਤਾ ਗਿਆ ਹੈ। ਸੀ ਬੀ ਐਸ ਈ ਸਕੂਲਾਂ ਲਈ ਇੱਕ ਵੱਡਾ ਐਲਾਨ ਹੋ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ ਸਕੂਲਾਂ ਲਈ ਬੱਚਿਆਂ ਦੀ ਪੜ੍ਹਾਈ ਸਬੰਧੀ ਜਾਣਕਾਰੀ ਨੂੰ ਵੈਬਸਾਈਟ ਤੇ ਸਾਂਝਾ ਕੀਤਾ ਜਾਵੇਗਾ। ਇਸ ਬਾਰੇ ਗੱਲ ਕਰਦੇ ਹੋਏ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਹਰ ਸਕੂਲ ਨੂੰ ਵੈਬਸਾਈਟ ਤੇ 32 ਤਰਾਂ ਦੀ ਜਾਣਕਾਰੀ ਦੇਣੀ ਹੋਵੇਗੀ।

ਜਿਸ ਦੇ ਤਹਿਤ ਸਕੂਲ ਦਾ ਨਾਮ, ਐਫਲੀਏਸ਼ਨ ਨੰਬਰ, ਸਕੂਲ ਦਾ ਇਹ ਮੇਲ ਆਈਡੀ , ਸਕੂਲ ਸੁਸਾਇਟੀ ਦਾ ਨਾਮ, ਸਕੂਲ ਐਫਲੀਏਸ਼ਨ ਨਾਲ ਸਬੰਧਤ ਸਾਰੇ ਦਸਤਾਵੇਜ਼, ਸਕੂਲ ਕੋਡ ਦੇ ਨਾਲ ਪੂਰਾ ਪਤਾ, ਕੰਟਰੈਕਟ ਨੰਬਰ, ਆਦਿ ਦੀ ਜਾਣਕਾਰੀ ਦੇਣੀ ਲਾਜ਼ਮੀ ਕੀਤੀ ਗਈ ਹੈ। ਉੱਥੇ ਹੀ ਪਿਛਲੇ 3 ਸਾਲ ਦੇ ਬੋਰਡ ਦੇ ਨਤੀਜੇ ਵੀ ਵੈਬਸਾਈਟ ਤੇ ਪਾਉਣੇ ਲਾਜ਼ਮੀ ਕੀਤੇ ਗਏ ਹਨ। ਬੋਰਡ ਨੇ ਐਫਲੀਏਸ਼ਨ ਬਾਇਲਾਜ 2018 ਦੇ ਤਹਿਤ 32 ਤਰਾਂ ਦੀ ਜਾਣਕਾਰੀ ਸਾਰੇ ਸਕੂਲਾਂ ਨੂੰ ਵੈਬਸਾਈਟ ਤੇ ਪਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਉਥੇ ਹੀ ਜਾਣਕਾਰੀ ਦੇ ਵਿੱਚ ਕੁੱਲ ਵਿਦਿਆਰਥੀ, ਸਫ਼ਲ ਵਿਦਿਆਰਥੀ ,ਪਹਿਲੀ ਸ਼੍ਰੇਣੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਵੈਬਸਾਈਟ ਉਪਰ ਦਿੱਤੀ ਜਾਵੇਗੀ। ਸਕੂਲ ਫੀਸ ਦੀ ਜਾਣਕਾਰੀ ਤੋਂ ਇਲਾਵਾ ਸਕੂਲ ਦਾ ਸਾਲਾਨਾ ਕਲੈਂਡਰ ਵੀ ਦੇਣਾ ਹੋਵੇਗਾ। ਸੀ ਬੀ ਐਸ ਈ ਅਧੀਨ ਆਉਣ ਵਾਲੇ ਸਾਰੇ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਸਬੰਧ ਵਿੱਚ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਵੈਬਸਾਈਟ ਉਪਰ ਦੇਣੀ ਹੋਵੇਗੀ।