ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਜਿਸ ਸਮੇਂ ਤੋਂ ਕਰੋਨਾ ਦਾ ਪ੍ਰਸਾਰ ਹੋਇਆ ਸੀ। ਉਸ ਸਮੇਂ ਤੋਂ ਹੀ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਅਕਤੂਬਰ ਤੋਂ ਮੁੜ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ। ਜਿਸ ਦੇ ਤਹਿਤ ਨੌਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ। ਸਕੂਲ ਆਉਣ ਵਾਲੇ ਅਧਿਆਪਕਾਂ ਅਤੇ ਬੱਚਿਆਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਖਾਸ ਅਪੀਲ ਕੀਤੀ ਗਈ ਸੀ।
ਦੇਸ਼ ਵਿਚ ਕਰੋਨਾ ਉਪਰ ਕਾਬੂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਆਪਣੇ ਅਨੁਸਾਰ ਸਕੂਲ ਖੋਲਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਹੁਣ ਸੀ ਬੀ ਐਸ ਈ ਸਕੂਲਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬੱਚਿਆਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਕਈ ਉਲਝਣਾਂ ਅਜੇ ਵੀ ਦਿਖਾਈ ਦੇ ਰਹੀਆਂ ਹਨ। ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਬੋਰਡ ਦੀਆਂ ਪ੍ਰੀਖਿਆਵਾਂ ਮਾਰਚ ਦੀ ਬਜਾਏ ਮਈ ਤੇ ਜੂਨ ਵਿਚ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਬੋਰਡ ਦੀਆਂ ਪ੍ਰੀਖਿਆਵਾਂ ਤੋਂ ਇਲਾਵਾ ਦੁਬਾਰਾ ਅਗਲੇ ਸੈਸ਼ਨ ਸ਼ੁਰੂ ਕਰਨ ਨੂੰ ਲੈ ਕੇ ਵੀ ਕਈ ਸਕੂਲ ਦੁਚਿੱਤੀ ਵਿੱਚ ਪਏ ਹੋਏ ਹਨ।
ਜਾਰੀ ਕੀਤੇ ਗਏ ਨੋਟਿਸ ਦੇ ਅਨੁਸਾਰ ਨਵੇਂ ਸੈਸ਼ਨ 2021-2022 ਦੀ ਸ਼ੁਰੂਆਤ 1 ਅਪ੍ਰੈਲ 2021 ਤੋਂ ਕੀਤੀ ਜਾਵੇਗੀ। ਇਸ ਪਿਛੋਂ ਨੌਵੀਂ ਅਤੇ ਗਿਆਰਵੀਂ ਕਲਾਸ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ। ਹੁਣ ਸਕੂਲ ਖੋਲ੍ਹੇ ਜਾਣ ਨਾਲ ਬੱਚਿਆਂ ਦੀਆਂ ਪ੍ਰੀਖਿਆਵਾਂ ਸਬੰਧੀ ਉਨ੍ਹਾਂ ਨੂੰ ਅਭਿਆਸ ਕਰਵਾਇਆ ਜਾ ਰਿਹਾ ਹੈ। ਜੋ ਬੱਚੇ ਆਨਲਾਈਨ ਕਲਾਸਾਂ ਦੌਰਾਨ ਪਿੱਛੇ ਰਹਿ ਗਏ ਸਨ ਉਹਨਾਂ ਦੀ ਸਥਿਤੀ ਦੇ ਅਨੁਸਾਰ ਸਕੂਲ ਵੱਲੋਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ।
ਅਧਿਆਪਕਾਂ ਵੱਲੋਂ ਪ੍ਰੀਖਿਆ ਸਬੰਧੀ ਕਰਵਾਏ ਜਾ ਰਹੇ ਅਭਿਆਸ ਬੱਚਿਆ ਦੀਆਂ ਪ੍ਰੀਖਿਆਵਾਂ ਵਿੱਚ ਸਹਾਇਕ ਸਿੱਧ ਹੋਣਗੇ। ਇਸ ਸਭ ਬਾਰੇ ਸੀ ਬੀ ਐੱਸ ਈ ਪ੍ਰੀਖਿਆ ਕੰਟਰੋਲਰ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਕੀਤੇ ਗਏ ਪੱਤਰਾਂ ਵਿੱਚ ਇਹ ਗੱਲਾਂ ਆਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਵਿੱਚ ਰਹਿ ਗਈਆਂ ਕਮੀਆਂ ਨੂੰ ਅਗਲੇ ਸ਼ੈਸ਼ਨ ਵਿੱਚ ਪੂਰਾ ਕੀਤਾ ਜਾਵੇਗਾ।
Previous Postਪੰਜਾਬ ਚ ਇਥੇ ਵਾਪਰਿਆ ਇਸ ਤਰਾਂ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ ,ਛਾਇਆ ਸੋਗ
Next Postਪੰਜਾਬ ਚ ਇਥੇ ਸਕੂਲ ਚ 5 ਅਧਿਆਪਕ ਨਿਕਲੇ ਕੋਰੋਨਾ ਪੌਜੇਟਿਵ , ਮਚਿਆ ਹੜਕੰਪ – ਸਕੂਲ ਕੀਤਾ ਬੰਦ