CBSE ਸਕੂਲਾਂ ਦੀਆਂ ਫੀਸਾਂ ਮਾਫ ਕਰਨ ਦੇ ਬਾਰੇ ਚ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਚਲਦੇ ਹੋਏ ਸਰਕਾਰ ਵੱਲੋਂ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿਸ ਨਾਲ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉੱਥੇ ਹੀ ਸੂਬੇ ਅੰਦਰ ਬਹੁਤ ਸਾਰੀਆਂ ਹਦਾਇਤਾਂ ਵੀ ਲਾਗੂ ਕੀਤੀਆਂ ਗਈਆਂ ਹਨ। ਸੂਬਾ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ 30 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਉਥੇ ਹੀ ਸਰਕਾਰ ਵੱਲੋਂ ਬੱਚਿਆਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਜਿਥੇ ਪਹਿਲਾਂ ਇੱਕ ਮਹੀਨੇ ਲਈ ਮੁਲਤਵੀ ਕੀਤਾ ਗਿਆ ਸੀ।

ਉੱਥੇ ਹੀ ਸੂਬੇ ਦੇ ਹਾਲਾਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਵੀਂ, ਅੱਠਵੀਂ ਅਤੇ ਦਸਵੀਂ ਦੀਆਂ ਪ੍ਰੀਖਿਆਵਾਂ ਲਏ ਬਿਨਾਂ ਹੀ ਬੱਚਿਆਂ ਨੂੰ ਅਗਲੀ ਕਲਾਸ ਵਿੱਚ ਕਰ ਦਿੱਤੇ ਜਾਣ ਦਾ ਆਦੇਸ਼ ਲਾਗੂ ਕਰ ਦਿੱਤਾ ਗਿਆ। ਉਥੇ ਹੀ ਬਾਰ੍ਹਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੀ ਡੇਟ ਸੀਟ ਸਬੰਧੀ ਵੀ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ। ਹੁਣ ਸੀ ਬੀ ਐਸ ਸੀ ਸਕੂਲਾਂ ਦੀਆਂ ਫੀਸਾਂ ਮੁਆਫ਼ ਕਰਨ ਦੇ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ।

ਸੀ ਬੀ ਐਸ ਈ ਸਕੂਲਾਂ ਵਿੱਚ ਜਿੱਥੇ ਦਸਵੀਂ ਕਲਾਸ ਦੇ 21.5 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਦਸਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇਣ ਸਬੰਧੀ ਰਜਿਸਟ੍ਰੇਸ਼ਨ ਕਰਵਾਈ ਸੀ। ਉਥੇ ਹੀ ਮਾਪਿਆਂ ਵੱਲੋਂ ਕਰੋਨਾ ਦੇ ਸਮੇਂ ਚੱਲ ਰਹੀ ਆਰਥਿਕ ਮੰਦੀ ਦੇ ਦੌਰਾਨ ਬੱਚਿਆਂ ਦੀਆਂ ਫੀਸਾਂ ਭਰਾਈਆਂ ਗਈਆਂ ਸਨ। ਬੱਚਿਆਂ ਦੀਆਂ ਪ੍ਰੀਖਿਆਵਾਂ 4 ਮਈ ਤੋਂ 16 ਜੂਨ ਦੇ ਵਿਚਕਾਰ ਹੋਣੀਆਂ ਸਨ। ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਥੇ ਹੀ ਬੱਚਿਆਂ ਦੀ ਪੇਪਰਾਂ ਦੀ ਫੀਸ 1500 ਤੋਂ 1800 ਰੁਪਏ ਤੱਕ ਲਈ ਗਈ ਹੈ।

ਹੁਣ ਬੱਚਿਆਂ ਤੇ ਮਾਪਿਆਂ ਵੱਲੋਂ ਕਿਹਾ ਗਿਆ ਹੈ ਕਿ ਅਗਰ ਸਕੂਲਾਂ ਵੱਲੋਂ ਪ੍ਰੀਖਿਆਵਾਂ ਹੀ ਨਹੀਂ ਲਈਆਂ ਗਈਆਂ, ਤਾਂ ਉਹ ਬੱਚਿਆਂ ਦੀ ਫੀਸ ਵਾਪਸ ਕਰਨ। ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਬੋਰਡ ਪ੍ਰੀਖਿਆ ਕਰਵਾਉਣ ਲਈ ਪੇਪਰ ਤਿਆਰ ਕਰਵਾਂਦੇ ਸਮੇਂ ਕਾਫੀ ਖਰਚਾ ਕਰ ਚੁੱਕਾ ਹੈ । ਬੱਚਿਆਂ ਦੇ ਮਾਪਿਆਂ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਕਰੋਨਾ ਦੌਰਾਨ ਬੇਰੁਜ ਗਾਰੀ ਦੇ ਚਲਦੇ ਹੋਏ ਬੱਚਿਆਂ ਦੀਆਂ ਫੀਸਾਂ ਜਮ੍ਹਾ ਕਰਵਾਈਆਂ ਗਈਆਂ ਹਨ। ਇਸ ਲਈ ਬੱਚਿਆਂ ਦੇ ਮਾਪਿਆਂ ਵੱਲੋਂ ਫੀਸ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਸੀ ਬੀ ਐਸ ਈ ਬੋਰਡ ਇਸ ਗੱਲ ਤੇ ਚੁੱਪ ਧਾਰੀ ਬੈਠਾ ਹੈ।