ਆਈ ਤਾਜਾ ਵੱਡੀ ਖਬਰ
ਜਿਥੇ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਭਾਰਤ ਵਿੱਚ ਵੀ ਕਰੋਨਾ ਦੀ ਦੂਜੀ ਲਹਿਰ ਫਿਰ ਤੋਂ ਹਾਵੀ ਹੁੰਦੀ ਜਾ ਰਹੀ ਹੈ। ਜਿਸ ਕਾਰਨ ਹੀ ਲੋਕਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਚੁਕਾ ਹੈ। ਭਾਰਤ ਵਿੱਚ ਕਰੋਨਾ ਨੇ ਮਹਾਰਾਸ਼ਟਰ ਸੂਬੇ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿੱਥੇ ਕਰੋਨਾ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ ,ਜਿਸ ਨਾਲ ਸੂਬਾ ਸਰਕਾਰ ਚਿੰਤਾ ਵਿੱਚ ਹੈ। ਦੇਸ਼ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਪਿਛਲੇ ਸਾਲ ਮਾਰਚ ਤੋਂ ਹੀ ਬੰਦ ਕੀਤਾ ਗਿਆ ਹੈ, ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਸਕੂਲਾਂ ਨੂੰ ਖੋਲ੍ਹਣਾ ਸ਼ੁਰੂ ਕੀਤਾ ਗਿਆ ਸੀ ਫਿਰ ਕਰੋਨਾ ਦੀ ਦੂਜੀ ਲਹਿਰ ਨੇ ਸਕੂਲਾਂ ਨੂੰ ਬੰਦ ਕਰਨ ਲਈ ਮਜ਼ਬੂਰ ਕਰ ਦਿੱਤਾ।
ਹੁਣ ਸੀ ਬੀ ਐਸ ਈ ਸਕੂਲਾਂ ਲਈ ਹੋ ਗਿਆ ਹੈ ਐਲਾਨ ,ਜਿਸ ਨਾਲ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਹੈ, ਜਿਸ ਸਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਹੁਣ ਸੀਬੀਐਸੀ ਬੋਰਡ ਵੱਲੋਂ ਸਕੂਲਾਂ ਵਿੱਚ ਦਸਵੀ ਕਲਾਸ ਦੇ ਬੱਚਿਆਂ ਦੇ ਨਤੀਜੇ ਅਪਲੋਡ ਕਰਨ ਲਈ ਲਿੰਕ ਨੂੰ ਐਕਟੀਵੇਟ ਕਰ ਦਿੱਤਾ ਗਿਆ ਹੈ। ਜਿਸ ਜ਼ਰੀਏ ਸਾਰੇ ਸੀ ਬੀ ਐਸ ਈ ਸਕੂਲ ਦਸਵੀਂ ਕਲਾਸ ਦੇ ਬੱਚਿਆਂ ਦੇ ਅੰਕ ਪੋਰਟਲ ਰਾਹੀਂ ਅਪਲੋਡ ਕਰ ਸਕਦੇ ਹਨ।
ਬੋਰਡ ਵੱਲੋਂ ਸਾਰੇ ਸੀ ਬੀ ਐਸ ਈ ਸਕੂਲਾਂ ਨੂੰ 25 ਮਈ ਤੱਕ ਬੱਚਿਆਂ ਦੇ ਅੰਕ ਦੇ ਨਤੀਜੇ ਨੂੰ ਅੰਤਿਮ ਰੂਪ ਦੇਣ ਲਈ ਕਿਹਾ ਗਿਆ ਸੀ ਅਤੇ 5 ਜੂਨ ਤੱਕ ਸਾਰੇ ਨਤੀਜੇ ਬੋਰਡ ਵਿੱਚ ਜਮ੍ਹਾਂ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਸੀ। ਹੁਣ ਸਾਰੇ ਸਕੂਲਾਂ ਨੂੰ ਦਸਵੀਂ ਕਲਾਸ ਦੇ ਬੱਚਿਆਂ ਦੇ ਅੰਕ 11 ਜੂਨ ਤੱਕ ਅਪਲੋਡ ਕਰਨੇ ਹੋਣਗੇ। ਉਸ ਤੋਂ ਬਾਅਦ ਬੋਰਡ ਵੱਲੋਂ 20 ਜੂਨ ਤੱਕ ਨਤੀਜਾ ਘੋਸ਼ਿਤ ਕੀਤਾ ਜਾਵੇਗਾ।
ਨਵੀਂ ਮਾਰਕਿੰਗ ਸਕੀਮ ਤਹਿਤ 100 ਨੰਬਰ ਵਿੱਚੋ 20 ਨੰਬਰ ਮਾਰਕਿੰਗ ਦੇ ਅਧਾਰ ਤੇ ਸਕੂਲ ਦੇਵੇਗਾ, ਅਤੇ 80 ਨੰਬਰ ਸਕੂਲ ਵੱਲੋਂ ਲਈਆਂ ਗਈਆਂ ਪ੍ਰੀਖਿਆਵਾਂ ਦੇ ਅਧਾਰ ਉੱਪਰ ਦਿੱਤੇ ਜਾਣਗੇ। ਜਿੱਥੇ ਬੱਚਿਆਂ ਦੀ ਦਸਵੀਂ ਕਲਾਸ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ ਉਥੇ ਹੀ ਅੰਦਰੂਨੀ ਮੁਲਾਂਕਣ ਦੇ ਜ਼ਰੀਏ ਪਾਸ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਦਸਵੀ ਕਲਾਸ ਦੇ ਬੱਚਿਆਂ ਵੱਲੋਂ ਬੇਸਬਰੀ ਨਾਲ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ।
Previous Postਅਚਾਨਕ ਹੁਣੇ ਹੁਣੇ ਇਥੇ ਕੱਲ੍ਹ ਤੋਂ 10 ਦਿਨਾਂ ਦੇ ਸੰਪੂਰਨ ਲਾਕ ਡਾਊਨ ਦਾ ਹੋ ਗਿਆ ਐਲਾਨ
Next Postਪੰਜਾਬ ਤੋਂ ਮੁਕੇਸ਼ ਅੰਬਾਨੀ ਬਾਰੇ ਆ ਗਈ ਹੁਣ ਇਹ ਮਾੜੀ ਖਬਰ – ਹੋ ਗਿਆ ਇਹ ਕੰਮ