ਆਈ ਤਾਜ਼ਾ ਵੱਡੀ ਖਬਰ
ਇਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਆਪਣੇ ਚੋਣ ਹਲਕਿਆਂ ਤੋਂ ਉਮੀਦਵਾਰ ਨੂੰ ਐਲਾਨਣ ਵਾਸਤੇ ਆਪਣੀਆਂ ਸੂਚੀਆਂ ਜਾਰੀ ਕੀਤੀਆ ਜਾ ਰਹੀਆਂ ਹਨ। ਉਹਨਾਂ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ ਜਿਨ੍ਹਾਂ ਦੇ ਨਾਮ ਇਸ ਸੂਚੀ ਵਿੱਚ ਸ਼ਾਮਲ ਹਨ ਅਤੇ ਉਹਨਾਂ ਦੇ ਪਾਰਟੀ ਵਰਕਰਾਂ ਵੱਲੋਂ ਖੁਸ਼ੀ ਵੀ ਮਨਾਈ ਜਾ ਰਹੀ ਹੈ। ਪਰ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਸੂਚੀ ਨੂੰ ਜਾਰੀ ਕਰਦੇ ਹੋਏ ਕੁੱਝ ਆਪਣੇ ਪਾਰਟੀ ਵਰਕਰਾਂ ਨੂੰ ਸੀਟਾ ਨਹੀਂ ਦਿੱਤੀਆਂ ਜਾ ਰਹੀਆਂ ਹਨ। ਜੋ ਇਨ੍ਹਾਂ ਸੀਟਾਂ ਲਈ ਚਾਹਵਾਨ ਸਨ। ਚੋਣ ਹਲਕਿਆਂ ਵਾਸਤੇ ਜਾਰੀ ਕੀਤੀਆਂ ਗਈਆਂ ਇਨ੍ਹਾਂ ਸੂਚੀਆਂ ਵਿੱਚ ਬਹੁਤ ਸਾਰੇ ਅਜਿਹੇ ਵਿਧਾਇਕ ਅਤੇ ਪਾਰਟੀ ਵਰਕਰ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਸ਼ਾਮਲ ਨਾ ਹੋਣ ਕਾਰਨ ਲੋਕ ਹੈਰਾਨ ਹਨ।
ਜਿਸ ਕਾਰਨ ਉਨ੍ਹਾਂ ਪਾਰਟੀ ਵਿੱਚ ਬਗਾਬਤੀ ਸੁਰਾਂ ਵੀ ਛਿੜ ਰਹੀਆਂ ਹਨ। ਜਿਸ ਕਾਰਨ ਉਹਨਾਂ ਪਾਰਟੀ ਵਰਕਰਾਂ ਵੱਲੋਂ ਆਪਣੀ ਹੀ ਪਾਰਟੀ ਦੇ ਖਿਲਾਫ਼ ਵਿਰੋਧ ਕੀਤਾ ਜਾ ਰਿਹਾ ਹੈ ਜਿਥੇ ਉਨ੍ਹਾਂ ਨੂੰ ਸੀਟ ਨਹੀਂ ਮਿਲੀ ਹੈ। ਹੁਣ ਭਾਜਪਾ ਦੇ ਵੱਡੇ ਲੀਡਰ ਹਰਜੀਤ ਗਰੇਵਾਲ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਭ ਹੈਰਾਨ ਰਹਿ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਟੁੱਟਣ ਤੋਂ ਬਾਅਦ ਇਸ ਵਾਰ ਭਾਜਪਾ ਆਪਣੇ ਦਮ ਤੇ ਚੋਣਾਂ ਲੜ ਰਹੀ ਹੈ ਅਤੇ ਕਾਂਗਰਸ ਤੋਂ ਵੱਖ ਹੋਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਨਵੀਂ ਪਾਰਟੀ ਇਸ ਨੂੰ ਸਮਰਥਨ ਦੇ ਰਹੀ ਹੈ। ਹੁਣ ਭਾਜਪਾ ਵੱਲੋਂ ਜਿੱਥੇ ਆਪਣੇ ਕੁਝ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਥੇ ਹੀ ਭਾਜਪਾ ਦੀ ਵੀਰਵਾਰ ਨੂੰ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕੁਝ ਲੋਕਾਂ ਦੇ ਨਾਮ ਸ਼ਾਮਲ ਨਾ ਹੋਣ ਕਾਰਨ ਵਿਰੋਧ ਵੀ ਵੇਖਿਆ ਜਾ ਰਿਹਾ ਹੈ। ਰਾਜਪੁਰਾ ਤੋਂ ਜਿੱਥੇ ਭਾਜਪਾ ਦੇ ਖਾਸ ਉਮੀਦਵਾਰ ਹਰਜੀਤ ਗਰੇਵਾਲ ਨੂੰ ਟਿਕਟ ਨਹੀਂ ਦਿਤੀ ਗਈ ਹੈ।
ਉਥੇ ਹੀ ਉਨ੍ਹਾ ਦੀ ਜਗ੍ਹਾ ਉਪਰ ਰਾਜਪੁਰਾ ਤੋਂ ਜਗਦੀਸ਼ ਕੁਮਾਰ ਜੱਗਾ ਨੂੰ ਟਿਕਟ ਦੇ ਦਿੱਤੀ ਗਈ ਹੈ ਅਤੇ ਭਾਜਪਾ ਵੱਲੋਂ ਉਨ੍ਹਾਂ ਨੂੰ ਇਸ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਭਾਜਪਾ ਵੱਲੋਂ ਅੱਜ ਜਾਰੀ ਕੀਤੀ ਸੂਚੀ ਦੇ ਵਿੱਚ ਕਈ ਉਮੀਦਵਾਰਾਂ ਦੇ ਨਾਮ ਐਲਾਨੇ ਗਏ ਹਨ।
Previous Postਪੰਜਾਬ ਚ ਕਾਂਗਰਸ ਦੇ CM ਚਿਹਰੇ ਬਾਰੇ ਰਾਹੁਲ ਗਾਂਧੀ ਨੇ ਕਰਤਾ ਇਹ ਖੁਲਾਸਾ
Next Postਪੰਜਾਬ ਕਾਂਗਰਸ ਚ ਪਿਆ ਭੀਚਕੜਾ – ਏਥੇ ਪੈ ਗਈ ਵੱਡੀ ਕਲੇਸ਼ ਹੋ ਗਿਆ ਇਹ ਕੰਮ