ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਆਈ ਵੱਡੀ ਮਾੜੀ ਖਬਰ, ਇਸ ਮਾਮਲੇ ਚ ਹੋਏ ਦੋਸ਼ੀ ਕਰਾਰ

ਆਈ ਤਾਜਾ ਵੱਡੀ ਖਬਰ 

ਜਿੱਥੇ ਅੱਜ ਪੰਜਾਬ ਦੀ ਸਿਆਸਤ ਨੂੰ ਵੱਡਾ ਝੱਟਕਾ ਲੱਗਾ ਕੇ ਕਾਂਗਰਸ ਦੇ ਸਾਂਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦੇਹਾਂਤ ਹੋ ਗਿਆ , ਇਸ ਵਿਚਾਲੇ ਹੁਣ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆਈ ਜਿਥੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਵੱਡੀ ਮਾੜੀ ਖਬਰ ਸਾਹਮਣੇ ਆਈ , ਦਰਅਸਲ ਡੋਨਾਲਡ ਟਰੰਪ ਦੀ ਕੰਪਨੀ ਟੈਕਸ ਧੋਖਾਧੜੀ ਮਾਮਲੇ ‘ਚ ਦੋਸ਼ੀ ਕਰਾਰ ਕਰ ਦਿਤਾ ਹੈ ਤੇ ਓਹਨਾ ਤੇ 16 ਲੱਖ ਡਾਲਰ ਦਾ ਜੁਰਮਾਨਾ ਵੀ ਲੱਗਾ ਹੈ । ਦਸਦਿਆਂ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ‘ਤੇ ਸ਼ੁੱਕਰਵਾਰ ਨੂੰ 16 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ।

ਟਰੰਪ ਦੀ ਕੰਪਨੀ ਦੇ ਅਧਿਕਾਰੀਆਂ ਨੇ ਨੌਕਰੀਆਂ ਦੇ ਮਹਿੰਗੇ ਭੱਤਿਆਂ ‘ਤੇ ਵਿਅਕਤੀਗਤ ਆਮਦਨਾਂ ਨੂੰ ਘੱਟ ਭਰਿਆ ਸੀ। ਜਿਸ ਕਾਰਨ ਹੁਣ ਡੋਨਾਲਡ ਟਰੰਪ ਬੁਰੀ ਤਰਾਂ ਨਾਲ ਫਸਦੇ ਨਜਰ ਆ ਰਹੇ , ਪਿਛਲੇ ਮਹੀਨੇ ਸਾਜਿਸ਼ ਰਚਣ ਤੇ ਵਪਾਰ ਸਬੰਧੀ ਦਸਤਾਵੇਜ਼ਾਂ ਵਿੱਚ ਗੜਬੜੀ ਸਣੇ ਟੈਕਸ ਸਬੰਧੀ 17 ਅਪਰਾਧਾਂ ਵਿੱਚ ਦੋਸ਼ੀ ਪਾਏ ਜਾਣ ਦੇ ਬਾਵਜੂਦ ਟਰੰਪ ਦੀ ਕੰਪਨੀ ‘ਤੇ ਅਦਾਲਤ ਸਿਰਫ਼ ਇੰਨਾ ਹੀ ਜੁਰਮਾਨਾ ਲਗਾ ਸਕਦੀ ਸੀ । ਇਸ ਮੁਕੱਦਮੇ ‘ਚ ਟਰੰਪ ਖਿਲਾਫ਼ ਜਾਂਚ ਨਹੀਂ ਹੋ ਰਹੀ ਤੇ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਚੋਰੀ ਕਰਨ ਦੀ ਕਿਸੇ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।

ਜਿਕਰਯੋਗ ਹੈ ਕਿ ਇਹਨਾਂ ਦੋਸ਼ਾਂ ਦੇ ਚਲਦੇ ਟਰੰਪ ਦੀ ਕੰਪਨੀ ਨੇ ਆਖਿਆ ਉਸਨੇ ਕੁਝ ਵੀ ਗਲਤ ਨਹੀਂ ਕੀਤਾ ਹੈ ਤੇ ਉਹ ਇਸ ਫ਼ੈਸਲੇ ਨੂੰ ਚੁਣੌਤੀ ਦੇਵੇਗਾ। ਬਿਆਨ ਅਨੁਸਾਰ ਨਿਊਯਾਰਕ ਪੂਰੀ ਦੁਨੀਆ ਦੀ ਅਪਰਾਧ ਤੇ ਹੱਤਿਆ ਦੀ ਰਾਜਧਾਨੀ ਬਣ ਗਿਆ ਹੈ।

ਓਥੇ ਹੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਅਜਿਹੀਆਂ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕੇ ਟਰੰਪ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ , ਸੋ ਇਸ ਮਾਮਲੇ ਚ ਕਿ ਨਵਾਂ ਮੋੜ ਆਉਂਦਾ ਹੈ , ਇਹ ਵੇਖਣਾ ਦਿਲਚਸਪ ਹੋਵੇਗਾ , ਪਰ ਦੂਜੇ ਪਾਸੇ ਜਸਟਿਸ ਜੁਆਨ ਮੈਨੂਅਲ ਮੇਕਾਰਨ ਨੇ ਕਾਨੂੰਨ ਦੇ ਤਹਿਤ ਜ਼ਿਆਦਾ ਜੁਰਮਾਨਾ ਲਗਾਇਆ।