ਭਾਰਤ ਦੀ ਇਹ ਮੱਝ ਦੇਂਦੀ ਹੈ ਸਭ ਤੋਂ ਵੱਧ ਦੁੱਧ, ਬਣਾਏ ਕਈ ਵੱਡੇ ਰਿਕਾਰਡ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕਰਨ ਵਾਸਤੇ ਭਾਰੀ ਮਿਹਨਤ ਕੀਤੀ ਜਾਂਦੀ ਹੈ ਉਥੇ ਹੀ ਕੁਝ ਲੋਕਾਂ ਨੂੰ ਰੱਬ ਵੱਲੋਂ ਹੀ ਅਜਿਹੀ ਬਖਸ਼ਿਸ਼ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕਰ ਲਏ ਜਾਂਦੇ ਹਨ। ਪਰ ਕੁਝ ਲੋਕਾਂ ਦੇ ਘਰਾਂ ਵਿੱਚ ਹੀ ਅਜਿਹੇ ਰਿਕਾਰਡ ਪੈਦਾ ਹੋ ਜਾਂਦੇ ਹਨ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਜਿੱਥੇ ਰਿਕਾਰਡ ਪੈਦਾ ਕਰਦੀਆਂ ਹਨ ਉੱਥੇ ਹੀ ਕਈ ਲੋਕਾਂ ਨੂੰ ਹੈਰਾਨ ਵੀ ਕਰ ਦਿੰਦੀਆਂ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਘਰ ਵਿਚ ਪਾਲਤੂ ਜਾਨਵਰ ਰੱਖੇ ਜਾਂਦੇ ਹਨ ਅਤੇ ਉਨ੍ਹਾਂ ਦੇ ਕਰਕੇ ਹੀ ਉਨ੍ਹਾਂ ਦੀ ਪਹਿਚਾਣ ਬਣ ਜਾਂਦੀ ਹੈ।

ਜਿੱਥੇ ਕਿ ਲੋਕਾਂ ਵੱਲੋਂ ਘਰ ਵਿੱਚ ਦੁਧਾਰੂ ਪਸ਼ੂ ਘਰ ਵਿੱਚ ਵਰਤੋਂ ਵਾਸਤੇ ਰੱਖੇ ਜਾਂਦੇ ਹਨ। ਉਥੇ ਹੀ ਅਜਿਹੇ ਪਸ਼ੂ ਉਨ੍ਹਾਂ ਲਈ ਵਰਦਾਨ ਸਾਬਤ ਹੁੰਦੇ ਹਨ। ਜਿਨ੍ਹਾਂ ਦੀ ਚਰਚਾ ਹਰ ਪਾਸੇ ਹੁੰਦੀ ਹੈ। ਹੁਣ ਭਾਰਤ ਦੀ ਇਹ ਮੱਝ ਏਨਾ ਦੁੱਧ ਦਿੰਦੀ ਹੈ ਜੋ ਕਿ ਸਭ ਤੋਂ ਵਧੇਰੇ ਹੈ ਅਤੇ ਕਈ ਵੱਡੇ ਰਿਕਾਰਡ ਬਣਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਅਜਿਹੀ ਖਬਰ ਸਾਹਮਣੇ ਆਈ ਹੈ ਜਿਥੇ ਸਭ ਤੋਂ ਵਧੇਰੇ ਦੁੱਧ ਦੇਣ ਵਾਲੀ ਮੱਝ ਦਾ ਰਿਕਾਰਡ ਪੈਦਾ ਹੋਇਆ ਹੈ ਜਿੱਥੇ ਵਧੇਰੇ ਦੁੱਧ ਦੇਣ ਵਾਲੀ ਮੱਝ ਦਾ ਸਰਟੀਫਿਕੇਟ ਵੀ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਹੈ।

ਰੇਸ਼ਮਾ ਨਾਮ ਦੀ ਇਹ ਮੱਝ ਕੈਥਲ ਦੇ ਅਧੀਨ ਆਉਣ ਵਾਲੇ ਪਿੰਡ ਬੁੱਢਾ ਖੇੜਾ ਦੇ ਵਿੱਚ ਇੱਕ ਪਰਿਵਾਰ ਵੱਲੋਂ ਰੱਖੀ ਗਈ ਹੈ। ਜੋ ਕਿ ਭਾਰਤ ਵਿੱਚ ਸਭ ਤੋਂ ਵਧੇਰੇ ਦੁੱਧ ਦੇਣ ਵਾਲੀ ਮੱਝ ਸਾਬਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦੇ ਮਾਲਕ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਰੋਜ਼ਾਨਾ ਹੀ ਉਨ੍ਹਾਂ ਵੱਲੋਂ ਇਸ ਨੂੰ 20 ਕਿਲੋ ਚਾਰਾ ਦਿੱਤਾ ਜਾਂਦਾ ਹੈ ਅਤੇ ਉਸ ਦੀ ਪੂਰੀ ਤਰ੍ਹਾਂ ਦੇਖ-ਭਾਲ ਕੀਤੀ ਜਾਂਦੀ ਹੈ।

ਉਥੇ ਹੀ ਉਸਦੀ ਚੰਗੀ ਖ਼ੁਰਾਕ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਚੰਗੀ ਮਾਤਰਾ ਵਿੱਚ ਹਰਾ ਚਾਰਾ ਅਤੇ ਹੋਰ ਪਸ਼ੂ ਖੁਰਾਕ ਦਿੱਤੀ ਜਾਂਦੀ ਹੈ। ਜਿੱਥੇ ਉਸ ਨੂੰ ਨੈਸ਼ਨਲ ਡੇਅਰੀ ਵਿਕਾਸ ਬੋਰਡ ਤੋਂ ਸਰਟੀਫਿਕੇਟ ਮਿਲਿਆ ਹੈ ਜਿਸ ਵਿੱਚ ਰੇਸ਼ਮਾ ਦੇ 33.8 ਲੀਟਰ ਦੁੱਧ ਦਿੱਤੇ ਜਾਣ ਦਾ ਰਿਕਾਰਡ ਪੈਦਾ ਹੋਇਆ ਹੈ। ਮਾਲਕ ਨੇ ਦੱਸਿਆ ਕਿ ਜਿਸ ਸਮੇਂ ਪਹਿਲੀ ਵਾਰ ਸੂਈ ਸੀ ਤਾਂ ਉਸ ਸਮੇਂ 19 ਤੋਂ 20 ਲੀਟਰ ਪ੍ਰਤੀ ਲੀਟਰ ਅਤੇ ਤੀਜੀ ਵਾਰ ਹੁਣ 33.8 ਲੀਟਰ ਦੁੱਧ ਦਿੱਤਾ ਜਾ ਰਿਹਾ ਹੈ।