ਮਹਿਲਾ ਕਾਂਸਟੇਬਲ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼, ਸੜਕ ਤੇ ਮਿਲੇ 50 ਹਜਾਰ ਕੀਤੇ ਵਾਪਿਸ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਖਾਕੀ ਨੂੰ ਦਾਗੀ ਕੀਤਾ ਕੀਤਾ ਜਾਂਦਾ ਹੈ। ਪਰ ਬਹੁਤ ਸਾਰੇ ਪੁਲੀਸ ਮੁਲਾਜ਼ਮ ਵੱਲੋਂ ਸਮੇਂ-ਸਮੇਂ ਤੇ ਵੱਖ ਵੱਖ ਉਪਰਾਲੇ ਕਰਕੇ ਪੁਲਿਸ ਵਿਭਾਗ ਦਾ ਨਾਮ ਰੋਸ਼ਨ ਕੀਤਾ ਜਾਂਦਾ ਹੈ| ਹੁਣ ਤੁਹਾਨੂੰ ਇਕ ਅਜਿਹੀ ਮਹਿਲਾ ਪੁਲੀਸ ਕਾਂਸਟੇਬਲ ਦੀ ਇਮਾਨਦਾਰੀ ਦੀ ਮਿਸਾਲ ਦੱਸਾਂਗੇ ਜਿਸ ਨੇ ਇਕ ਵਾਰ ਫਿਰ ਤੋਂ ਪੁਲਿਸ ਪ੍ਰਸ਼ਾਸਨ ਦਾ ਨਾਮ ਰੌਸ਼ਨ ਕੀਤਾ ਹੈ| ਜਿਥੇ ਇਕ ਪਾਸੇ ਪੁਲਿਸ ਮੁਲਾਜ਼ਮਾਂ ਤੇ ਅਕਸਰ ਹੀ ਰਿਸ਼ਵਤਖੋਰੀ ਦੇ ਦੋਸ਼ ਲਗਦੇ ਹਨ । ਪਰ ਯੂਪੀ ਦੇ ਸੀਤਾਪੁਰ ਵਿਚ ਇਕ ਮਹਿਲਾ ਕਾਂਸਟੇਬਲ ਜਿਨ੍ਹਾਂ ਦਾ ਨਾਮ ਆਰਕ੍ਸ਼ੀ ਦੱਸਿਆ ਜਾ ਰਿਹਾ ਹੈ ਉਨ੍ਹਾਂ ਦੀ ਇਮਾਨਦਾਰੀ ਨੇ ਹੋਰਨਾਂ ਲਈ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ ।

ਦਰਅਸਲ ਇਸ ਮਹਿਲਾ ਕਾਂਸਟੇਬਲ ਨੇ ਆਪਣੀ ਇਮਾਨਦਾਰੀ ਸਦਕਾ ਸੜਕ ਤੇ ਮਿਲੇ 50 ਹਜ਼ਾਰ ਰੁਪਏ ਐਸ ਐਚ ਓ ਟੀਪੀ ਸਿੰਘ ਨੂੰ ਸੌਂਪ ਦਿੱਤੇ , ਉਥੇ ਹੀ ਐਸ ਐਚ ਓ ਟੀਪੀ ਸਿੰਘ ਨੇ ਪੀੜਤ ਵਿਅਕਤੀ ਨੂੰ ਫੋਨ ਕੀਤਾ ਤੇ ਪੈਸੇ ਉਸਨੂੰ ਸੋਪ ਦਿੱਤੇ । ਉਥੇ ਹੀ ਪੈਸੇ ਮਿਲਣ ਤੋਂ ਬਾਅਦ ਇਸ ਵਿਅਕਤੀ ਨੇ ਪੁਲਿਸ ਤੇ ਮਹਿਲਾ ਕਾਸਟੇਬਲ ਦਾ ਧੰਨਵਾਦ ਕੀਤਾ| ਦਸਦਿਏ ਕਿ ਸ਼ਹਿਰ ਕੋਤਵਾਲੀ ਵਿੱਚ ਮਹਿਲਾ ਹੈਲਥ ਡੈਸਕ ਤੇ ਤਾਇਨਾਤ ਸੀ ਤੇ ਸਨੇਹ ਲਤਾ ਨਾਲ ਕੋਤਵਾਲੀ ਤੋਂ ਆ ਰਹੀ ਸੀ । ਜਦੋਂ ਦੋਵੇਂ ਲਾਲਬਾਗ ਚੌਰਾਹੇ ਤੇ ਲੰਘ ਰਹੀ ਸੀ ਤਾਂ ਆਰਕ੍ਸ਼ੀ ਸ਼ਰਮਾ ਨੂੰ ਇੱਕ ਕਾਗਜ਼ ਵਿੱਚ ਲਪੇਟਿਆ ਨੋਟਾਂ ਦੀ ਗੱਡੀ ਸੜਕ ਤੇ ਪਈ ਦਿਖਾਈ ਦਿੱਤੀ ।

ਜਿਸਨੂੰ ਸ਼ਰਮਾ ਨੇ ਚੁੱਕ ਕੇ ਦੇਖਿਆ ਤਾਂ ਉਸ ਵਿੱਚ ਦੋ ਹਜ਼ਾਰ ਦੇ 50 ਨੋਟ ਪਏ ਸਨ ਤੇ ਮਹਿਲਾ ਰੇਣੂ ਸ਼ਰਮਾ ਏਨਾ ਪੈਸਿਆਂ ਨੂੰ ਲੈ ਕੇ ਆਪਣੇ ਦਫਤਰ ਪਹੁੰਚੀ । ਜਦੋਂ ਪੈਸੇ ਗਿਣੇ ਗਏ ਪੈਸਿਆਂ ਦੀ ਗਿਣਤੀ 50 ਹਜ਼ਾਰ ਰੁਪਏ ਸੀ| ਉਥੇ ਹੀ ਜਿਸ ਵਿਅਕਤੀ ਦੇ ਪੈਸੇ ਸਨ ਜਦੋਂ ਉਨ੍ਹਾਂ ਦੇ ਨਾਲ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ

ਉਨ੍ਹਾਂ ਨੇ ਦੱਸਿਆ ਕਿ ਉਸ ਨੇ 50 ਹਜ਼ਾਰ ਰੁਪਏ ਕਿਸੇ ਵਿਅਕਤੀ ਕੋਲ ਉਧਾਰ ਲਏ ਸੀ ਤੇ ਉਹ ਸਮਾਨ ਖਰੀਦਦੇ ਹੋਏ ਲਾਲਬਾਗ ਚੌਰਾਹੇ ਤੇ ਗਿਆ ਜਿੱਥੇ ਉਸ ਦੇ ਪੈਸੇ ਡਿੱਗ ਗਏ । ਜਿਸ ਤੋਂ ਬਾਅਦ ਉਸ ਵੱਲੋਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ| ਜਿੱਥੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਹ ਪੈਸੇ ਮਹਿਲਾ ਕਾਂਸਟੇਬਲ ਆਰਕ੍ਸ਼ੀ ਨੂੰ ਮਿਲੇ ਹਨ । ਜਿਸ ਤੋਂ ਬਾਅਦ ਇਸ ਪੀੜਤ ਵਿਅਕਤੀ ਵੱਲੋਂ ਇਸ ਮਹਿਲਾ ਦਾ ਧੰਨਵਾਦ ਕੀਤਾ ਗਿਆ