ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਪੈ ਰਹੀ ਠੰਢ ਦੇ ਚਲਦਿਆਂ ਹੋਇਆਂ ਲੋਕਾਂ ਵੱਲੋਂ ਜਿਥੇ ਆਪਣੇ ਬਚਾਅ ਵਾਸਤੇ ਬਹੁਤ ਸਾਰੇ ਢੰਗ ਅਪਣਾਏ ਜਾ ਰਹੇ ਹਨ। ਉਥੇ ਹੀ ਕਈ ਹਾਦਸੇ ਵੀ ਵਾਪਰ ਰਹੇ ਹਨ ਜਿਸ ਕਾਰਨ ਕਈ ਪਰਿਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਪੰਜਾਬ ਵਿੱਚ ਘਰ ਚ ਠੰਡ ਤੋਂ ਬਚਾਉਣ ਵਾਲੀ ਅੰਗੀਠੀ ਬਣੀ ਕਾਲ, ਨੌਜਵਾਨ ਕੁੜੀ ਦੀ ਹੋਈ ਮੌਤ,ਜਿੱਥੇ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਆਉਂਦੇ ਮੁਲਾਪੁਰ ਦਾਖਾ ਦੇ ਪਿੰਡ ਬੱਦੋਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਗ ਤੋਂ ਬਚਣ ਵਾਸਤੇ ਇੱਕ ਪਰਿਵਾਰ ਵੱਲੋਂ ਘਰ ਵਿੱਚ ਰਾਤ ਸਮੇਂ ਕੋਲੇ ਦੀ ਅੰਗੀਠੀ ਜਲਾਈ ਗਈ ਸੀ।
ਬੰਦ ਕਮਰੇ ਵਿੱਚ ਇਸ ਦੀ ਗੈਸ ਬਣਨ ਕਾਰਨ ਇਕ ਨੌਜਵਾਨ ਲੜਕੀ ਦੀ ਜਾਨ ਚਲੇ ਗਈ ਹੈ। ਇਸ ਪਰਿਵਾਰ ਦੇ ਵਿੱਚ ਇਕ ਰਿਸ਼ਤੇਦਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਘਰ ਵਿਚ ਜਿਥੇ ਠੰਡ ਤੋਂ ਬਚਣ ਲਈ ਕੋਲੇ ਦੀ ਅੰਗੀਠੀ ਬਾਲੀ ਹੋਈ ਸੀ। ਜਿਸ ਕਾਰਨ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਨੂੰ ਗੰਭੀਰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਇਸ ਕਾਰਨ ਲੜਕੀ ਨੇ ਦਮ ਤੋੜ ਦਿੱਤਾ ਹੈ। ਗੈਸ ਚੜ੍ਹਨ ਕਾਰਨ ਜਿੱਥੇ ਚਾਰ ਪਰਿਵਾਰਕ ਮੈਂਬਰ ਬੇਹੋਸ਼ ਹੋਏ ਸਨ ਉਥੇ ਹੀ 18 ਸਾਲਾ ਹਰਸਿਮਰਜੀਤ ਕੌਰ ਜ਼ਿੰਦਗੀ ਦੀ ਜੰਗ ਹਾਰ ਗਈ।
ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਆਪਣੇ ਨਾਨਕੇ ਘਰ ਗਿਆ ਬੱਚਾ ਆਪਣੇ ਘਰ ਤੋਂ ਪਤੰਗ ਉਡਾਉਂਣ ਲਈ ਡੋਰ ਲੈਣ ਗਿਆ ਸੀ ਤਾਂ ਪਰਿਵਾਰਕ ਮੈਂਬਰ ਘਰ ਦੇ ਦਰਵਾਜ਼ੇ ਕੋਲ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਇਕ ਵਿਅਕਤੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਉਸਦਾ ਜੀਜਾ ਹਲਵਾਈ ਦਾ ਕੰਮ ਕਰਦਾ ਸੀ।
ਘਰ ਆਉਣ ਤੇ ਉਸਦੀ ਭੈਣ ਅਤੇ ਭਾਣਜੀ ਸੌਂ ਰਹੀਆਂ ਸਨ। ਜਿਨ੍ਹਾਂ ਨੂੰ ਉਠਾਇਆ ਨਹੀਂ ਗਿਆ ਅਤੇ ਉਸ ਦਾ ਜੀਜਾ ਅਤੇ ਉਸਦਾ ਸਹਾਇਕ ਵੀ ਘਰ ਆ ਕੇ ਸੌਂ ਗਏ। ਜਦੋਂ ਉਹਨਾਂ ਨੂੰ ਗੈਸ ਚੜ੍ਹ ਗਈ ਤਾਂ ਉਠ ਕੇ ਬਾਹਰ ਆਏ ਅਤੇ ਬੇਹੋਸ਼ ਹੋ ਕੇ ਘਰ ਦੇ ਦਰਵਾਜ਼ੇ ਕੋਲ ਡਿੱਗ ਪਏ ਸਨ।
Previous Postਬਦਲਾ ਲੈਣ ਲਈ ਜਿੰਦਾ ਕੇਕੜੇ ਨੂੰ ਖਾ ਗਿਆ ਵਿਅਕਤੀ, ਹਰੇਕ ਕੋਈ ਹੋ ਰਿਹਾ ਹੈਰਾਨ
Next Post51 ਵਾਰ ਪੇਚਕਸ ਖੁਭੋ ਨੌਜਵਾਨ ਕੁੜੀ ਦੀ ਲਈ ਜਾਨ, ਸਿਰਫ ਗੱਲ ਨਾ ਕਰਨ ਤੇ ਦਿੱਤੀ ਦਰਦਨਾਕ ਮੌਤ