ਆਈ ਤਾਜਾ ਵੱਡੀ ਖਬਰ
ਧੋਖਾਧੜੀ ਦੇ ਮਾਮਲੇ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਸਤੇ ਕਈ ਤਰ੍ਹਾਂ ਦੇ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਲੋਕਾਂ ਵੱਲੋਂ ਜਿੱਥੇ ਕਈ ਅਜਿਹੇ ਕੰਮ ਕੀਤੇ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਪਤਾ ਨਹੀਂ ਚਲਦਾ ਕਿ ਉਹਨਾਂ ਨਾਲ ਧੋਖਾਧੜੀ ਹੋ ਰਹੀ ਹੈ ਅਤੇ ਉਨ੍ਹਾਂ ਦੇ ਖਾਤੇ ਵਿਚੋਂ ਪੈਸੇ ਕੱਟੇ ਜਾਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲਦੀ ਹੈ। ਧੋਖਾਧੜੀ ਲਈ ਜਿੱਥੇ ਬਹੁਤ ਸਾਰੇ ਸ਼ਰਾਰਤੀ ਅਨਸਰ ਲੋਕਾਂ ਨਾਲ ਠੱਗੀ ਮਾਰਦੇ ਹਨ ਉਥੇ ਹੀ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਸਰਕਾਰ ਵੱਲੋਂ ਜਿੱਥੇ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਵਾਸਤੇ ਕਈ ਕਦਮ ਚੁੱਕੇ ਜਾ ਰਹੇ ਹਨ ਇਸ ਸਭ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਹੁਣ ਇੱਥੇ ਫਾਸਟੈਗ ਚਲਾਉਣ ਵਾਲੇ ਵਿਅਕਤੀ ਵੱਲੋਂ ਰਿਫੰਡ ਦੇ ਚੱਕਰ ਵਿੱਚ 1 ਲੱਖ 20 ਹਜ਼ਾਰ ਰੁਪਏ ਉਡਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ। ਇੱਥੇ ਠੱਗਾਂ ਵੱਲੋਂ ਇਸ ਵਿਅਕਤੀ ਦੇ ਖਾਤੇ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਦੀ ਠੱਗੀ ਮਾਰ ਲਈ ਗਈ ਹੈ। ਦੱਸ ਦੇਈਏ ਕਿ ਜਿੱਥੇ ਇਕ ਕਾਰੋਬਾਰੀ ਵੱਲੋਂ ਗੁਜਰਾਤ ਜਾਣ ਦੇ ਚੱਕਰ ਵਿੱਚ ਫਾਸਟ ਟੈਗ ਵਿੱਚ ਪੰਦਰਾਂ ਸੌ ਰੁਪਏ ਪੁਆਏ ਜਾਣੇ ਸਨ। ਉੱਥੇ ਹੀ ਉਸ ਵੱਲੋਂ ਗਲਤੀ ਨਾਲ 15 ਹਜ਼ਾਰ ਰੁਪਏ ਫਾਸਟ ਟੈਗ ਖਾਤੇ ਵਿੱਚ ਪਾ ਦਿੱਤੇ ਗਏ।
ਇਸ ਦੀ ਜਾਣਕਾਰੀ ਮਿਲਣ ਤੇ ਜਿਥੇ ਉਸ ਵੱਲੋਂ ਇਹ ਪੈਸੇ ਵਾਪਸ ਲੈਣ ਵਾਸਤੇ ਕਸਟਮਰ ਕੇਅਰ ਨੰਬਰ ਇੰਟਰਨੇਟ ਤੇ ਸਰਚ ਕੀਤਾ ਗਿਆ ਤਾਂ ਉਸ ਤੋਂ ਬਾਅਦ ਫੋਨ ਕਰਨ ਤੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਉਹ ਫਾਸਟੈਗ ਦਾ ਕਰਮਚਾਰੀ ਹੈ।
ਜਿਸ ਵੱਲੋਂ ਪੈਸੇ ਵਾਪਸ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਉਸ ਵਿਅਕਤੀ ਨੂੰ ਇੱਕ ਐਪ ਡਾਊਨਲੋਡ ਕਰਨ ਲਈ ਆਖ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਰਿਫੰਡ ਦੀ ਜਗ੍ਹਾ ਤੇ ਉਸ ਦੇ ਅਤੇ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਰੁਪਏ ਕੱਢ ਲਏ ਗਏ। ਹੈਕਰ ਵੱਲੋਂ ਜਿਥੇ ਉਸ ਦੇ ਮੋਬਾਈਲ ਫੋਨ ਨੂੰ ਹੈਕ ਕਰ ਲਿਆ ਗਿਆ ਸੀ। ਉਥੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
Previous Postਪਿਟਬੁੱਲ ਕੁੱਤੇ ਨੇ ਵਰਾਇਆ ਕਹਿਰ, ਬੁਰੀ ਤਰਾਂ ਨੋਚ ਦਿੱਤੀ ਰਾਹ ਜਾਂਦੀ ਗਾਂ
Next Postਇਥੇ ਵੱਡੇ ਚੱਕਰਵਾਤ ‘ਮੈਡੂਸ’ ਦੇ ਮੰਡਰਾ ਰਹੇ ਖਤਰੇ ਕਾਰਨ ਜਾਰੀ ਹੋਇਆ ਰੈੱਡ ਅਲਰਟ, ਸਕੂਲ ਕਾਲਜ ਬੰਦ ਕਰਨ ਦਾ ਕੀਤਾ ਐਲਾਨ