ਆਈ ਤਾਜਾ ਵੱਡੀ ਖਬਰ
ਬਿਹਤਰ ਭਵਿੱਖ ਦੀ ਖਾਤਰ ਜਿੱਥੇ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ।ਜਿੱਥੇ ਜਾ ਕੇ ਬੱਚਿਆਂ ਵੱਲੋਂ ਪੜਾਈ ਦੇ ਨਾਲ ਨਾਲ ਸਖ਼ਤ ਮਿਹਨਤ ਵੀ ਕੀਤੀ ਜਾਂਦੀ ਹੈ ਜਿਸ ਸਦਕਾ ਉਨ੍ਹਾਂ ਵੱਲੋਂ ਆਪਣੇ ਮਾਪਿਆਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਕੱਢਿਆ ਜਾ ਸਕੇ। ਬਹੁਤ ਸਾਰੀਆਂ ਵਿਆਹੁਤਾ ਲੜਕੀਆਂ ਵੀ ਜਿਥੇ ਆਪਣੀ ਘਰ ਦੀ ਸਥਿਤੀ ਅਤੇ ਆਪਣੇ ਪਰਿਵਾਰ ਦੀ ਖੁਸ਼ੀ ਵਾਸਤੇ ਵਿਦੇਸ਼ ਜਾ ਰਹੀਆਂ ਹਨ ਉਥੇ ਹੀ ਵਿਦੇਸ਼ ਵਿੱਚ ਜਾ ਕੇ ਮਿਹਨਤ ਕੀਤੀ ਜਾਂਦੀ ਹੈ ਅਤੇ ਆਪਣੇ ਪਰਿਵਾਰ ਨੂੰ ਵੀ ਵਿਦੇਸ਼ ਵਿਚ ਸੱਦਣ ਵਾਸਤੇ ਲਗਾਤਰ ਦਿਨ ਰਾਤ ਇੱਕ ਕਰ ਦਿੱਤਾ ਜਾਂਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਜਿੱਥੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।
ਉੱਥੇ ਹੀ ਬਹੁਤ ਸਾਰੇ ਸੜਕ ਹਾਦਸਿਆਂ ਦੇ ਚਲਦਿਆਂ ਹੋਇਆਂ ਵਿਦਿਆਰਥੀਆਂ ਦੀ ਜਾਨ ਚਲੇ ਗਈ ਹੈ। ਹੁਣ ਕੈਨੇਡਾ ਵਿੱਚ 29 ਸਾਲਾ ਪੰਜਾਬਣ ਕੁੜੀ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਜਿਸ ਦੀ 6 ਸਾਲਾ ਧੀ ਰਹਿ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੈਨੇਡਾ ਦੇ ਮਾਂਟਰੀਅਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸੜਕ ਹਾਦਸੇ ਵਿੱਚ ਪੰਜਾਬੀ ਵਿਦਿਆਰਥੀ ਗਗਨਦੀਪ ਕੌਰ ਦੀ ਮੌਤ ਹੋਈ ਹੈ। ਦੱਸਿਆ ਗਿਆ ਹੈ ਕਿ ਜਿਥੇ ਇਹ ਪੰਜਾਬੀ ਦੇ ਤੌਰ ਤੇ ਕੈਨੇਡਾ ਗਈ ਸੀ। ਉਸਦਾ ਪਰਿਵਾਰ ਪੰਜਾਬ ਵਿੱਚ ਰਹਿ ਰਿਹਾ ਹੈ। ਉਸਦੀ ਇੱਕ ਛੇ ਸਾਲਾਂ ਦੀ ਧੀ ਵੀ ਹੈ।
ਜਿਨ੍ਹਾਂ ਤੋਂ ਉਹ ਪਿਛਲੇ ਤਿੰਨ ਸਾਲਾਂ ਤੋਂ ਦੂਰ ਸੀ। ਹੁਣ ਲੜਕੀ ਦੀ ਜਿਥੇ ਇਕ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਜਦੋਂ ਉਹ 5 ਦਸੰਬਰ ਨੂੰ ਆਪਣੇ ਕੰਮ ਤੇ ਜਾਂਦੇ ਸਮੇਂ ਸੜਕ ਪਾਰ ਕਰ ਰਹੀ ਸੀ ਤਾਂ ਉਸ ਸਮੇਂ ਉਸ ਨੌਜਵਾਨ ਲੜਕੀ ਗਗਨਦੀਪ ਕੌਰ ਨੂੰ ਇਕ ਤੇਜ਼ ਰਫ਼ਤਾਰ ਟਰੱਕ ਵੱਲੋਂ ਟੱਕਰ ਮਾਰ ਦਿੱਤੀ ਗਈ।
ਘਟਨਾ ਸਥਾਨ ਤੇ ਹੀ ਉਸਦੀ ਮੌਤ ਹੋ ਗਈ। ਇਸ ਲੜਕੀ ਵਾਸਤੇ ਜਿਥੇ ਹੁਣ go fund me ਫੰਡਰੇਜ਼ਰ ਦੀ ਸ਼ੁਰੂਆਤ ਕਰਕੇ ਮਦਦ ਦੀ ਗੁਹਾਰ ਲਗਾਈ ਗਈ ਹੈ ਤਾਂ ਜੋ ਉਸਦੇ ਪਤੀ ਅਤੇ ਉਸ ਦੀ ਬੇਟੀ ਨੂੰ ਕੈਨੇਡਾ ਦੇ ਵੀਜ਼ੇ ਵਾਸਤੇ ਮਦਦ ਕੀਤੀ ਜਾ ਸਕੇ।
Previous Postਸੰਦੀਪ ਨੰਗਲ ਅੰਬੀਆਂ ਤੋਂ ਬਾਅਦ ਕਬੱਡੀ ਦੇ ਸਟਾਰ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ, ਖੇਡ ਜਗਤ ਚ ਛਾਇਆ ਸੋਗ
Next Postਪੰਜਾਬ : ਸਕੂਲ ਤੋਂ ਘਰ ਪਰਤ ਰਿਹਾ 11 ਸਾਲਾਂ ਵਿਦਿਆਰਥੀ ਹੋਇਆ ਸ਼ੱਕੀ ਹਾਲਾਤਾਂ ਚ ਲਾਪਤਾ, ਪੁਲਿਸ ਵਲੋਂ ਕੀਤੀ ਜਾ ਰਹੀ ਭਾਲ