ਆਈ ਤਾਜਾ ਵੱਡੀ ਖਬਰ
ਅਕਸਰ ਹੀ ਅਸੀਂ ਬਹੁਤ ਸਾਰੀਆਂ ਕਹਾਵਤਾਂ ਸੁਣੀਆਂ ਹਨ ਕਿ ਜਾਨਵਰ ਇਨਸਾਨ ਦੇ ਵਧੇਰੇ ਵਫ਼ਾਦਾਰ ਅਤੇ ਕਰੀਬੀ ਹੁੰਦੇ ਹਨ। ਉੱਥੇ ਹੀ ਬਹੁਤ ਸਾਰੇ ਜਾਨਵਰਾਂ ਵੱਲੋਂ ਜਿੱਥੇ ਆਪਣੇ ਮਾਲਕਾਂ ਦੇ ਪ੍ਰਤੀ ਵਫਾਦਾਰੀ ਦਿਖਾਉਦੇ ਹੋਏ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਰੱਖਿਆ ਵੀ ਕੀਤੀ ਜਾਂਦੀ ਹੈ। ਆਏ ਦਿਨ ਹੀ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾ ਸਾਹਮਣੇ ਆ ਜਾਂਦੀਆਂ ਹਨ ਜਦੋਂ ਘਰਾਂ ਵਿੱਚ ਰੱਖੇ ਗਏ ਪਾਲਤੂ ਜਾਨਵਰਾਂ ਦੇ ਕਾਰਨ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਹੋ ਜਾਂਦੀ ਹੈ। ਪਰ ਕੁਝ ਜਾਨਵਰ ਅਜਿਹੇ ਵੀ ਬਹੁਤ ਸਾਰੇ ਘਰਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਹੋ ਜਾਂਦੇ ਹਨ ਜਿਸ ਤੋਂ ਉਹ ਪਰਿਵਾਰਕ ਮੈਂਬਰ ਵੀ ਅਨਜਾਣ ਹੁੰਦੇ ਹਨ।
ਸਾਹਮਣੇ ਆਉਣ ਵਾਲੇ ਅਜਿਹੇ ਕਈ ਮਾਮਲੇ ਲੋਕਾਂ ਨੂੰ ਹੈਰਾਨ ਵੀ ਕਰ ਦਿੰਦੇ ਹਨ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਦੁਨੀਆਂ ਦੀ ਸਭ ਤੋਂ ਬਜ਼ੁਰਗ ਬਿੱਲੀ ਦਾ ਵਿਸ਼ਵ ਰਿਕਾਰਡ ਵਿਚ ਨਾਮ ਦਰਜ ਹੋਇਆ ਹੈ ਉਸ ਦੀ ਉਮਰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਹ ਮਾਮਲਾ ਲੰਡਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 27 ਸਾਲਾ ਦੀ ਬਿੱਲੀ ਵੱਲੋਂ ਵਧੇਰੇ ਉਮਰ ਦੀ ਬਿੱਲੀ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਗਿਆ ਹੈ। ਦੱਸ ਦੇਈਏ ਕਿ ਫਲੋਸੀ ਨਾਮ ਦੀ ਇਸ ਬਿੱਲੀ ਦੀ ਉਮਰ ਇਸ ਸਮੇਂ 26ਸਾਲ 329 ਦਿਨ ਹੈ। ਇਸਦਾ ਜਨਮ 1995 ਦੇ ਵਿੱਚ ਹੋਇਆ ਸੀ।
ਜਿੱਥੇ ਇਸਦੇ ਪਹਿਲੇ ਮਾਲਕ ਵੱਲੋਂ ਇਸ ਨੂੰ ਗੋਦ ਲਿਆ ਗਿਆ ਅਤੇ 10 ਸਾਲ ਤੱਕ ਆਪਣੇ ਕੋਲ ਰੱਖਿਆ ਗਿਆ ਸੀ। ਇਹ ਬਿੱਲੀ ਆਪਣੀ ਮਾਂ ਦੇ ਨਾਲ ਇੱਕ ਕਲੋਨੀ ਵਿੱਚ ਘੁੰਮਦੀ ਹੋਈ ਦੇਖੀ ਗਈ ਸੀ ਤਾਂ ਕੁਝ ਲੋਕਾਂ ਵੱਲੋਂ ਇਨ੍ਹਾਂ ਬੱਚਿਆਂ ਤੇ ਤਰਸ ਖਾ ਕੇ ਉਹਨਾਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਗਿਆ ਸੀ।
ਇਸ ਦੇ ਮਾਲਕ ਤੋਂ ਬਾਅਦ ਉਸ ਦੀ ਭੈਣ ਵੱਲੋਂ 14 ਸਾਲ ਤੱਕ ਇਸ ਬਿੱਲੀ ਨੂੰ ਆਪਣੇ ਨਾਲ ਰੱਖਿਆ ਗਿਆ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਹਿਲੇ ਮਾਲਕ ਦੇ ਪੁੱਤਰ ਵੱਲੋਂ ਹੀ ਇਸ ਦੀ ਦੇਖ-ਭਾਲ ਕਰਨੀ ਸ਼ੁਰੂ ਕੀਤੀ ਗਈ ਜਿਸ ਸਮੇਂ ਇਸ ਦੀ ਉਮਰ 24 ਸਾਲ ਸੀ। ਇਸ ਦੀ ਵਧੇਰੇ ਉਮਰ ਹੋਣ ਦੇ ਕਾਰਨ ਹੁਣ ਉਸ ਵੱਲੋਂ ਇਸ ਨੂੰ ਇੱਕ ਸੰਸਥਾ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਅਤੇ ਹੁਣ ਇਸ ਦੀ ਮਾਲਕ ਵਿੱਕੀ ਗ੍ਰੀਨ ਵੱਲੋਂ ਇਸ ਦਾ ਨਾਮ ਵਿਸ਼ਵ ਰਿਕਾਰਡ ਵਿੱਚ ਸ਼ਾਮਲ ਕਰਵਾਇਆ ਗਿਆ ਹੈ।
Previous Postਮਸ਼ਹੂਰ ਪੰਜਾਬੀ ਫ਼ਿਲਮੀ ਹਸਤੀ ਦੀ ਅਚਾਨਕ ਹੋਈ ਸੜਕ ਹਾਦਸੇ ਚ ਮੌਤ, ਇੰਡਸਟਰੀ ਚ ਛਾਈ ਸੋਗ ਦੀ ਲਹਿਰ
Next Postਆਸਟ੍ਰੇਲੀਆ ਚ ਸਮੁੰਦਰ ਚੋਂ ਮਿਲਿਆ ਇਨਸਾਨਾਂ ਵਰਗਾ ਅਜੀਬ ਜੀਵ,ਦੇਖ ਵਿਗਿਆਨੀ ਵੀ ਹੋ ਰਹੇ ਹੈਰਾਨ