18 ਮਹੀਨੇ ਦੀ ਬੱਚੀ ਦੂਜਿਆਂ ਦੀ ਜਿੰਦਗੀ ਚ ਬਣ ਕੇ ਆਈ ਰੋਸ਼ਨੀ, ਬ੍ਰੇਨ ਡੈਡ ਹੋਣ ਕਾਰਨ ਕਰੇਗੀ ਅੰਗ ਦਾਨ

ਆਈ ਤਾਜ਼ਾ ਵੱਡੀ ਖਬਰ 

ਬੱਚੇ ਜਿਥੇ ਹਰ ਘਰ ਵਿੱਚ ਆਪਣੇ ਮਾਪਿਆਂ ਦੀ ਜਾਨ ਹੁੰਦੇ ਹਨ ਅਤੇ ਹਰ ਘਰ ਖੁਸ਼ੀਆਂ ਵੀ ਇਨ੍ਹਾਂ ਬੱਚਿਆਂ ਦੇ ਨਾਲ ਹੀ ਹੁੰਦੀਆਂ ਹਨ। ਉਥੇ ਹੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਪਰ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦੇ ਚਲਦਿਆਂ ਹੋਏ ਬੱਚੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਹੁਣ 18 ਮਹੀਨੇ ਦੀ ਬੱਚੀ ਦੂਜਿਆਂ ਦੀ ਜਿੰਦਗੀ ਚ ਬਣ ਕੇ ਆਈ ਰੋਸ਼ਨੀ, ਬ੍ਰੇਨ ਡੈਡ ਹੋਣ ਕਾਰਨ ਕਰੇਗੀ ਅੰਗ ਦਾਨ, ਜਿਸ ਬਾਰੇ ਤਾਜਾ ਵਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਵੀਂ ਦਿੱਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਹੋਰ ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਰੌਸ਼ਨੀ ਦੀ ਕਿਰਨ ਬਣ ਕੇ 18 ਮਹੀਨਿਆਂ ਦੀ ਬੱਚੀ ਆਈ ਹੈ।

ਕਈ ਬੱਚਿਆਂ ਨੂੰ ਇਸ ਬੱਚੀ ਦੇ ਕਾਰਨ ਨਵੀਂ ਜ਼ਿੰਦਗੀ ਮਿਲੇਗੀ। ਦੱਸ ਦਈਏ ਕਿ 18 ਮਹੀਨੇ ਦੀ ਬੱਚੀ ਮਾਹਿਰਾ ਬ੍ਰੇਨ ਡੈਡ ਹੋਣ ਕਾਰਨ ਅੰਗ ਦਾਨ ਕਰ ਦੇਵੇਗੀ ਜਿਸ ਵਿਚ ਇਸ ਬੱਚੀ ਦੀਆਂ ਅੱਖਾਂ ਨਾਲ ਜਿੱਥੇ ਦੂਜੇ ਬੱਚੇ ਨੂੰ ਰੌਸ਼ਨੀ ਮਿਲੇਗੀ ਉਥੇ ਹੀ ਕੁਝ ਲੋਕਾਂ ਦੀ ਜ਼ਿੰਦਗੀ ਵਿੱਚ ਇਸ ਬੱਚੀ ਦੇ ਕਈ ਅੰਗ ਲਗਾਏ ਜਾਣਗੇ ਜਿਨ੍ਹਾਂ ਵਿੱਚ ਕਾਰਨੀਆ, ਹਾਰਟ ਵਾਲਵ ,ਲਿਵਰ, ਕਿਡਨੀ, ਦਾਨ ਕੀਤੇ ਜਾਣਗੇ। ਹਰਿਆਣਾ ਦੇ ਮੇਵਾਤ ’ਚ ਰਹਿਣ ਵਾਲੀ ਇਕ 18 ਮਹੀਨੇ ਦੀ ਬੱਚੀ 6 ਨਵੰਬਰ 2022 ਨੂੰ ਆਪਣੇ ਘਰ ਵਿੱਚ ਹੀ ਬਾਲਕਨੀ ਤੋਂ ਡਿੱਗ ਗਈ ਸੀ।

ਡਿੱਗਣ ਦੇ ਕਾਰਨ ਜਿੱਥੇ ਇਸ ਬੱਚੀ ਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ ਸੀ ਅਤੇ ਉਸ ਨੂੰ ਏਮਜ਼ ਟਰਾਮਾ ਸੈਂਟਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਦਾਖ਼ਲ ਕਰਾਇਆ ਗਿਆ ਸੀ ਜੋ ਕਿ ਕਾਫੀ ਦਿਨਾਂ ਤਕ ਜੇਰੇ ਇਲਾਜ ਰਹੀ। ਜਿੱਥੇ ਬਾਅਦ ਵਿੱਚ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਬੱਚੀ ਦੇ ਬਰੇਨ ਨੂੰ 11 ਨਵੰਬਰ ਦੀ ਸਵੇਰ ਨੂੰ ਡੈਡ ਐਲਾਨ ਦਿੱਤਾ ਗਿਆ।

ਮਾਤਾ-ਪਿਤਾ ਜਿੱਥੇ ਪਹਿਲਾਂ ਹੀ ਇਕ 5 ਸਾਲਾਂ ਦੀ ਬੱਚੀ ਦੇ ਅੰਗ ਦਾਨ ਕੀਤੇ ਜਾਣ ਤੋਂ ਪ੍ਰੇਰਿਤ ਸਨ ਉਥੇ ਹੀ ਉਨ੍ਹਾਂ ਵੱਲੋਂ ਵੀ ਆਪਣੀ ਬੱਚੀ ਦੇ ਅੰਗ ਦਾਨ ਕਰਨ ਦਾ ਸੋਚਿਆ ਗਿਆ ਜਿਸ ਨਾਲ ਬੱਚਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਵੀ ਕੁੱਝ ਅਜਿਹੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ।