ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਬਹੁਤ ਸਾਰੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਨਿਯਮ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਵੀ ਬਣਾਏ ਜਾਂਦੇ ਹਨ,ਜਿਸ ਦੀ ਪਾਲਣਾ ਕਰਨੀ ਵਾਹਨ ਚਾਲਕਾਂ ਲਈ ਲਾਜ਼ਮੀ ਕੀਤੀ ਜਾਦੀ ਹੈ। ਪਰ ਬਹੁਤ ਸਾਰੇ ਲੋਕਾਂ ਵੱਲੋਂ ਅਤੇ ਸੜਕੀ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਅਤੇ ਵਾਹਨ ਚਲਾਉਂਦੇ ਸਮੇਂ ਅਣਗਹਿਲੀ ਵਰਤੀ ਜਾਂਦੀ ਹੈ। ਉਥੇ ਹੀ ਕਈ ਵਾਰ ਅਜਿਹੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਜੋ ਲੋਕਾਂ ਦੀ ਕਲਪਨਾ ਤੋਂ ਪਰ੍ਹੇ ਹੁੰਦੇ ਹਨ। ਇਨ੍ਹਾਂ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਅਤੇ ਕਈ ਪਰਿਵਾਰਿਕ ਮੈਂਬਰ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਹੁਣ ਇੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਥੇ 11 ਲੋਕਾਂ ਦੀ ਮੌਤ ਹੋਣ ਤੇ ਲਾਸ਼ਾਂ ਨੂੰ ਗੈਸ ਕਟਰ ਨਾਲ ਕੱਟ ਕੇ ਕੱਢਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ 11 ਮੌਤਾਂ ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਦੱਸਿਆ ਗਿਆ ਹੈ ਕਿ ਇਹ ਭਿਆਨਕ ਸੜਕ ਹਾਦਸਾ ਬੈਤੁਲ ਜਿਲ੍ਹੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਇਕ ਐੱਸ ਯੂ ਵੀ ਗੱਡੀ ਸ਼ੁਕਰਵਾਰ ਤੜਕੇ ਇੱਕ ਖਾਲੀ ਬੱਸ ਨਾਲ ਟਕਰਾ ਗਈ।
ਇਹ ਹਾਦਸਾ ਇੰਨਾ ਭਿਆਨਕ ਸੀ ਕੇ ਗੱਡੀ ਵਿੱਚ ਸਵਾਰ 6 ਮਰਦ ਤਿੰਨ ਔਰਤਾਂ ਅਤੇ 2 ਬੱਚਿਆਂ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਜਿਨ੍ਹਾਂ ਵਿਚ ਇਕ ਬੱਚਾ ਪੰਜ ਸਾਲਾਂ ਦੀ ਕੁੜੀ ਤੇ ਇਕ ਹੋਰ ਬੱਚਾ ਸ਼ਾਮਲ ਸੀ।
ਦੱਸਿਆ ਗਿਆ ਹੈ ਕਿ ਇਸ ਦੀ ਜਾਣਕਾਰੀ ਮਿਲਣ ਤੇ ਜਿੱਥੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਉਥੇ ਹੀ ਲਾਸ਼ਾਂ ਗੱਡੀ ਵਿੱਚ ਇਸ ਤਰ੍ਹਾਂ ਪੂਰੀ ਤਰਾਂ ਨਾਲ ਫਸ ਗਈਆਂ ਸਨ ਜਿਨ੍ਹਾਂ ਨੂੰ ਬਾਹਰ ਕੱਢਣਾ ਮੁਸ਼ਕਿਲ ਹੋ ਰਿਹਾ ਸੀ ਅਤੇ ਗੈਸ ਕਟਰ ਦੀ ਮਦਦ ਨਾਲ ਨੁਕਸਾਨੀ ਗਈ ਕਾਰ ਨੂੰ ਕੱਟਿਆ ਗਿਆ ਅਤੇ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ।
Previous Postਵਿਦੇਸ਼ ਗਏ ਪੰਜਾਬੀ ਮੁੰਡੇ ਨੂੰ 5 ਵੇਂ ਦਿਨ ਹੀ ਮਿਲ ਗਈ ਮੌਤ – ਪ੍ਰੀਵਾਰ ਤੇ ਟੁਟਿਆ ਦੁੱਖਾਂ ਦਾ ਪਹਾੜ
Next Postਪੰਜਾਬ: ਗੈਸ ਏਜੇਂਸੀ ਦੇ ਮੁਲਾਜਮ ਨਾਲ ਫੋਨ ਤੇ ਹੋਈ ਜੱਗੋਂ ਤੇਰਵੀ, ਇਸ ਤਰਾਂ ਉਡਾਏ ਹਜਾਰਾਂ ਰੁਪਏ