ਜਮੀਨ ਦੇ ਝਗੜੇ ਨੇ ਲਈ 7 ਮਹੀਨਿਆਂ ਦੀ ਬੱਚੀ ਦੀ ਜਾਨ, ਪੁਲਿਸ ਵਲੋਂ ਕਤਲ ਦਾ ਕੀਤਾ ਮਾਮਲਾ ਦਰਜ

ਆਈ ਤਾਜ਼ਾ ਵੱਡੀ ਖਬਰ

ਜ਼ਮੀਨ ਜਾਇਦਾਦ ਦੇ ਝਗੜੇ ਇਸ ਕਦਰ ਤੱਕ ਵਧ ਜਾਂਦੇ ਹਨ ਕਿ ਇਸ ਦੇ ਵਿਚ ਕਈ ਲੋਕਾਂ ਦੀ ਜਾਨ ਤੱਕ ਚਲੇ ਜਾਂਦੀ ਹੈ। ਜ਼ਮੀਨ ਜਾਇਦਾਦ ਦੇ ਝਗੜੇ ਨੂੰ ਲੈ ਕੇ ਜਿੱਥੇ ਭਰਾ-ਭਰਾ ਦੇ ਹੀ ਦੁਸ਼ਮਣ ਬਣ ਜਾਂਦੇ ਹਨ ਉਥੇ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਅਜਿਹੇ ਮਾਮਲਿਆਂ ਦੇ ਚੱਲਦਿਆਂ ਹੋਇਆਂ ਆਪਸੀ ਰੰਜਿਸ਼ ਦੇ ਕਾਰਨ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦਾ ਖਮਿਆਜਾ ਕਈ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਛੋਟੀਆਂ ਛੋਟੀਆਂ ਗੱਲਾਂ ਤੋਂ ਸ਼ੁਰੂ ਹੋਈਆਂ ਅਜਿਹੀਆਂ ਭਿਆਨਕ ਲੜਾਈਆਂ ਕਿਸੇ ਦੀ ਜਾਨ ਜਾਣ ਦੇ ਨਾਲ ਖ਼ਤਮ ਹੁੰਦੀਆਂ ਹਨ।

ਹੁਣ ਇੱਥੇ ਜਮੀਨ ਦੇ ਝਗੜੇ ਨੂੰ ਲੈ ਕੇ ਸੱਤ ਮਹੀਨਿਆਂ ਦੀ ਬੱਚੀ ਦੀ ਜਾਨ ਚਲੇ ਗਈ ਹੈ ਜਿੱਥੇ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਤੇ ਰਾਜਧਾਨੀ ਜੈਪੁਰ ਦੇ ਨਜ਼ਦੀਕ ਲੱਗਦੇ ਜ਼ਿਲ੍ਹੇ ਦੌਸਾ ਦੇ ਵਿਚ ਪਿੰਡ ਨੰਦੇਰਾ ਵਿੱਚ ਇੱਕ ਸੱਤ ਮਹੀਨਿਆਂ ਦੀ ਬੱਚੀ ਜ਼ਮੀਨੀ ਝਗੜੇ ਦੀ ਭੇਟ ਚੜ੍ਹ ਗਈ ਹੈ।

ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਦੇ ਵਿਚ ਬੱਚੀ ਦੀ ਜਾਨ ਚਲੇ ਗਈ। ਦੱਸਿਆ ਗਿਆ ਹੈ ਕਿ ਜਿੱਥੇ ਦੋ ਧਿਰਾਂ ਦੇ ਵਿਚਕਾਰ ਜ਼ਮੀਨ ਜਾਇਦਾਦ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਝਗੜਾ ਹੋਇਆ ਸੀ। ਉੱਥੇ ਹੀ ਇਕ ਵਾਰ ਫਿਰ ਤੋਂ ਇਹ ਝਗੜਾ ਹੋਇਆ ਜਿੱਥੇ ਦੋਨੋਂ ਪਰਵਾਰ ਆਪਸ ਵਿਚ ਉਲਝ ਪਏ ਅਤੇ ਬਾਅਦ ਵਿੱਚ ਦੋਨਾਂ ਪਰਿਵਾਰਾਂ ਦੇ ਬੰਦੇ ਆਪਣੇ ਕੰਮ ਤੇ ਚਲੇ ਗਏ ਅਤੇ ਬਾਅਦ ਵਿੱਚ ਔਰਤਾਂ ਦੀ ਹੱਥੋਪਾਈ ਇਸ ਕਦਰ ਹੋ ਗਈ ।

ਜਿੱਥੇ ਇੱਕ ਸੱਤ ਮਹੀਨਿਆਂ ਦੀ ਬੱਚੀ ਨੂੰ ਉਸ ਦੀ ਦਾਦੀ ਕਮਲਾ ਦੇਵੀ ਵੱਲੋਂ ਗੋਦ ਵਿਚ ਚੁੱਕਿਆ ਹੋਇਆ ਸੀ, ਇਸ ਝਗੜੇ ਦੌਰਾਨ ਹੇਠਾਂ ਡਿੱਗ ਗਈ ਜਿੱਥੇ ਦਾਦੀ ਨੂੰ ਕਿਸੇ ਵੱਲੋਂ ਧੱਕਾ ਮਾਰ ਦਿੱਤਾ ਗਿਆ ਸੀ। ਜਿਸ ਕਾਰਨ ਬੱਚੀ ਦੀ ਜਾਨ ਚਲੇ ਗਈ ਹੈ ਅਤੇ ਦੂਜੀ ਧਿਰ ਦੇ ਖਿਲਾਫ ਹੁਣ ਕਤਲ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।