LPG ਸਿਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ , ਤਿਓਹਾਰਾਂ ਤੋਂ ਪਹਿਲਾਂ ਹੋਇਆ ਏਨੇ ਰੁਪਏ ਸਸਤਾ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ਵਿਚ ਜਿਸ ਪ੍ਰਕਾਰ ਲਗਾਤਾਰ ਮਹਿੰਗਾਈ ਵਧ ਰਹੀ ਹੈ, ਉਸ ਦੇ ਚਲਦੇ ਆਮ ਲੋਕਾਂ ਲਈ ਜੀਵਨ ਬਸਰ ਕਰਨਾ ਬੇਹੱਦ ਮੁਸ਼ਕਲ ਹੋਇਆ ਪਿਆ ਹੈ । ਪਰ ਦੂਜੇ ਪਾਸੇ ਨਜ਼ਦੀਕ ਆ ਰਿਹਾ ਤਿਉਹਾਰਾਂ ਦਾ ਸੀਜ਼ਨ ਆਮ ਲੋਕਾਂ ਦੀ ਜੇਬ ਤੇ ਕਾਫ਼ੀ ਵੱਡਾ ਪ੍ਰਭਾਵ ਪਾ ਰਿਹਾ ਹੈ । ਸਭ ਨੂੰ ਹੀ ਪਤਾ ਹੈ ਕਿ ਤਿਉਹਾਰਾਂ ਵਿੱਚ ਲੋਕਾਂ ਦਾ ਕਿੰਨਾ ਜ਼ਿਆਦਾ ਖਰਚਾ ਹੁੰਦਾ ਹੈ । ਇਸੇ ਵਿਚਾਲੇ ਹੁਣ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਤਿਉਹਾਰਾਂ ਤੋਂ ਪਹਿਲਾਂ ਐਲਪੀਜੀ ਸਿਲੰਡਰ ਸਸਤੇ ਹੋ ਚੁੱਕੇ ਹਨ । ਜਿਸ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕੁਝ ਰਾਹਤ ਮਿਲੀ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਐੱਲਪੀਜੀ ਸਿਲੰਡਰਾਂ ਦੀਆਂ ਨਵੀਂਆਂ ਕੀਮਤਾਂ ਜਾਰੀ ਹੋ ਚੁੱਕੀਆਂ ਹਨ । ਅੱਜ ਯਾਨੀ ਇੱਕ ਅਕਤੂਬਰ ਨੂੰ ਤੇਲ ਕੰਪਨੀਆਂ ਨੇ ਰਸੋਈ ਗੈਸ ਦੀਆਂ ਕੀਮਤਾਂ ਕੀਮਤਾਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਬਦਲਾਅ ਨਹੀਂ ਕੀਤਾ । ਪਰ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਹੈ । ਅੱਜ ਯਾਨੀ ਸ਼ਨੀਵਾਰ ਤੋਂ ਦਿੱਲੀ ਵਿਚ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ ਪੱਚੀ ਰੁਪਏ ਪੰਜਾਹ ਪੈਸੇ ਦੀ ਗਿਰਾਵਟ ਆਈ ਹੈ ।

ਇਸ ਤੋਂ ਇਲਾਵਾ ਮੁੰਬਈ ਵਿੱਚ ਬੱਤੀ ਰੁਪਏ ਪੰਜਾਹ ਪੈਸੇ, ਕਲਕੱਤਾ ਵਿਚ ਛੱਤੀ ਰੁਪਏ ਪੰਜਾਹ ਪੈਸੇ ਅਤੇ ਚੇਨੱਈ ਦੇ ਵਿੱਚ ਪੈਂਤੀ ਰੁਪਏ ਪੰਜਾਹ ਪੈਸੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ । ਦੱਸ ਦੇਈਏ ਕਿ ਕੀਮਤਾਂ ਵਿੱਚ ਕਟੌਤੀ ਹੋਣ ਮਗਰੋਂ 19 ਕਿਲੋ ਵਾਲਾ ਗੈਸ ਸਿਲੰਡਰ ਦਿੱਲੀ ਵਿੱਚ ਅੱਜ ਤੋਂ 1859.50 ਰੁਪਏ ਵਿੱਚ ਮਿਲੇਗਾ। ਇਸ ਤੋਂ ਇਲਾਵਾ ਮੁੰਬਈ ਵਿੱਚ ਵਾਪਰਕ ਸਿਲੰਡਰ 1811.50 ਰੁਪਏ, ਕੋਲਕਾਤਾ ਵਿੱਚ 1959.00 ਰੁਪਏ ਤੇ ਚੇੱਨਈ ਵਿੱਚ 2009.50 ਰੁੱਪਏ ਵਿੱਚ ਮਿਲੇਗਾ।

ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਲਗਾਤਾਰ ਛੇ ਮਹੀਨੇ ਦੀ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਵੀ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਲਗਭਗ ਸੌ ਰੁਪਏ ਦੀ ਕਟੌਤੀ ਕੀਤੀ ਹੈ । ਸੋ ਇਹ ਕਾਫੀ ਖਾਸ ਤੇ ਮਹੱਤਵਪੂਰਨ ਖ਼ਬਰ ਜੋ ਕਾਦਰੀ ਜੋ ਵਪਾਰਕ ਗੈਸ ਦੀ ਵਰਤੋਂ ਕਰਦੇ ਹਨ ਕਿਉਂਕਿ ਇਨ੍ਹਾਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ।