ਆਈ ਤਾਜ਼ਾ ਵੱਡੀ ਖਬਰ
ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ । ਪਰ ਅੱਜ ਵੀ ਦੇਸ਼ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ । ਅਜਿਹਾ ਹੀ ਇਕ ਮਾਮਲਾ ਦੇਸ਼ ਦੇ ਇਕ ਪਿੰਡ ਤੋਂ ਸਾਹਮਣੇ ਆਇਆ, ਜਿੱਥੇ ਆਜ਼ਾਦੀ ਦੇ ਪਚੱਤਰ ਸਾਲ ਬਾਅਦ ਪਹਿਲੀ ਵਾਰ ਇਸ ਪਿੰਡ ਦੇ ਇਕ ਨੌਜਵਾਨ ਨੂੰ ਸਰਕਾਰੀ ਨੌਕਰੀ ਮਿਲੀ । ਜਿਸ ਦੇ ਚੱਲਦੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਦਰਅਸਲ ਮੁਜ਼ੱਫ਼ਰਪੁਰ ਜ਼ਿਲ੍ਹੇ ਦੇ ਕਟੜਾ ਬਲਾਕ ਦੇ ਸੁਹਾਗਪੁਰ ਪਿੰਡ ਵਿੱਚ ਆਜ਼ਾਦੀ ਦੇ ਪਚੱਤਰ ਸਾਲਾਂ ਬਾਅਦ ਪਹਿਲੀ ਵਾਰ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਮਿਲੀ , ਪਿੰਡ ਦਾ ਨੌਜਵਾਨ ਰਾਕੇਸ਼ ਕੁਮਾਰ ਇਸ ਮਿੱਥ ਨੂੰ ਤੋਡ਼ ਕੇ ਸਰਕਾਰੀ ਅਧਿਆਪਕ ਬਣ ਚੁੱਕਿਆ ਹੈ ਤੇ ਰਾਕੇਸ਼ ਨੂੰ ਜ਼ਿਲ੍ਹੇ ਦੇ ਤੁਰਕੀ ਦੇ ਪ੍ਰਾਇਮਰੀ ਸਕੂਲ ਵਿੱਚ ਨਿਯੁਕਤ ਕੀਤਾ ਗਿਆ।
ਅੱਠ ਸਤੰਬਰ ਨੂੰ ਨਿਯੁਕਤੀ ਪੱਤਰ ਉਸ ਨੂੰ ਪ੍ਰਾਪਤ ਹੋਇਆ। ਹੁਣ ਉਹ ਸਕੂਲ ਵਿਚ ਬੱਚਿਆਂ ਨੂੰ ਪਡ਼੍ਹਾਇਆ ਕਰੇਗਾ। ਇਸ ਵੱਡੀ ਉਪਲੱਬਧੀ ਦੇ ਚੱਲਦੇ ਪੂਰੇ ਪਿੰਡ ਭਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇੰਨਾ ਹੀ ਨਹੀਂ ਇਸ ਪਿੰਡ ਬਾਰੇ ਜਾਣਕਾਰੀ ਮਿਲੀ ਹੈ ਕਿ ਇਸ ਪਿੰਡ ਦੀ ਆਬਾਦੀ ਦੋ ਹਜ਼ਾਰ ਦੇ ਕਰੀਬ ਹੈ। ਪਰ ਅੱਜ ਤੱਕ ਕਿਸੇ ਨੂੰ ਵੀ ਸਰਕਾਰੀ ਮੁਲਾਜ਼ਮ ਬਣਨ ਵਿੱਚ ਸਫਲਤਾ ਨਹੀਂ ਪ੍ਰਾਪਤ ਹੋਈ । ਪਰ ਪਿੰਡ ਦੇ ਇਸ ਨੌਜਵਾਨ ਨੇ ਆਪਣੀ ਸੱਚੀ ਲਗਨ ਅਤੇ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ।
ਮੁੱਢਲੀ ਸਿੱਖਿਆ ਪਿੰਡ ਵਿਚ ਲੈਣ ਤੋਂ ਬਾਅਦ , ਦਰਭੰਗਾ ਯੂਨੀਵਰਸਿਟੀ ਤੋਂ ਉਸ ਵੱਲੋਂ ਬੀ.ਕਾਮ ਕੀਤੀ ਗਈ । ਉਸ ਤੋਂ ਬਾਅਦ ਉਸ ਵੱਲੋਂ ਰਾਜਸਥਾਨ ਤੋਂ ਬੀ ਐੱਡ ਦੀ ਪ੍ਰੀਖਿਆ ਪਾਸ ਕੀਤੀ ਗਈ। ਜਿਸ ਤੋਂ ਬਾਅਦ ਬਿਹਾਰ ਚ ਅਧਿਆਪਕ ਯੋਗਤਾ ਪ੍ਰੀਖਿਆ ਹੋਈ, ਜਿਸ ‘ਚ ਉਸ ਨੂੰ ਸਫਲਤਾ ਪ੍ਰਾਪਤ ਹੋਈ । ਉੱਥੇ ਹੀ ਜਦੋਂ ਇਸ ਵੱਡੀ ਉਪਲੱਬਧੀ ਬਾਰੇ ਪਿੰਡ ਦੇ ਸੰਜੀਤ ਕੁਮਾਰ ਚੌਧਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਨੂੰ ਸਰਕਾਰੀ ਨੌਕਰੀ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ।
ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਟਿਊਸ਼ਨ ਪੜ੍ਹਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ। ਜਿਸ ਤੋਂ ਬਾਅਦ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਸੱਚੀ ਲਗਨ ਤੇ ਮਿਹਨਤ ਸਦਕਾ ਉਸ ਵੱਲੋਂ ਇਹ ਵੱਡਾ ਮੁਕਾਮ ਹਾਸਿਲ ਕੀਤਾ ਗਿਆ ਜਿਸ ਕਾਰਨ ਹੁਣ ਸਥਾਨਕ ਲੋਕ ਵੀ ਰਾਕੇਸ਼ ਦੀ ਕਾਮਯਾਬੀ ਬਾਰੇ ਸੁਣ ਕੇ ਕਾਫੀ ਖੁਸ਼ ਹਨ।
Home ਤਾਜਾ ਖ਼ਬਰਾਂ ਇਸ ਪਿੰਡ ਚ ਅਜਾਦੀ ਦੇ 75 ਸਾਲ ਬਾਅਦ ਪਹਿਲੀ ਵਾਰ ਮਿਲੀ ਸਰਕਾਰੀ ਨੌਕਰੀ, ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦਾ ਮਾਹੌਲ
ਤਾਜਾ ਖ਼ਬਰਾਂ
ਇਸ ਪਿੰਡ ਚ ਅਜਾਦੀ ਦੇ 75 ਸਾਲ ਬਾਅਦ ਪਹਿਲੀ ਵਾਰ ਮਿਲੀ ਸਰਕਾਰੀ ਨੌਕਰੀ, ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦਾ ਮਾਹੌਲ
Previous Postਪੰਜਾਬ: ਦਿਨ ਦਿਹਾੜੇ ਹਥਿਆਰਾਂ ਦੀ ਨੋਕ ਤੇ ਐਕਟਿਵਾ ਸਵਾਰ ਤੋਂ ਲੁੱਟੇ ਲੱਖਾਂ ਰੁਪਏ, ਪਈ ਦਹਿਸ਼ਤ
Next Postਕਲਯੁਗੀ ਪੁੱਤ ਨੇ ਜਮੀਨ ਦੇ ਟੋਟੇ ਲਈ ਪਿਓ ਦੇ ਸਿਰ ਚ ਮਾਰੀਆਂ 6 ਗੋਲੀਆਂ, ਵਾਰਦਾਤ ਨੂੰ ਅੰਜਾਮ ਦੇ ਹੋਇਆ ਫਰਾਰ