ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿੱਚ ਹਰ ਰੋਜ਼ ਸਡ਼ਕੀ ਹਾਦਸੇ ਵਧ ਰਹੇ ਹਨ, ਜਿਸ ਦੇ ਚਲਦੇ ਹਰ ਰੋਜ਼ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ । ਜ਼ਿਆਦਾਤਰ ਸੜਕੀ ਹਾਦਸੇ ਲੋਕਾਂ ਦੀਆਂ ਅਣਗਹਿਲੀਆਂ ਅਤੇ ਪ੍ਰਸ਼ਾਸਨ ਦੀਆਂ ਲਾਪ੍ਰਵਾਹੀਆਂ ਕਾਰਨ ਵਾਪਰਦੇ ਹਨ । ਜਿਸ ਦੇ ਚਲਦੇ ਕਈ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ । ਅਜਿਹਾ ਹੀ ਇੱਕ ਦਰਦਨਾਕ ਹਾਦਸਾ ਹਰਿਆਣਾ ਵਿੱਚ ਵਾਪਰਿਆ । ਜਿੱਥੇ ਇੱਕ ਭਿਆਨਕ ਸੜਕ ਹਾਦਸੇ ਚ ਪੰਜ ਲੋਕਾਂ ਦੀ ਮੌਤ ਹੋ ਗਈ । ਇਹ ਦਰਦਨਾਕ ਹਾਦਸਾ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਦਿੱਲੀ ਜੈਪੁਰ ਰਾਜਮਾਰਗ ਤੇ ਬੁੱਧਵਾਰ ਨੂੰ ਇਕ ਕਾਰ ਅਤੇ ਬੱਸ ਟੱਕਰ ਦੌਰਾਨ ਵਾਪਰਿਆ।
ਜਿਸ ਹਾਦਸੇ ਵਿਚ ਪੰਜ ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ । ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਹਾਦਸੇ ਵਿੱਚ ਜ਼ਖ਼ਮੀ ਗਿਆਰਾਂ ਹੋਰ ਲੋਕਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ । ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਟਰਾਮਾ ਸੈਂਟਰ ਸੈਂਟਰਲ ਹਸਪਤਾਲ ਵਿਖੇ ਲਿਜਾਇਆ ਗਿਆ ਹੈ ਤੇ ਘਾਟ ਦਿੱਲੀ ਤੋਂ ਜੈਪੁਰ ਜਾ ਰਹੀ ਸੀ, ਉਦੋਂ ਡਰਾੲੀਵਰ ਨੇ ਕਾਰ ਦਾ ਸੰਤੁਲਨ ਗੁਆ ਦਿੱਤਾ । ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ ।
ਉਥੇ ਹੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਹਾਵੀ ਹੋ ਕੇ ਹਵਾ ਚ ਹੀ ਉੱਛਲ ਗਈ ਤੇ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ ਅਤੇ ਟੱਕਰ ਤੋਂ ਬਾਅਦ ਉਹ ਵੀ ਪਲਟ ਗਈ । ਇਸ ਹਾਦਸੇ ਵਿੱਚ ਜੈਪੁਰ ਤੋਂ ਦਿੱਲੀ ਕੈਰੀ ਜਾਵੇ ਤੇ ਚਾਲੀ ਮਿੰਟ ਤੱਕ ਦਾ ਟਰੈਫਿਕ ਜਾਮ ਰਿਹਾ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।
ਬਾਅਦ ਵਿੱਚ ਪਲਟੀ ਬੱਸ ਨੂੰ ਕਰੇਨ ਨਾਲ ਚੁੱਕ ਕੇ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਆਵਾਜਾਈ ਆਮ ਹੋ ਗਈ। ਉਥੇ ਹੀ ਪੁਲਸ ਵਲੋਂ ਇਸ ਘਟਨਾ ਦੌਰਾਨ ਮਰੇ ਪੰਜ ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
m
Previous Postਕਲਯੁਗੀ ਪੁੱਤ ਨੇ ਜਮੀਨ ਦੇ ਟੋਟੇ ਲਈ ਪਿਓ ਦੇ ਸਿਰ ਚ ਮਾਰੀਆਂ 6 ਗੋਲੀਆਂ, ਵਾਰਦਾਤ ਨੂੰ ਅੰਜਾਮ ਦੇ ਹੋਇਆ ਫਰਾਰ
Next Postਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਦਿੱਤਾ ਵੱਡਾ ਝਟਕਾ, ਘਰ ਘਰ ਆਟਾ ਸਕੀਮ ਤੇ ਲਾਈ ਰੋਕ