ਆਈ ਤਾਜ਼ਾ ਵੱਡੀ ਖਬਰ
ਬੱਚਿਆ ਨਾਲ ਵਾਪਰਨ ਵਾਲੀਆਂ ਘਟਨਾਵਾਂ ਜਿਥੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਉੱਥੇ ਹੀ ਹਰ ਇਕ ਹੋਰ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਦੇ ਮਨ ਵਿਚ ਕਈ ਤਰਾਂ ਦੇ ਸਵਾਲ ਪੈਦਾ ਹੋ ਜਾਂਦੇ ਹਨ। ਅੱਜਕਲ ਵਾਪਰਨ ਵਾਲੇ ਸੜਕ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਉਥੇ ਹੀ ਅਜਿਹੀਆਂ ਘਟਨਾਵਾਂ ਦੇ ਵਿਚ ਬੱਚਿਆਂ ਦਾ ਜ਼ਿਕਰ ਵੀ ਆ ਜਾਂਦਾ ਹੈ। ਅਜਿਹੀਆਂ ਖ਼ਬਰਾਂ ਸੁਣ ਕੇ ਹਰ ਕਿਸੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਹੁਣ ਇਥੇ ਵਾਪਰਿਆ ਵੱਡਾ ਦਰਦਨਾਕ ਸੜਕੀ ਹਾਦਸਾ, 19 ਬੱਚਿਆਂ ਸਮੇਤ 21 ਦੀ ਹੋਈ ਮੌਤ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦੱਖਣੀ ਅਫ਼ਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਕੂਲ ਬੱਸ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇਸ ਹਾਦਸੇ ਵਿਚ 19 ਬੱਚਿਆਂ ਸਮੇਤ 21 ਲੋਕਾਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਇਹ ਘਟਨਾ ਦੱਖਣੀ ਅਫਰੀਕਾ ਦੇ ਪੂਰਬੀ ਸੂਬੇ ਕਵਾਜ਼ੁਲੂ ਨਤਾਲ ਵਿਚ ਘਟੀ ਹੈ ਜਿੱਥੇ ਸਕੂਲ ਬੱਸ ਅਤੇ ਟਰੱਕ ਦੇ ਵਿਚਾਲੇ ਹੋਈ ਇਸ ਭਿਆਨਕ ਟੱਕਰ ਦੀ ਚਪੇਟ ਵਿੱਚ ਆਉਣ ਕਾਰਨ 19 ਬੱਚਿਆਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ।
ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਕਵਾਜ਼ੁਲੂ-ਨਤਾਲ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੇ ਬੁਲਾਰੇ ਰੌਬਰਟ ਮੈਕੇਂਜੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੇ ਚਲਦਿਆਂ ਹੋਇਆਂ 21 ਲੋਕਾਂ ਦੀ ਮੌਤ ਹੋ ਗਈ। ਜਿੱਥੇ ਇਸ ਸਕੂਲ ਬੱਸ ਦੀ ਭਿਆਨਕ ਟੱਕਰ ਹੋਈ ਹੈ ਉਥੇ ਹੀ ਇਸ ਸਕੂਲ ਬੱਸ ਦੇ ਵਿੱਚ ਮਰਨ ਵਾਲੇ ਬੱਚਿਆਂ ਦੇ ਵਿੱਚ 5 ਤੋਂ 12 ਸਾਲ ਦੀ ਉਮਰ ਦੇ 19 ਬੱਚੇ ਵੀ ਸ਼ਾਮਲ ਹਨ। ਮੈਕੇਂਜੀ ਨੇ ਦੱਸਿਆ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰਿਆ ਹੈ।
ਜਦੋ ਸਕੂਲ ਦੇ ਵਿਦਿਆਰਥੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਉੱਥੇ ਹੀ ਇਸ ਹਾਦਸੇ ਨਾਲ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ। ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ।
Previous Postਪੰਜਾਬ; ਨਰਸ ਕਰ ਰਹੀ ਸੀ ਕੈਨੇਡਾ ਜਾਣ ਦੀ ਤਿਆਰੀ, ਪਰ ਦਰਿੰਦਿਆਂ ਨੇ ਦਿੱਤੀ ਦਰਦਨਾਕ ਮੌਤ
Next Postਪੰਜਾਬ: ਸੰਗਰਾਂਦ ਵਾਲੇ ਦਿਨ ਗੁਰਦਵਾਰਾ ਸਾਹਿਬ ਚ 2 ਧਿਰਾਂ ਵਿਚਕਾਰ ਹੋਈ ਜਬਰਦਸਤ ਝੜਪ, ਚਲੀਆਂ ਤਲਵਾਰਾਂ