ਆਈ ਤਾਜ਼ਾ ਵੱਡੀ ਖਬਰ
ਸੱਤਾ ਵਿੱਚ ਆਉਂਦੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਈ ਨਵੇਂ ਬਦਲਾਅ ਕੀਤੇ ਗਏ ਹਨ ਜਿਸ ਨਾਲ ਲੋਕਾਂ ਨੂੰ ਵਿਕਾਸ ਅਤੇ ਉਨਤੀ ਦੀ ਰਾਹ ਤੇ ਲਿਆਂਦਾ ਜਾ ਸਕੇ। ਉਥੇ ਹੀ ਉਨ੍ਹਾਂ ਵੱਲੋਂ ਪੰਜਾਬ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਏਨਾ ਕੁਝ ਮਹੀਨਿਆਂ ਦੇ ਵਿੱਚ ਇਨਾਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਹੁਣ CM ਭਗਵੰਤ ਮਾਨ 1 ਹਫਤੇ ਲਈ ਜਰਮਨੀ ਦੇ ਦੌਰੇ ਤੇ ਜਾਣਗੇ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਥੇ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਕਿ ਇਹ ਫੈਸਲੇ ਕੀਤੇ ਗਏ ਹਨ ਉਥੇ ਹੀ ਹੁਣ ਉਨ੍ਹਾਂ ਦੇ ਇਕ ਹਫਤੇ ਲਈ ਜਰਮਨੀ ਦੌਰੇ ਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਹੀ ਪੰਜਾਬ ਤੋਂ ਜਰਮਨੀ ਦੌਰੇ ਵਾਸਤੇ ਇੱਕ ਹਫਤੇ ਲਈ ਰਵਾਨਾ ਹੋਣਗੇ ਤੇ 17 ਸਤੰਬਰ ਨੂੰ ਪੰਜਾਬ ਵਾਪਸ ਪਰਤਣਗੇ। ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਇਹ ਜਰਮਨੀ ਦਾ ਦੌਰਾ ਪੰਜਾਬ ਦੇ ਹਿਤਾਂ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਹੈ ਜਿਥੇ ਇਸ ਦੌਰੇ ਵਿਚ ਪੰਜਾਬ ’ਚ ਪੂੰਜੀ ਨਿਵੇਸ਼ ਦੇ ਪ੍ਰੋਗਰਾਮ ਸਬੰਧੀ ਮੁੱਦੇ ਤੇ ਗੱਲਬਾਤ ਕੀਤੀ ਜਾਵੇਗੀ।
ਜਿੱਥੇ ਇਸ ਦੌਰੇ ਦੌਰਾਨ ਮੁੱਖ ਮੰਤਰੀ ਇਨਵੈਸਟ ਪੰਜਾਬ ਦੇ ਅਧਿਕਾਰੀਆਂ ਦੇ ਵਫ਼ਦ ਦੀ ਅਗਵਾਈ ਕਰਨਗੇ, ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਦੌਰੇ ਦੌਰਾਨ ਜਰਮਨੀ ਵਿਖੇ ਬਰਲਿਨ, ਫਰੈਂਕਫੋਰਟ ਅਤੇ ਮਿਊਨਿਖ ਵਿਖੇ ਜਰਮਨ ਸਨਅਤਕਾਰਾਂ ਅਤੇ ਵਪਾਰੀਆਂ ਨਾਲ ਮੀਟਿੰਗਾਂ ਦੇ ਦੌਰਾਨ ਕਈ ਪ੍ਰੋਗਰਾਮਾਂ ਵਿੱਚ ਰਾਬਤਾ ਕਾਇਮ ਕੀਤਾ ਜਾਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਵਾਧੂ ਮੁੱਖ ਸਕੱਤਰ ਵੇਨੂੰ ਪ੍ਰਸਾਦ ਵੀ ਕੁਝ ਦਿਨ ਪਹਿਲਾਂ ਹੀ ਜਰਮਨੀ ਦੌਰੇ ਉਪਰ ਗਏ ਸਨ ਅਤੇ ਦੋ ਦਿਨ ਪਹਿਲਾਂ ਹੀ ਵਾਪਸ ਪਰਤੇ ਸਨ। ਉੱਥੇ ਹੀ ਪ੍ਰਾਪਤ ਹੋਈ ਸੂਚਨਾ ਮੁਤਾਬਕ ਪੰਜਾਬ ਵਿੱਚ ਪੂੰਜੀ ਨਿਵੇਸ਼ ਲਈ ਇਨਵੈਸਟ ਪੰਜਾਬ ਵਿਭਾਗ ਵੱਲੋਂ ਗੱਲਬਾਤ ਕੀਤੀ ਗਈ ਹੈ। ਮੁਖ ਮੰਤਰੀ ਭਗਵੰਤ ਸਿੰਘ ਦੇ ਇਸ ਦੌਰੇ ਨੂੰ ਪੰਜਾਬ ਦੇ ਵਿਕਾਸ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।
Previous Postਪੰਜਾਬ ਚ ਇਥੇ ਇਥੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਬਿਜਲੀ ਰਹੇਗੀ ਬੰਦ, ਤਾਜਾ ਵੱਡੀ ਖਬਰ
Next Postਇਨਸਾਨ ਹੁਣ ਮੌਤ ਨੂੰ ਹਰਾ ਹੋ ਸਕਦੇ ਜਲਦ ਅਮਰ, ਵਿਗਿਆਨੀਆਂ ਨੇ ਖੋਜ ਤੋਂ ਬਾਅਦ ਕਿਹਾ ਕੁਝ ਕਦਮ ਦੂਰੀ ਤੇ