ਸੰਦੀਪ ਨੰਗਲ ਅੰਬੀਆਂ ਮਾਮਲੇ ਚ ਹੁਣ ਆ ਗਿਆ ਇਹ ਨਵਾਂ ਮੋੜ , ਪੁਲਿਸ ਨੇ ਇਹਨਾਂ 3 ਹੋਰਾਂ ਨੂੰ ਕੀਤਾ ਨਾਮਜ਼ਦ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਜਿੱਥੇ ਕੋਰੋਨਾ ਕਾਰਨ ਬਹੁਤ ਸਾਰੀਆਂ ਹਸਤੀਆਂ ਦੀ ਜਾਨ ਗਈ ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਕਈ ਹਾਦਸਿਆਂ ਦਾ ਸ਼ਿਕਾਰ ਹੋਈਆਂ ਹਨ। ਉਥੇ ਹੀ ਕੁਝ ਖੇਡ ਜਗਤ ਅਤੇ ਗਾਇਕੀ ਦੇ ਖੇਤਰ ਨਾਲ ਜੁੜੀਆਂ ਹੋਈਆਂ ਹਸਤੀਆਂ ਨੂੰ ਵੀ ਕੁਝ ਗ਼ੈਰ ਸਮਾਜਿਕ ਅਨਸਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਅਤੇ ਵੱਖ-ਵੱਖ ਖੇਤਰਾਂ ਦੀਆਂ ਇਨ੍ਹਾਂ ਹਸਤੀਆਂ ਦੀ ਕਮੀ ਉਹਨਾਂ ਦੇ ਵੱਖ ਵੱਖ ਖੇਤਰਾਂ ਤੇ ਉਨ੍ਹਾਂ ਦੇ ਪਰਿਵਾਰ ਵਿੱਚ ਕਦੇ ਵੀ ਪੂਰੀ ਨੀ ਹੋ ਸਕਦੀ।

ਹੁਣ ਸੰਦੀਪ ਨੰਗਲ ਅੰਬੀਆਂ ਮਾਮਲੇ ਦੇ ਵਿੱਚ ਹੀ ਨਵਾਂ ਮੋੜ ਆਇਆ ਹੈ ਜਿਥੇ ਪੁਲਿਸ ਵੱਲੋਂ ਇਨ੍ਹਾਂ ਤਿੰਨ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਮਹੀਨੇ ਜਿਥੇ ਉੱਘੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਉਸ ਨੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਇੱਕ ਚੱਲ ਰਹੇ ਕਬੱਡੀ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਗਏ ਸਨ। ਹੁਣ ਪੁਲਿਸ ਵੱਲੋਂ ਉਨ੍ਹਾਂ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਕਤਲ ਮਾਮਲੇ ਦੇ ਵਿੱਚ 18 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਸੰਦੀਪ ਨੰਗਲ ਅੰਬੀਆ ਦੀ ਪਤਨੀ ਅਤੇ ਉਨ੍ਹਾਂ ਦੇ ਭਰਾ ਵੱਲੋਂ ਆਖਿਆ ਗਿਆ ਸੀ ਕੇ ਸੰਦੀਪ ਨੰਗਲ ਅੰਬੀਆ ਦੇ ਕਤਲ ਕਾਂਡ ਵਿੱਚ ਤਿੰਨ ਦੋਸ਼ੀਆਂ ਦੇ ਹੋਰ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੂਰਜਨ ਚੱਠਾ, ਰਾਇਲ ਕਿੰਗਸ ਕਲੱਬ ਯੂ ਐਸ ਏ ਦੇ ਮਾਲਕ ਸ਼ੱਬਾ ਥਿਆੜਾ, ਨੈਸ਼ਨਲ ਕਬੱਡੀ ਫੇਡਰੇਸ਼ਨ ਆਫ ਅੰਟਾਰੀਆ ਦੇ ਪ੍ਰਧਾਨ ਸੁੱਖਾ ਮਾਨ ਦੇ ਨਾਮ ਸ਼ਾਮਲ ਹੋਣ ਦੀ ਗੱਲ ਆਖੀ ਗਈ ਹੈ।

ਜਿੱਥੇ ਹੁਣ ਪੁਲਿਸ ਵੱਲੋਂ ਇਨ੍ਹਾਂ ਤਿੰਨਾਂ ਦੇ ਖਿਲਾਫ ਨਾਮਜਦਗੀ ਦਾ ਐਲਾਨ ਕੀਤਾ ਗਿਆ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਵਿੱਚੋਂ ਜਿੱਥੇ 14 ਮਾਰਚ ਨੂੰ ਸ਼ੱਬਾ ਥਿਆੜਾ ਕੈਨੇਡਾ ਤੋਂ ਭਾਰਤ ਆਇਆ ਹੋਇਆ ਸੀ, ਉੱਥੇ ਹੀ ਸੰਦੀਪ ਨੰਗਲ ਅੰਬੀਆ ਦੇ ਕਤਲ ਤੋਂ ਬਾਅਦ ਉਹ ਕੈਨੇਡਾ ਪੁੱਜ ਗਿਆ ਸੀ। ਇਨ੍ਹਾਂ ਦੋਸ਼ੀਆਂ ਵੱਲੋਂ ਸੰਦੀਪ ਨੰਗਲ ਅੰਬੀਆ ਦੇ ਭਰਾ ਨੂੰ ਵੀ ਮਾਮਲਾ ਵਾਪਸ ਲੈਣ ਦੀ ਧਮਕੀ ਦਿੱਤੀ ਗਈ ਸੀ।