ਅਮ੍ਰਿਤਸਰ ਏਅਰਪੋਰਟ ਤੇ ਯਾਤਰੀ ਦੀ ਅੰਡਰਵੀਅਰ ਚੋਂ ਮਿਲਿਆ ਏਨੇ ਲੱਖ ਦਾ ਸੋਨਾ, ਅਧਿਕਾਰੀ ਵੀ ਰਹਿ ਗਏ ਹੱਕੇ ਬੱਕੇ

ਆਈ ਤਾਜ਼ਾ ਵੱਡੀ ਖਬਰ 

ਸਰਕਾਰ ਨੇ ਜਿਥੇ ਪੰਜਾਬ ਵਿੱਚ ਵਾਪਰ ਰਹੀਆਂ ਉਨ੍ਹਾਂ ਸਾਰੀਆਂ ਗੈਰ ਸਮਾਜਿਕ ਘਟਨਾਵਾਂ ਨੂੰ ਰੁਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ,ਜਿਨ੍ਹਾਂ ਦੇ ਚਲਦਿਆਂ ਹੋਇਆਂ ਪੰਜਾਬ ਦੇ ਹਲਾਤਾਂ ਤੇ ਗਹਿਰਾ ਅਸਰ ਹੋਇਆ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਲੁੱਟ-ਖੋਹ ਅਤੇ ਚੋਰੀ ਠਗੀ ਕੀਤੀ ਜਾਂਦੀ ਹੈ ਉੱਥੇ ਵੀ ਬਹੁਤ ਸਾਰੇ ਲੋਕਾਂ ਵੱਲੋਂ ਨਸ਼ੇ ਦੀ ਤਸਕਰੀ ਅਤੇ ਸੋਨੇ ਦੀ ਸਮਗਲਿੰਗ ਵੀ ਕੀਤੀ ਜਾਂਦੀ ਹੈ ਜਿਥੇ ਵਿਦੇਸ਼ਾਂ ਤੋਂ ਸਮਗਲਿੰਗ ਕਰਕੇ ਸੋਨਾ ਭਾਰਤ ਲਿਆਂਦਾ ਜਾਂਦਾ ਹੈ। ਅਜਿਹੇ ਬਹੁਤ ਸਾਰੇ ਮਾਮਲੇ ਬਾਰੇ ਦਿੱਲੀ ਹਵਾਈ ਅੱਡਿਆਂ ਤੋਂ ਸਾਹਮਣੇ ਆਉਂਦੇ ਹਨ।

ਦੱਸ ਦਈਏ ਕਿ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਪੰਜਾਬ ਵਿੱਚ ਅੰਮ੍ਰਿਤਸਰ ਦਾ ਸ੍ਰੀ ਰਾਜਾਸਾਂਸੀ ਹਵਾਈ ਅੱਡਾ ਆਏ ਦਿਨ ਵੀ ਚਰਚਾ ਵਿੱਚ ਬਣਿਆ ਰਹਿੰਦਾ ਹੈ। ਜਿੱਥੇ ਬਹੁਤ ਸਾਰੇ ਅਜਿਹੇ ਯਾਤਰੀਆਂ ਨੂੰ ਕਾਬੂ ਕੀਤਾ ਜਾਂਦਾ ਹੈ ਜੋ ਵਿਦੇਸ਼ਾਂ ਤੋਂ ਭਾਰਤ ਆਉਂਦੇ ਹੋਏ ਸਮੱਗਲਿੰਗ ਕਰਦੇ ਹਨ। ਜਿਨ੍ਹਾਂ ਨੂੰ ਜਾਂਚ ਅਧਿਕਾਰੀਆਂ ਵੱਲੋਂ ਕਾਬੂ ਕੀਤਾ ਜਾਂਦਾ ਹੈ। ਹੁਣ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇੱਕ ਯਾਤਰੀ ਦੀ ਅੰਡਰਵੀਅਰ ਵਿੱਚੋਂ ਏਨੇ ਲੱਖ ਦਾ ਸੋਨਾ ਮਿਲਿਆ ਹੈ, ਅਧਿਕਾਰੀ ਵੀ ਹੱਕੇ-ਬੱਕੇ ਰਹਿ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਸ ਦੇ ਹਵਾਈ ਅੱਡੇ ਤੋਂ ਉਸ ਸਮੇਂ ਸਾਹਮਣੇ ਆਇਆ ਜਦੋਂ ਦੁਬਈ ਤੋਂ ਅੰਮ੍ਰਿਤਸਰ ਪਹੁੰਚਣ ਵਾਲੀ ਇਹ ਏਅਰ ਇੰਡੀਆ ਐਕਸਪ੍ਰੈਸ ਉਡਾਣ ਵਿੱਚ ਆਉਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਉਸ ਸਮੇਂ ਇਕ ਯਾਤਰੀ ਤੇ ਜਿਥੇ ਗਰੀਨ ਚੈਨਲ ਤੋਂ ਲੰਘਦੇ ਹੋਏ ਅਧਿਕਾਰੀਆਂ ਵੱਲੋਂ ਉਸਦੇ ਕੋਲ ਕੋਈ ਮੈਟਲ ਦੀ ਚੀਜ਼ ਹੋਣ ਬਾਰੇ ਪੁੱਛਿਆ ਗਿਆ ਤਾਂ ਉਸ ਵੱਲੋਂ ਕੋਈ ਵੀ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ।

ਸ਼ੱਕ ਹੋਣ ਤੇ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਅੰਡਰਵੀਅਰ ਦੇ ਵਿੱਚੋਂ ਟਰਾਂਸਪੇਰਟ ਪਾਊਚ ਮਿਲੇ ਜਿਨ੍ਹਾਂ ਦੇ ਵਿੱਚ ਉਸ ਵਿਅਕਤੀ ਵੱਲੋਂ ਸੋਨੇ ਦੀ ਚੇਨ ਛੁਪਾ ਕੇ ਰੱਖੀ ਹੋਈ ਸੀ ਜੋ ਕਿ 1.24 ਕਿਲੋਗ੍ਰਾਮ ਦੀ ਦੱਸੀ ਗਈ ਹੈ। ਸੋਨੇ ਦੀ ਅੰਤਰਰਾਸ਼ਟਰੀ ਕੀਮਤ ਦੇ ਤੌਰ ਤੇ 65.16 ਲੱਖ ਰੁਪਏ ਦੀ ਸੋਨੇ ਦੀ ਚੇਨ ਇਸ ਯਾਤਰੀ ਦੇ ਕੋਲੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਰਾਮਦ ਕੀਤੀ ਗਈ ਹੈ। ਇਸ ਵਿਅਕਤੀ ਵੱਲੋਂ ਇਸ ਸੋਨੇ ਦੀ ਚੇਨ ਨੂੰ ਆਪਣੀ ਅੰਡਰਵੀਅਰ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ ਅਤੇ ਜਾਂਚ ਦੇ ਦੌਰਾਨ ਇਸ ਘਟਨਾ ਦਾ ਖੁਲਾਸਾ ਹੋਇਆ।