ਪੰਜਾਬ ਚ ਲੋਕਾਂ ਨੇ ਚੋਰਾਂ ਨੂੰ ਕੀਤਾ ਕਾਬੂ, ਕਰ ਰਹੇ ਸੀ ਵਾਰਦਾਤ- ਪੁਲਿਸ ਦਾ ਕੰਮ ਕਰ ਰਹੀ ਆਮ ਜਨਤਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਦਿਨੋ ਦਿਨ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਵਾਸਤੇ ਪੰਜਾਬ ਪੁਲਸ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਜਿਸ ਨਾਲ ਲੋਕਾਂ ਦੀ ਜਾਨੀ ਮਾਲੀ ਰੱਖਿਆ ਕੀਤੀ ਜਾ ਸਕੇ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਮਾਹੌਲ ਬਣਾ ਕੇ ਰੱਖਿਆ ਜਾ ਸਕੇ। ਅਤੇ ਹਾਲਾਤਾਂ ਨੂੰ ਖਰਾਬ ਕਰਨ ਵਾਲੇ ਗੈਰ ਸਮਾਜਿਕ ਅਨਸਰਾਂ ਨੂੰ ਵੀ ਕਾਬੂ ਕੀਤਾ ਜਾ ਸਕੇ।

ਜਿਸ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਪਰ ਗੈਰ ਸਮਾਜਕ ਅਨਸਰਾਂ ਵੱਲੋਂ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇ ਹੀ ਦਿੱਤਾ ਜਾਂਦਾ ਹੈ। ਹੁਣ ਪੰਜਾਬ ਚ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ, ਜੋ ਵਾਰਦਾਤ ਕਰ ਰਹੇ ਸਨ ਆਮ ਜਨਤਾ ਵੱਲੋਂ ਪੁਲਿਸ ਦਾ ਕੰਮ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਵੱਖ-ਵੱਖ ਜਗ੍ਹਾ ਤੇ ਚੋਰੀ ਕੀਤੇ ਜਾਣ ਦੀ ਘਟਨਾ ਦੇ ਦੌਰਾਨ ਚੋਰਾਂ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਹੈ। ਰਾਤ ਦੇ ਸਮੇਂ ਜਿਥੇ ਪੁਲਿਸ ਦੀ ਡਿਊਟੀ ਲੋਕਾਂ ਵੱਲੋਂ ਨਿਭਾਈ ਜਾ ਰਹੀ ਹੈ ਉਥੇ ਹੀ ਲੋਕਾਂ ਵੱਲੋਂ ਪੁਲਸ ਦੇ ਸਹਾਰੇ ਨਹੀਂ ਸਗੋਂ ਆਪਣੀ ਹਿੰਮਤ ਸਦਕਾ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ।

ਬੀਤੀ ਰਾਤ ਜਿੱਥੇ ਅਵਤਾਰ ਨਗਰ ਦੇ ਵਿੱਚ ਚੋਰੀ ਕਰ ਰਹੇ ਚਾਰ ਲੋਕਾਂ ਨੂੰ ਆਮ ਜਨਤਾ ਨੇ ਕਾਬੂ ਕਰ ਲਿਆ ਹੈ। ਚੁਗਿੱਟੀ ਅਤੇ ਨਾਲ ਲੱਗਦੇ ਮੁਹੱਲਾ ਕਾਜ਼ੀ ਮੰਡੀ ਦੇ ਵਸਨੀਕ ਜਿੱਥੇ ਚਿੱਟੇ ਦੇ ਆਦੀ ਹਨ। ਜਿਨ੍ਹਾਂ ਵੱਲੋਂ ਨਸ਼ਾ ਕਰਨ ਲਈ ਚੋਰੀ ਕੀਤੀ ਜਾ ਰਹੀ ਸੀ। ਇਨ੍ਹਾਂ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਇਨ੍ਹਾਂ ਚੋਰਾਂ ਵੱਲੋਂ ਇੱਕ ਟੈਂਟ ਦੀ ਦੁਕਾਨ ਦਾ ਸਮਾਨ ਚੋਰੀ ਕਰਕੇ ਆਟੋ ਵਿਚ ਪਾ ਕੇ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀ।

ਉਸ ਸਮੇਂ ਦੁਕਾਨ ਦੇ ਮਾਲਕ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਜਿਨ੍ਹਾਂ ਵੱਲੋਂ ਇੱਕ ਦੂਸਰੇ ਤੇ ਚੋਰੀ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਗਿਆ ਅਤੇ ਤਿੰਨਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਅਵਤਾਰ ਨਗਰ ਦੇ ਵਿੱਚ ਵੀ ਇੱਕ ਪ੍ਰਵਾਸੀ ਦਾ ਮੋਬਾਇਲ ਚੋਰੀ ਕਰਨ ਲੱਗੇ ਚੋਰ ਨੂੰ ਕਾਬੂ ਕੀਤਾ ਗਿਆ ਹੈ।