ਆਈ ਤਾਜ਼ਾ ਵੱਡੀ ਖਬਰ
ਇਸ ਵਾਰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚ ਜਿੱਥੇ ਕਈ ਪਾਰਟੀਆਂ ਵਿੱਚ ਭਾਰੀ ਉਥਲ ਪੁਥਲ ਦੇਖੀ ਗਈ ਉੱਥੇ ਹੀ ਕਈ ਪਾਰਟੀਆਂ ਨੂੰ ਭਾਰੀ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਪਾਰਟੀ ਵਰਕਰ ਅਤੇ ਆਗੂ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ। ਇਸ ਵਾਰ ਦੀਆਂ ਚੋਣਾਂ ਦੇ ਵਿਚ ਜਿਥੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ। ਉਥੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਲਈ ਆਈ ਵੱਡੀ ਮਾੜੀ ਖਬਰ, ਲਗਿਆ ਇਹ ਝਟਕਾ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਹੈ ਜਦੋਂ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਹਰਿਆਣੇ ਤੋਂ ਪਾਰਟੀ ਨੂੰ ਛੱਡ ਦਿੱਤਾ ਗਿਆ ਹੈ। ਜਿੱਥੇ ਹੁਣ ਹਰਿਆਣਾ ਦੀ ਰਾਜਨੀਤੀ ਵਿਚ ਇਕ ਵੱਡਾ ਉਲਟ ਫੇਰ ਨਜ਼ਰ ਆਇਆ ਹੈ। ਉਥੇ ਹੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉਪਰ ਵੀ ਇਸਦਾ ਗਹਿਰਾ ਅਸਰ ਦੇਖਿਆ ਗਿਆ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਇਨ੍ਹਾਂ ਵਰਕਰਾਂ ਵੱਲੋਂ ਜਿੱਥੇ ਪਾਰਟੀ ਦਾ ਸਾਥ ਛੱਡਿਆ ਜਾ ਰਿਹਾ ਹੈ ਉਥੇ ਹੀ ਉਨ੍ਹਾਂ ਵੱਲੋਂ ਆਪਣੀ ਵੱਖਰੀ ਪਾਰਟੀ ਹਰਿਆਣਾ ਦੇ ਵਿੱਚ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।
ਪਾਰਟੀ ਨਾਲ ਜੁੜੇ ਹੋਏ ਕਈ ਸੀਨੀਅਰ ਆਗੂ ਅਤੇ ਵਰਕਰ ਜਿਥੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਰਹੇ ਹਨ ਉਥੇ ਹੀ ਉਨ੍ਹਾਂ ਵੱਲੋਂ ਪਾਰਟੀ ਨੂੰ ਛੱਡੇ ਜਾਣ ਦਾ ਕਾਰਨ ਵੀ ਦੱਸਿਆ ਗਿਆ,ਤੇ ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ‘ਤੇ ਵੀ ਦੋਸ਼ ਲਗਾਏ ਹਨ। ਇਨ੍ਹਾਂ ਸੀਨੀਅਰ ਆਗੂ ਅਤੇ ਪਾਰਟੀ ਵਰਕਰਾਂ ਵੱਲੋਂ ਕੀਤੇ ਗਏ ਫ਼ੈਸਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਰਿਆਣਾ ਵਿੱਚ ਵੱਡਾ ਝਟਕਾ ਲੱਗਾ ਹੈ। ਕਿਉਂਕਿ ਇਨ੍ਹਾਂ ਵੱਲੋਂ ਹੁਣ ਆਪਣੀ ਵੱਖਰੀ ਪਾਰਟੀ ਦਾ ਗਠਨ ਕਰ ਲਿਆ ਗਿਆ,ਜਿਸ ਦਾ ਨਾਮ ਹਰਿਆਣਾ ਰਾਜ ਸ਼੍ਰੋਮਣੀ ਅਕਾਲੀ ਦਲ ਰੱਖਿਆ ਗਿਆ ਹੈ।
ਜਿਸ ਸਬੰਧੀ ਸਾਰੇ ਪਾਰਟੀ ਵਰਕਰ ਅਤੇ ਆਗੂਆਂ ਵੱਲੋ ਮੀਟਿੰਗ ਕੀਤੀ ਗਈ ਹੈ। ਬਾਦਲ ਪਰਿਵਾਰ ਤੇ ਪਾਰਟੀ ਨੂੰ ਹਿਤੈਸ਼ੀ ਬਣਾਉਣ ਦਾ ਦੋਸ਼ ਵੀ ਜਿੱਥੇ ਇਨਾ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਲਗਾਇਆ ਗਿਆ ਹੈ ਉਥੇ ਹੀ ਨਵੀਂ ਪਾਰਟੀ ਬਣਾਏ ਜਾਣ ਦਾ ਪ੍ਰੋਗਰਾਮ ਕਰਨਾਲ ਦੇ ਕਲੰਦਰੀ ਗੇਟ ਸਥਿਤ ਡੇਰਾ ਕਾਰ ਸੇਵਾ ਗੁਰਦੁਆਰੇ ‘ਚ ਆਯੋਜਿਤ ਕੀਤਾ ਗਿਆ।
Previous Postਇਹ ਪਿੰਡ ਧਰਤੀ ਤੋਂ 3000 ਫੁੱਟ ਪਾਤਾਲ ਲੋਕ ਚ ਵਸਿਆ ਹੈ, ਕੁਲ ਅਬਾਦੀ ਹੈ ਸਿਰਫ ਏਨੀ
Next Postਸਕੂਲੀ ਬੱਚਿਆਂ ਨਾਲ ਭਰੀ ਗੱਡੀ ਦੀ ਹੋਈ ਟਰੱਕ ਨਾਲ ਜਬਰਦਸਤ ਟੱਕਰ- 4 ਵਿਦਿਆਰਥੀਆਂ ਦੀ ਮੌਤ ਸਣੇ ਏਨੇ ਹੋਏ ਜਖਮੀ