ਆਈ ਤਾਜ਼ਾ ਵੱਡੀ ਖਬਰ
ਪੰਜਾਬ ਅੰਦਰ ਪਿਛਲੇ ਕੁਝ ਸਮੇਂ ਤੋਂ ਜਿੱਥੇ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਇਨ੍ਹਾਂ ਮੁਸ਼ਕਲਾਂ ਦੇ ਕਾਰਨ ਕਈ ਪਰਿਵਾਰਾਂ ਦੇ ਵਿਚ ਦੁਖ ਦੇ ਬੱਦਲ ਵੀ ਛਾ ਜਾਦੇ ਹਨ। ਕਿਉਂਕਿ ਕੁਝ ਲੋਕਾਂ ਦੀ ਅਣਗਹਿਲੀ ਦੇ ਚੱਲਦਿਆਂ ਹੋਇਆਂ ਜਿਥੇ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਵਾਪਰਦੇ ਹਨ ਅਤੇ ਇਨ੍ਹਾਂ ਹਾਦਸਿਆਂ ਦੇ ਕਾਰਨ ਕਈ ਪਰਿਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਲੋਕਾਂ ਨੂੰ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਪਰ ਕੁਝ ਸੜਕਾਂ ਤੇ ਘੁਮਣ ਵਾਲੇ ਆਵਾਰਾ ਪਸ਼ੂਆਂ ਦੇ ਕਾਰਨ ਵਾਪਰਨ ਵਾਲ਼ੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਵੀ ਕਈ ਪਰਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਪੰਜਾਬ ਵਿਚ ਆਵਾਰਾ ਪਸ਼ੂ ਕਾਰਨ ਪਰਿਵਾਰ ਉਜੜ ਗਿਆ ਹੈ ਜਿੱਥੇ ਭਿਆਨਕ ਟੱਕਰ ਕਾਰਨ ਪਤੀ ਦੀ ਮੌਤ ਹੋਈ ਹੈ ਪਤਨੀ ਅਤੇ ਬੱਚੀ ਦੀ ਹਾਲਤ ਸਥਿਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਤਾਸ਼ਪੁਰ ਮੋੜ ਤੋਂ ਸਾਹਮਣੇ ਆਈ ਹੈ। ਜਿਥੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਪਤਨੀ ਦੀ ਮੌਤ ਹੋਈ ਹੈ ਅਤੇ ਪਤਨੀ ਅਤੇ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹਨ ਜਿਨ੍ਹਾਂ ਨੂੰ ਸੁਲਤਾਨਪੁਰ ਦੇ ਹਸਪਤਾਲ ਤੋਂ ਕਪੂਰਥਲਾ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੁਖਜਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਫਾਜਲਵਾਲ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਦੇ ਸਹੁਰੇ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਸ ਦਾ ਜਵਾਈ ਅਤੇ ਉਸਦੀ ਧੀ ਜੋਤੀ ਤੇ ਉਸ ਦੀ ਦੋਹਤੀ ਨੰਨਿਆ ਉਹਨਾਂ ਨੂੰ ਮਿਲਣ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸਨ। ਜਦੋਂ ਇਹ ਪਰਵਾਰ ਤਾਸ਼ਪੁਰ ਗੁਦਾਮਾ ਦੇ ਨਜ਼ਦੀਕ ਮੋੜ ਦੇ ਕੋਲ ਪਹੁੰਚਿਆ ਤਾਂ ਅਚਾਨਕ ਹੀ ਸੜਕ ਉੱਪਰ ਘੁੰਮ ਰਹੇ ਅਵਾਰਾ ਪਸ਼ੂ ਦੇ ਨਾਲ ਇਨ੍ਹਾਂ ਦੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ।
ਜਿੱਥੇ ਸਾਰਾ ਪਰਿਵਾਰ ਡਿੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਲੋਕਾਂ ਵੱਲੋਂ ਤੁਰੰਤ ਹੀ ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਜਿੱਥੇ ਡਾਕਟਰਾਂ ਵੱਲੋਂ ਸੁਖਜਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਬੇਟੀ ਜੋਤੀ ਅਤੇ ਉਸ ਦੀ ਧੀ ਨੂੰ ਗੰਭੀਰ ਸਥਿਤੀ ਦੇ ਚਲਦਿਆਂ ਹੋਇਆਂ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਪੰਜਾਬ: ਆਵਾਰਾ ਪਸ਼ੂ ਨੇ ਉਜਾੜਿਆ ਪਰਿਵਾਰ, ਭਿਆਨਕ ਟੱਕਰ ਚ ਹੋਈ ਪਤੀ ਦੀ ਮੌਤ- ਪਤਨੀ ਤੇ ਬੱਚੀ ਦੀ ਹਾਲਤ ਸਥਿਰ
ਤਾਜਾ ਖ਼ਬਰਾਂ
ਪੰਜਾਬ: ਆਵਾਰਾ ਪਸ਼ੂ ਨੇ ਉਜਾੜਿਆ ਪਰਿਵਾਰ, ਭਿਆਨਕ ਟੱਕਰ ਚ ਹੋਈ ਪਤੀ ਦੀ ਮੌਤ- ਪਤਨੀ ਤੇ ਬੱਚੀ ਦੀ ਹਾਲਤ ਸਥਿਰ
Previous Postਸ਼ਰਧਾਲੂਆਂ ਨਾਲ ਵਾਪਰੇ ਦਰਦਨਾਕ ਹਾਦਸੇ ਚ ਹੋਈ 7 ਲੋਕਾਂ ਦੀ ਮੌਤ, PM ਮੋਦੀ ਨੇ ਪ੍ਰਗਟਾਇਆ ਦੁੱਖ
Next Postਪੰਜਾਬ: ਸਮਸ਼ਾਨ ਘਾਟ ਚ ਅੱਧੀ ਰਾਤ ਨੂੰ ਕਰ ਰਹੇ ਸੀ ਇਹ ਕੰਮ, ਇਲਾਕਾ ਵਾਸੀਆਂ ਨੇ ਤੰਤਰ ਵਿਦਿਆ ਦਾ ਦੋਸ਼ ਲਗਾ ਕੀਤਾ ਪੁਲਿਸ ਹਵਾਲੇ