ਆਈ ਤਾਜ਼ਾ ਵੱਡੀ ਖਬਰ
ਇਸ ਹੁੰਮਸ ਭਰੀ ਗਰਮੀ ਦੇ ਚਲਦਿਆਂ ਹੋਇਆਂ ਜਿੱਥੇ ਲੋਕਾਂ ਨੂੰ ਸਿੱਲ੍ਹਾ ਮੌਸਮ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਇਸ ਮੌਸਮ ਦੇ ਵਿੱਚ ਲੋਕਾਂ ਵੱਲੋਂ ਬਰਸਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕਿਉਕਿ ਗਰਮੀ ਦੇ ਕਾਰਨ ਬਹੁਤ ਸਾਰੇ ਲੋਕ ਬੀਮਾਰ ਹੋ ਰਹੇ ਹਨ। ਹੁਣ ਮੌਸਮ ਵਿਭਾਗ ਵਲੋਂ ਜਾਰੀ ਕਰਤੀ ਭਵਿੱਖਬਾਣੀ, ਇਹਨਾਂ ਤਰੀਕਾਂ ਨੂੰ ਪੰਜਾਬ ਸਣੇ ਇਥੇ ਇਥੇ ਪਵੇਗਾ ਭਾਰੀ ਮੀਂਹ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲ਼ੇ ਦਿਨਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਆਉਣ ਵਾਲੇ ਦਿਨਾਂ ਵਿਚ ਬਰਸਾਤ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਉਥੇ ਹੀ ਪੰਜਾਬ ਅਤੇ ਕੁਝ ਹੋਰ ਗੁਆਂਢੀ ਸੂਬਿਆਂ ਵਿੱਚ ਵੀ ਅੱਜ ਭਾਰੀ ਬਰਸਾਤ ਹੋ ਸਕਦੀ ਹੈ। ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅੰਦਰ ਵੀ ਭਾਰੀ ਮੀਂਹ ਭਾਰਤ ਦੇ ਕਈ ਹਿੱਸਿਆਂ ਵਿੱਚ ਪੈਣ ਦੀ ਸੰਭਾਵਨਾ ਹੈ।।ਬੰਗਾਲ ਦੀ ਖਾੜੀ ਅਤੇ ਇਸ ਦੇ ਗੁਆਂਢੀ ਖੇਤਰਾਂ ‘ਤੇ ਵੀਰਵਾਰ ਨੂੰ ਇੱਕ ਘੱਟ ਦਬਾਅ ਦਾ ਖੇਤਰ ਸ਼ਾਮ 5:30 ਵਜੇ ਤੱਕ ਇਕ ਡੂੰਘੇ ਦਬਾਅ ਦੇ ਖੇਤਰ ਵਿੱਚ ਬਦਲ ਗਿਆ। ਉਥੇ ਹੀ ਆਉਣ ਵਾਲੇ 24 ਘੰਟਿਆਂ ਦੀ ਜਾਣਕਾਰੀ ਦਿੰਦੇ ਹੋਏ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਝਾਰਖੰਡ ਤੋਂ ਉਤਰੀ ਛੱਤੀਸਗੜ੍ਹ, ਉੱਤਰੀ ਉੜੀਸਾ ਤੇ ਪੱਛਮੀ ਬੰਗਾਲ ਡੂੰਗਾ ਦਬਾਅ ਵਧ ਜਾਵੇਗਾ ਜਿਸ ਕਾਰਨ ਚੱਕਰਵਾਤ ਵਿੱਚ ਤਬਦੀਲੀ ਆਵੇਗੀ।
20 ਤੋਂ 22 ਅਗਸਤ ਦੌਰਾਨ ਜਿੱਥੇ ਜਾਰੀ ਕੀਤੀ ਜਾਣਕਾਰੀ ਦੇ ਅਨੁਸਾਰ ਗੁਜਰਾਤ ਅਤੇ ਪੱਛਮੀ ਰਾਜਸਥਾਨ ਵਿਚ ਦਰਮਿਆਨੀ ਬਰਸਾਤ ਹੋਵੇਗੀ, ਉਥੇ ਹੀ ਕੁਝ ਜਗਹਾ ਤੇ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਗਈ ਹੈ। 20 ਤੋਂ 22 ਅਗਸਤ ਦੌਰਾਨ ਕੋਂਕਣ ਅਤੇ ਗੋਆ, ਪੂਰਬੀ ਰਾਜਸਥਾਨ ਵਿੱਚ 21 ਤੋਂ 22 ਅਗਸਤ ਤੱਕ ਮੱਧ ਮਹਾਰਾਸ਼ਟਰ ਦੇ ਘਾਟ ਖੇਤਰਾਂ ਵਿੱਚ ਮੀਂਹ ਪਵੇਗਾ। 21 ਅਤੇ 22 ਅਗਸਤ ਨੂੰ ਪੂਰਬੀ ਰਾਜਸਥਾਨ ਵਿੱਚ ਬਹੁਤ ਭਾਰੀ ਬਰਸਾਤ ਹੋਵੇਗੀ।
ਉੱਤਰੀ ਮੈਦਾਨੀ ਇਲਾਕਿਆ ਤੇ ਉੱਤਰੀ-ਪੱਛਮੀ ਹਿਮਾਲੀਅਨ ਖੇਤਰ ਵਿੱਚ ਭਾਰੀ ਮੀਂਹ ਪਵੇਗਾ,ਪੰਜਾਬ ਅਤੇ ਉੱਤਰਾਖੰਡ ਵਿੱਚ ਤੇ ਜੰਮੂ ਕਸ਼ਮੀਰ, ਵਿੱਚ 20 ਅਗਸਤ ਨੂੰ ਬਰਸਾਤ ਹੋਵੇਗੀ ਉਥੇ ਹੀ 20 ਅਤੇ 21 ਅਗਸਤ ਨੂੰ ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੇ ਭਾਰੀ ਬਰਸਾਤ ਹੋਵੇਗੀ।
Home ਤਾਜਾ ਖ਼ਬਰਾਂ ਮੌਸਮ ਵਿਭਾਗ ਵਲੋਂ ਜਾਰੀ ਕਰਤੀ ਭਵਿੱਖਬਾਣੀ, ਇਹਨਾਂ ਤਰੀਕਾਂ ਨੂੰ ਪੰਜਾਬ ਸਣੇ ਇਥੇ ਇਥੇ ਪਵੇਗਾ ਭਾਰੀ ਮੀਂਹ
Previous Postਪੰਜਾਬ: ਸਮਸ਼ਾਨ ਘਾਟ ਚ ਅੱਧੀ ਰਾਤ ਨੂੰ ਕਰ ਰਹੇ ਸੀ ਇਹ ਕੰਮ, ਇਲਾਕਾ ਵਾਸੀਆਂ ਨੇ ਤੰਤਰ ਵਿਦਿਆ ਦਾ ਦੋਸ਼ ਲਗਾ ਕੀਤਾ ਪੁਲਿਸ ਹਵਾਲੇ
Next Postਕਰੋਨਾ ਤੋਂ ਬਾਅਦ ਹੁਣ ਇੰਡੀਆ ਚ ਟੋਮੈਟੋ ਫਲੂ ਬਿਮਾਰੀ ਨੇ ਦਿੱਤੀ ਦਸਤਕ, ਏਨੇ ਬੱਚੇ ਪ੍ਰਭਾਵਿਤ