ਇਸ ਪਿੰਡ ਦੇ ਬੰਦੇ ਨਹੀਂ ਕੁੱਤੇ ਹਨ ਕਰੋੜਪਤੀ, ਸੁਣਕੇ ਹਰੇਕ ਦੇ ਉੱਡ ਜਾਂਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਕੁੱਤੇ ਨੂੰ ਸਭ ਤੋਂ ਵਫ਼ਾਦਾਰ ਜਾਨਵਰ ਮੰਨਿਆਂ ਜਾਂਦਾ ਹੈ । ਕੁੱਤਾ ਇੱਕ ਅਜਿਹਾ ਜਾਨਵਰ ਹੁੰਦਾ ਹੈ ਜੋ ਘਰ ਦੀ ਰਾਖੀ ਕਰਦਾ ਹੈ । ਵੱਖ ਵੱਖ ਨਸਲਾਂ ਨਾਲ ਸੰਬੰਧਤ ਕੁੱਤਿਆਂ ਨੂੰ ਲੋਕ ਆਪਣੇ ਘਰਾਂ ਵਿੱਚ ਰੱਖਦੇ ਹਨ । ਪਰ ਅੱਜ ਇੱਕ ਅਜਿਹੀ ਕਹਾਣੀ ਜਿਹੜੀ ਕੁੱਤੇ ਨਾਲ ਸਬੰਧਿਤ ਹੈ , ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਸਭ ਨੂੰ ਹੈਰਾਨ ਕਰ ਰਹੀ ਹੈ । ਆਮ ਤੌਰ ਤੇ ਘਰਾਂ ਵਿੱਚ ਕੁੱਤਿਆਂ ਨੂੰ ਘਰ ਦੀ ਰਾਖੀ ਲਈ ਰੱਖਿਆ ਜਾਂਦਾ ਹੈ ਪਰ ਇੱਕ ਕੁੱਤਾ ਅਜਿਹਾ ਹੈ ਜੋ ਕਰੋੜਾਂ ਦਾ ਮਾਲਕ ਹੈ । ਇਹ ਮਾਮਲਾ ਸਭ ਨੂੰ ਹੈਰਾਨ ਕਰ ਰਿਹਾ ਹੈ ।

ਦਰਅਸਲ ਗੁਜਰਾਤ ਦੇ ਮਹਿਸਾਨਾ ਸਥਿਤ ਪੰਚਾਟ ਪਿੰਡ ਵਿਚ ਇੱਕ ਕੁੱਤਾ ਜ਼ਿਮੀਂਦਾਰ ਹੈ, ਉਹ ਕਰੋੜਾਂ ਰੁਪਿਆਂ ਦਾ ਮਾਲਕ ਹੈ । ਸੁਣ ਕੇ ਇਕਦਮ ਅਜੀਬ ਲੱਗ ਰਿਹਾ ਹੋਵੇਗਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਕੁੱਤੇ ਪਿੰਡ ਵਿਚ ਟਰਸਟ ਦੇ ਨਾਂ ਪਈ ਜ਼ਮੀਨ ਤੋਂ ਕਰੋੜਾਂ ਰੁਪਏ ਕਮਾਉਂਦੇ ਹਨ। ‘ਮੜ੍ਹ ਨੀ ਪਤੀ ਕੁਤਰੀਆ ਟਰਸਟ’ ਨੇੜੇ ਪਿੰਡ ਦੀ 21 ਏਕੜ ਜ਼ਮੀਨ ਹੈ। ਖਾਸ ਗੱਲ ਇਹ ਹੈ ਕਿ ਇਸ ਜ਼ਮੀਨ ਤੋਂ ਹੋਣ ਵਾਲੀ ਆਮਦਨ ਕੁੱਤਿਆਂ ਦੇ ਨਾਂ ਕਰ ਦਿੱਤੀ ਜਾਂਦੀ ਹੈ। ਇਸ ਬਾਰੇ ਜੋ ਵੀ ਸੁਣ ਰਿਹਾ ਹੈ ਉਹ ਹੈਰਾਨ ਹੋ ਰਿਹਾ ਹੈ ।

ਉੱਥੇ ਹੀ ਇਸ ਸਬੰਧੀ ਟਰੱਸਟ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਟਰਸਟ ਦੇ ਪ੍ਰਧਾਨ ਛਗਨਭਾਈ ਪਟੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਤਿਆਂ ਵਿਚ ਟਰਸਟ ਦਾ ਹਿੱਸਾ ਵੰਡਣ ਦੀ ਰਵਾਇਤ ਦੀ ਜੜ ਪਿੰਡ ਦੀਆਂ ਸਦੀਆਂ ਪੁਰਾਣੀ ‘ਜੀਵ ਦਯਾ’ ਪ੍ਰਥਾ ਤੋਂ ਜਨਮੀ ਹੈ ਜੋ ਅੱਜ ਤੱਕ ਚਲਦੀ ਆ ਰਹੀ ਹੈ। ਇਸ ਖ਼ਬਰ ਬਾਰੇ ਜੋ ਵੀ ਸੁਣ ਰਿਹਾ ਹੈ ਉਹ ਹੈਰਾਨ ਹੋ ਰਿਹਾ ਹੈ ਕਿ ਇਕ ਆਮ ਕੁੱਤਾ ਜਿਸ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਰਾਖੀ ਵਾਸਤੇ ਰੱਖਦੇ ਹਾਂ ਉਹ ਕੁੱਤਾ ਕਰੋੜਾਂ ਦਾ ਮਾਲਕ ਹੈ ਤੇ ਹਰ ਰੋਜ਼ ਹਜ਼ਾਰਾਂ ਦੀ ਕਮਾਈ ਕਰ ਰਿਹਾ ਹੈ ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸਲ ਵਿਚ ਇਸ ਰਵਾਇਤ ਦੀ ਸ਼ੁਰੂਆਤ ਅਮੀਰ ਪਰਿਵਾਰਾਂ ਨੇ ਕੀਤੀ ਸੀ । ਜਿਹੜੀ ਦਾਨ ਵਿਚ ਦਿੱਤੇ ਗਏ ਜ਼ਮੀਨ ਦੇ ਛੋਟੇ-ਛੋਟੇ ਟੁਕੜਿਆਂ ਤੋਂ ਸ਼ੁਰੂ ਹੋਈ ਸੀ। ਦਾਨ ਕੀਤੀਆਂ ਗਈਆਂ ਜ਼ਮੀਨਾਂ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਪਿੰਡ ਵਿਚ ਮੌਜੂਦ ਕੁੱਤਿਆਂ ਅਤੇ ਹੋਰ ਜਾਨਵਰਾਂ ਦੀ ਦੇਖਰੇਖ ਕਰਨ ਲਈ ਕੀਤੀ ਜਾਂਦੀ ਹੈ।