ਪੰਜਾਬ: ਸ਼ਰਾਬ ਦੇ ਠੇਕੇ ਤੇ ਹੋਈ ਖੂਨੀ ਝੜਪ ਚ ਹੋਇਆ ਮੌਤ ਦਾ ਤਾਂਡਵ, ਪੁਲਿਸ ਵਲੋਂ ਕੀਤੀ ਇਹ ਕਾਰਵਾਈ

ਆਈ ਤਾਜ਼ਾ ਵੱਡੀ ਖਬਰ 

ਆਪਸੀ ਵਿਵਾਦ ਅੱਜ ਕੱਲ ਇਸ ਕਦਰ ਹਾਵੀ ਹੋ ਰਿਹਾ ਹੈ ਜਿਸ ਵਿੱਚੋਂ ਲੋਕਾਂ ਵੱਲੋਂ ਛੋਟੀ-ਛੋਟੀ ਗੱਲਾਂ ਨੂੰ ਲੈ ਕੇ ਇਸ ਹੱਦ ਤੱਕ ਲੜਾਈ ਵੱਧ ਜਾਂਦੀ ਹੈ ਜਿਥੇ ਲੋਕ ਇਕ ਦੂਜੇ ਦੀ ਜਾਨ ਦੇ ਵੈਰੀ ਬਣ ਜਾਂਦੇ ਹਨ। ਇਨ੍ਹਾਂ ਵਿਵਾਦਾਂ ਦੇ ਚਲਦਿਆਂ ਹੋਇਆ ਹੀ ਕਈ ਲੋਕਾਂ ਵੱਲੋਂ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖਿਆ ਜਾਂਦਾ ਅਤੇ ਆਪਣੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਸ਼ਰਾਬ ਦੇ ਠੇਕੇ ਤੇ ਹੋਈ ਖੂਨੀ ਝੜਪ ਚ ਹੋਇਆ ਮੌਤ ਦਾ ਤਾਂਡਵ, ਪੁਲਿਸ ਵਲੋਂ ਕੀਤੀ ਇਹ ਕਾਰਵਾਈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਿੰਡ ਅਰਾਈਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਪਰਿਵਾਰਾਂ ਦੀ ਕੁਝ ਸਾਲ ਪਹਿਲਾਂ ਸ਼ੁਰੂ ਹੋਈ ਆਪਸੀ ਤਕਰਾਰ ਦੇ ਚੱਲਦਿਆਂ ਹੋਇਆ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਬੀਤੇ ਕੱਲ ਜਿਥੇ ਪਿੰਡ ਅਰਾਈਆਂ ਦੇ ਦੋ ਪਰਿਵਾਰਾਂ ਦਾ 12 ਸਾਲ ਪਹਿਲਾਂ ਝਗੜਾ ਹੋਇਆ ਸੀ ਜਿਸ ਕਾਰਨ ਉਨ੍ਹਾਂ ਵਿਚਕਾਰ ਆਪਸੀ ਤਣਾਅ ਚਲਦਾ ਆ ਰਿਹਾ ਸੀ। ਉਸ ਝਗੜੇ ਨੂੰ 12 ਸਾਲ ਪਹਿਲਾਂ ਜਿੱਥੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਅਤੇ ਪੰਚਾਇਤ ਵੱਲੋਂ ਨਿਪਟਾ ਦਿੱਤਾ ਗਿਆ ਸੀ।

ਉੱਥੇ ਹੀ ਕੱਲ ਸੋਹਣ ਸਿੰਘ ਪੁੱਤਰ ਸੰਤਾ ਸਿੰਘ ਬੋਰੀਆ ਦਾ ਆਪਣੇ ਹੀ ਸ਼ਰੀਕੇ ਪਰਿਵਾਰ ਦੇ ਨਾਲ ਅਰਾਈਆਂ ਵਾਲਾ ਦੇ ਅੱਡੇ ਉਪਰ ਜਦੋਂ ਸ਼ਰਾਬ ਦੇ ਠੇਕੇ ‘ਤੇ ਖੜਿਆਂ ਹੋਇਆਂ ਕਿਸੇ ਗਲ ਨੂੰ ਲੈ ਕੇ ਦੋਹਾਂ ਧਿਰਾਂ ਦੇ ਵਿਚਕਾਰ ਫਿਰ ਝਗੜਾ ਹੋ ਗਿਆ। ਇਹ ਲੜਾਈ ਇਸ ਕਦਰ ਵਧ ਗਈ ਹੈ, ਇਸ ਖ਼ੂਨੀ ਝੜਪ ਦੇ ਦੌਰਾਨ ਵੇਖਦਿਆਂ ਹੀ ਵੇਖਦਿਆਂ ਤੇਜ਼ਧਾਰ ਹਥਿਆਰਾਂ ਦੇ ਨਾਲ ਲੈਸ ਦੋਸ਼ੀਆਂ ਵੱਲੋਂ ਸੋਹਣ ਸਿੰਘ ਪੁੱਤਰ ਸੰਤਾ ਉਪਰ ਹਮਲਾ ਕਰ ਦਿੱਤਾ ਗਿਆ।

ਇਸ ਨੂੰ ਵੇਖਦਿਆਂ ਵੇਖਦਿਆਂ ਖੂਨੀ ਝੜਪ ਦੌਰਾਨ ਸੋਹਣ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 45 ਸਾਲਾ ਸੋਹਣ ਸਿੰਘ ਦੀ ਮੌਤ ਹੋਣ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ। ਪੁਲਿਸ ਵੱਲੋ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਸੋਗ ਦੀ ਲਹਿਰ ਫੈਲ ਗਈ ਹੈ।