ਆਈ ਤਾਜ਼ਾ ਵੱਡੀ ਖਬਰ
ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਿਥੇ ਲਗਾਤਾਰ ਜਾਰੀ ਹੈ ਜਿੱਥੇ ਇੱਕ ਤੋਂ ਬਾਅਦ ਇੱਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕੁਦਰਤੀ ਆਫਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵਿਸ਼ਵ ਵਿੱਚ ਫੈਲਣ ਵਾਲੀ ਕਰੋਨਾ ਨੂੰ ਜਿੱਥੇ ਅਜੇ ਤੱਕ ਪੂਰੀ ਤਰ੍ਹਾਂ ਠੱਲ੍ਹ ਨਹੀਂ ਪਾਈ ਗਈ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਿਥੇ ਅਜੇ ਤੱਕ ਚੱਲ ਰਿਹਾ ਹੈ ਉਥੇ ਹੀ ਇਨ੍ਹਾਂ ਕੁਦਰਤੀ ਆਫਤਾਂ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਵਿਚ ਡਰ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ। ਇਨੀ ਦਿਨੀ ਜਿੱਥੇ ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਹਾਦਸੇ ਵਾਪਰੇ ਹਨ।
ਇਨ੍ਹਾਂ ਹਾਦਸਿਆਂ ਦੇ ਕਾਰਨ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ। ਉਥੇ ਹੀ ਹੁਣ ਪੰਜਾਬ ਦੇ ਗੁਆਂਢ ਵਿੱਚ ਭੁਚਾਲ ਆਇਆ ਹੈ ਜਿਥੇ ਪੰਜ ਘੰਟਿਆਂ ਵਿੱਚ ਦੋ ਵਾਰ ਝਟਕੇ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭੂਚਾਲ ਦੇ ਝਟਕੇ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮਹਿਸੂਸ ਕੀਤੇ ਗਏ ਹਨ। ਜਿੱਥੇ ਬੁੱਧਵਾਰ ਦੀ ਸਵੇਰ ਨੂੰ ਹਿਮਾਚਲ ਪ੍ਰਦੇਸ਼ ਦੇ ਦੋ ਜਿਲ੍ਹਿਆਂ ਵਿੱਚ ਇਹ ਭੂਚਾਲ ਦੇ ਝਟਕੇ ਲੋਕਾਂ ਵੱਲੋਂ ਮਹਿਸੂਸ ਕੀਤੇ ਗਏ ਜਿਨ੍ਹਾਂ ਵਿੱਚ ਮੌਸਮ ਵਿਗਿਆਨ ਕੇਂਦਰ ਵੱਲੋਂ ਭੂਚਾਲ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਹੈ ਕਿ ਇਹ ਭੂਚਾਲ ਦੇ ਝਟਕੇ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਸੁੰਦਰ ਨਗਰ ਦੀ ਜੈਦੇਵੀ ਵਿਚ ਅਤੇ ਰਾਜਧਾਨੀ ਸ਼ਿਮਲਾ ਦੇ ਕੋਟਖਾਈ ਦੇ ਗੋਹਾਚ ਵਿਚ ਮਹਿਸੂਸ ਕੀਤੇ ਗਏ ਹਨ।
ਇਹ ਭੂਚਾਲ ਦੇ ਝਟਕੇ ਬੁੱਧਵਾਰ ਦੀ ਸਵੇਰ ਨੂੰ ਕੋਟਖਾਈ ਦੇ ਗੋਹਾਚ ਵਿਚ 2:47 ਮਿੰਟ ਤੇ ਮਹਿਸੂਸ ਕੀਤੇ ਗਏ ਅਤੇ ਸੁੰਦਰਨਗਰ ਦੀ ਜੈਦੇਵੀ ਵਿੱਚ ਆਏ ਭੂਚਾਲ ਦੇ ਝਟਕੇ 7:45 ਵਜੇ ਸਵੇਰੇ ਮਹਿਸੂਸ ਕੀਤੇ ਗਏ। ਇਨ੍ਹਾਂ ਦੋਵੇਂ ਜਗ੍ਹਾ ਉਪਰ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 2.80 ਮਾਪੀ ਗਈ ਹੈ।
ਉਥੇ ਹੀ ਆਏ ਇਸ ਭੂਚਾਲ਼ ਦੇ ਕਾਰਣ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਹ ਭੂਚਾਲ ਉਸ ਸਮੇਂ ਆਇਆ ਜਦੋਂ ਤੜਕੇ ਲੋਕ ਗਹਿਰੀ ਨੀਂਦ ਵਿੱਚ ਸਨ ਅਤੇ ਸਵੇਰੇ ਕੁਝ ਲੋਕ ਉੱਠੇ ਹੋਏ ਸਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਵਿੱਚ ਵੀ ਭੂਚਾਲ ਦੇ ਝਟਕੇ 14 ਅਗਸਤ ਨੂੰ ਮਹਿਸੂਸ ਕੀਤੇ ਗਏ ਸਨ।
Previous Postਲਾੜੀ ਨੇ ਦੋਸਤਾਂ ਨੂੰ ਸਦਿਆ ਸੀ ਵਿਆਹ ਚ, 70 ਚੋਂ ਸਿਰਫ ਇਕ ਆਉਣ ਤੇ ਨਿਰਾਸ਼ ਹੋ ਚੁਕਿਆ ਇਹ ਕਦਮ
Next Postਪੰਜਾਬ: ਵਿਅਕਤੀ ਗਿਆ ਸੀ ਮੋਟਰ ਤੇ ਕੰਮ ਕਰਨ, ਘਰ ਵਾਪਿਸ ਨਾ ਆਉਣ ਤੇ ਪਰਿਵਾਰ ਨੇ ਜਾਕੇ ਜੋ ਦੇਖਿਆ ਉੱਡ ਗਏ ਹੋਸ਼