ਪੰਜਾਬ ਚ ਇਥੇ ਕਰੋਨਾ ਤੋਂ ਬਾਅਦ ਇਸ ਬਿਮਾਰੀ ਨੇ ਦਿੱਤੀ ਦਸਤਕ, 6 ਮਰੀਜ ਆਏ ਸਾਹਮਣੇ

ਆਈ ਤਾਜ਼ਾ ਵੱਡੀ ਖਬਰ 

ਇਹਨਾਂ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਜਿੱਥੇ ਇਕ ਤੋਂ ਬਾਅਦ ਇਕ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਥੇ ਹੀ ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਖਤਰਨਾਕ ਬੀਮਾਰੀਆਂ ਵੀ ਦਸਤਕ ਦੇ ਰਹੀਆਂ ਹਨ। ਹੁਣ ਪੰਜਾਬ ਵਿੱਚ ਇਥੇ ਕਰੋਨਾ ਤੋਂ ਬਾਅਦ ਇਸ ਬਿਮਾਰੀ ਨੇ ਦਿੱਤੀ ਦਸਤਕ, 6 ਮਰੀਜ ਆਏ ਸਾਹਮਣੇ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਵਿਚ ਇਕ ਵਾਰ ਫਿਰ ਤੋਂ ਕਰੋਨਾ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ ਹੈ ਉਥੇ ਹੀ ਹੁਣ ਪਟਿਆਲਾ ਤੋ ਹੋਰ ਸਮੱਸਿਆ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਵਿੱਚ ਬਹੁਤ ਸਾਰੇ ਲੋਕ ਕਰੋਨਾ ਤੇ ਡਾਇਰੀਆ ਤੋਂ ਬਾਅਦ ਹੁਣ ਡੇਂਗੂ ਦੇ ਸ਼ਿਕਾਰ ਹੋ ਰਹੇ ਹਨ। ਪਟਿਆਲਾ ਦੇ ਵਿੱਚ ਜਿੱਥੇ ਬੁੱਧਵਾਰ ਨੂੰ ਡੇਂਗੂ ਦੇ ਕਈ ਮਰੀਜ਼ ਸਾਹਮਣੇ ਆਏ ਹਨ।

ਉੱਥੇ ਹੀ ਸਿਹਤ ਵਿਭਾਗ ਵੱਲੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿੱਥੇ ਪਟਿਆਲਾ ਦੀ ਮਹਿੰਦਰਾ ਕਲੋਨੀ ਵਿੱਚ 5 ਨਵੇਂ ਮਾਮਲੇ ਡਾਇਰੀਆ ਦੇ ਸਾਹਮਣੇ ਆਏ ਹਨ। ਉੱਥੇ ਹੀ 6 ਮਰੀਜ਼ ਡੇਂਗੂ ਦੇ ਵੀ ਸਾਹਮਣੇ ਆਏ ਹਨ ਅਤੇ ਜ਼ਿਲ੍ਹੇ ਵਿੱਚ 16 ਮਰੀਜ਼ਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪਟਿਆਲਾਂ ਦੇ ਐਪੀਡੀਮੋਲੋਜਿਸਟ ਡਾ: ਸੁਮਿਤ ਨੇ ਦੱਸਿਆ ਕਿ ਡੇਂਗੂ ਦੇ ਛੇ ਨਵੇਂ ਮਾਮਲੇ ਵੀਰਵਾਰ ਨੂੰ ਸਾਹਮਣੇ ਆਏ ਹਨ।

ਜਿਸ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਐਂਟੀ ਲਾਰਵਾ ਸਪਰੇਅ ਸਾਰੇ ਹੀ ਖੇਤਰਾਂ ਵਿੱਚ ਕਰਵਾਈ ਜਾ ਰਹੀ ਹੈ। ਉਥੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਇਸ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ ਕਿ ਬਰਸਾਤ ਦੇ ਇਸ ਮੌਸਮ ਵਿਚ ਆਪਣੇ ਘਰਾਂ ਅਤੇ ਛੱਤਾ ਤੇ ਖ਼ਾਲੀ ਬਰਤਨਾ ਦੇ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।

ਕਾਰਪੋਰੇਸ਼ਨ ਦੇ ਸਿਹਤ ਅਫਸਰ ਡਾ: ਜਸਵੀਰ ਕੌਰ ਦੀ ਅਗਵਾਈ ਹੇਠ ਵੱਖ-ਵੱਖ ਇਲਾਕਿਆਂ ਵਿੱਚ ਓ.ਆਰ.ਐਸ ਅਤੇ ਕਲੋਰੀਨ ਨਾਸ਼ਕ ਦਵਾਈਆਂ ਵੰਡੀਆਂ ਗਈਆਂ। ਉਥੇ ਹੀ ਡਾਕਟਰ ਦੀ ਸਲਾਹ ਲੈਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਬੁਖਾਰ ਦੇ ਕੋਈ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈ ਕੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ।