ਚੀਨ ਤੋਂ ਹੁਣ ਦੁਨੀਆ ਲਈ ਫਿਰ ਵਜਿਆ ਖਤਰੇ ਦਾ ਘੁੱਗੂ, ਨਵੇਂ ਵਾਇਰਸ ਕਾਰਨ ਹੋ ਰਹੇ ਲੀਵਰ ਕਿਡਨੀਆਂ ਫੇਲ-ਨਾ ਕੋਈ ਇਲਾਜ ਨਾ ਕੋਈ ਟੀਕਾ

ਆਈ ਤਾਜ਼ਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੂੰ ਜਿਥੇ ਅਜੇ ਤਕ ਠੱਲ ਨਹੀਂ ਪਾਈ ਗਈ ਹੈ। ਉਥੇ ਹੀ ਇਸ ਤੋਂ ਬਾਅਦ ਬਹੁਤ ਸਾਰੀਆਂ ਹੋਰ ਬਿਮਾਰੀਆਂ ਵੀ ਲਗਾਤਾਰ ਦਸਤਕ ਦੇ ਰਹੀਆਂ ਹਨ। ਜਿਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਹੁਣ ਚੀਨ ਤੋਂ ਦੁਨੀਆ ਲਈ ਫਿਰ ਵਜਿਆ ਖਤਰੇ ਦਾ ਘੁੱਗੂ, ਨਵੇਂ ਵਾਇਰਸ ਕਾਰਨ ਹੋ ਰਹੇ ਲੀਵਰ ਕਿਡਨੀਆਂ ਫੇਲ,ਨਾ ਕੋਈ ਇਲਾਜ ਨਾ ਕੋਈ ਟੀਕਾ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਵਿੱਚ ਇੱਕ ਹੋਰ ਨਵੀਂ ਬੀਮਾਰੀ ਨੇ ਦਸਤਕ ਦੇ ਦਿੱਤੀ ਹੈ ਜਿਸ ਨਾਲ ਫਿਰ ਤੋਂ ਲੋਕ ਚਿੰਤਾ ਵਿੱਚ ਪੈ ਗਏ ਹਨ।

ਦੱਸ ਦਈਏ ਕਿ ਹੁਣ ਚੀਨ ਵਿਚ ਲੰਗਯਾ ਵਾਇਰਸ ਨਾਮ ਦੀ ਬੀਮਾਰੀ ਆ ਚੁੱਕੀ ਹੈ ਜੋ ਕਿ ਇਨਸਾਨ ਦੇ ਲੀਵਰ ਅਤੇ ਕਿਡਨੀਆਂ ਤੇ ਹਮਲਾ ਕਰਦੀ ਹੈ ਜਿਸ ਕਾਰਨ ਇਹ ਫੇਲ ਹੋ ਜਾਂਦੇ ਹਨ। ਇਸ ਬੀਮਾਰੀ ਨੂੰ ਲੈ ਕੇ ਕੋਈ ਵੀ ਇਲਾਜ ਨਹੀਂ ਬਣਿਆ ਹੈ ਅਤੇ ਨਾ ਹੀ ਕੋਈ ਟੀਕਾ ਸਾਹਮਣੇ ਆਇਆ ਹੈ। ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਦਰਜਨਾਂ ਲੋਕ ਇਨਫੈਕਟਿਡ ਹੋਏ ਹਨ ਤੇ ਇਸ ਵਾਇਰਸ ਦਾ ਨਾਂ ਹੈਨੀਪਾਵਾਇਰਸ ਕਿਹਾ ਜਾ ਰਿਹਾ ਹੈ ਜਾਂ ਲੰਗਯਾ ਵਾਇਰਸ ਹੈ। ਹੁਣ ਤੱਕ ਇਸ ਬਿਮਾਰੀ ਕਾਰਨ ਪੀੜਤ ਹੋਣ ਵਾਲੇ 35 ਲੋਕਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਇਹ ਵਾਇਰਸ ਵੀ ਜਾਨਵਰਾਂ ਤੋਂ ਫੈਲਦਾ ਹੈ।

ਅਜੇ ਤੱਕ ਇਸ ਕਾਰਨ ਕੋਈ ਵੀ ਮੌਤ ਨਹੀਂ ਹੋਈ ਹੈ ਪਰ ਜੇ ਇਹ ਗੰਭੀਰ ਹੋ ਜਾਵੇ ਤਾਂ ਤਿੰਨ-ਚੌਥਾਈ ਤੱਕ ਮੌਤਾਂ ਹੋ ਸਕਦੀਆਂ ਹਨ। ਇਹ ਵਾਇਰਸ ਛੋਟੇ ਥਣਧਾਰੀ ਜੀਵਾਂ ਜਿਵੇਂਕਿ ਹੇਜਹੌਗ ਅਤੇ ਮੋਲਸ ਰਾਹੀਂ ਫੈਲਦਾ ਹੈ। ਇਸ ਬੀਮਾਰੀ ਦੀ ਪੁਸ਼ਟੀ ਗਲੇ ਵਿਚੋਂ ਲਏ ਗਏ ਸੈਂਪਲਾਂ ਤੋਂ ਪਤਾ ਲੱਗਦੀ ਹੈ। ਇਸ ਬਿਮਾਰੀ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਵਿੱਚ ਸਿਹਤ ਸੰਬੰਧੀ ਕਈ ਲੱਛਣ ਵੇਖੇ ਜਾ ਰਹੇ ਹਨ ਜਿੱਥੇ ਸੰਕਰਮਿਤ ਲੋਕਾਂ ਵਿੱਚ ਥਕਾਵਟ, ਖੰਘ ਅਤੇ ਮਨ ਖਰਾਬ ਹੋਣ ਵਰਗੇ ਲੱਛਣ ਹੁੰਦੇ ਹਨ।

ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਵਾਲੇ ਮਰੀਜ਼ਾਂ ਵਿਚ 35 ਵਿੱਚੋਂ 26 ਮਰੀਜ਼ਾਂ ਵਿੱਚ ਬੁਖਾਰ, ਥਕਾਵਟ, ਖੰਘ, ਭੁੱਖ ਨਾ ਲੱਗਣਾ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ ਅਤੇ ਉਲਟੀਆਂ ਵਰਗੇ ਲੱਛਣ ਪਾਏ ਗਏ ਹਨ। ਲੋਕਾਂ ਨੂੰ ਇਸ ਬਿਮਾਰੀਨੂੰ ਮੱਦੇਨਜ਼ਰ ਰੱਖਦੇ ਹੋਏ ਇਹਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

.