ਪੰਜਾਬ: ਪਿਟਬੁੱਲ ਕੁੱਤਾ ਰੱਖਣ ਵਾਲੇ ਹੋ ਜਾਵੋ ਸਾਵਧਾਨ, 13 ਸਾਲਾਂ ਬੱਚੇ ਨੂੰ ਬੁਰੀ ਤਰਾਂ ਨੋਚਿਆ

ਆਈ ਤਾਜ਼ਾ ਵੱਡੀ ਖਬਰ 

ਅਕਸਰ ਹੀ ਅਸੀਂ ਸੁਣਦੇ ਹਾਂ ਕੁੱਤੇ ਇਨਸਾਨ ਦੇ ਵਧੇਰੇ ਵਫਾਦਾਰ ਹੁੰਦੇ ਹਨ ਉਥੇ ਵੀ ਇਨ੍ਹਾਂ ਘਰਾਂ ਵਿੱਚ ਰੱਖੇ ਕੁਤਿਆਂ ਵੱਲੋਂ ਜਿੱਥੇ ਘਰਾਂ ਦੀ ਰਾਖੀ ਕੀਤੀ ਜਾਂਦੀ ਹੈ ਅਤੇ ਆਪਣੇ ਮਾਲਕ ਦੇ ਪ੍ਰਤੀ ਹਮੇਸ਼ਾ ਵਫ਼ਾਦਾਰੀ ਦਿਖਾਈ ਜਾਂਦੀ ਹੈ। ਉੱਥੇ ਕੁਝ ਲੋਕਾਂ ਵੱਲੋਂ ਅਜਿਹੀ ਨਸਲ ਦੇ ਕੁੱਤੇ ਵੀ ਆਪਣੇ ਘਰਾਂ ਵਿੱਚ ਰੱਖੇ ਜਾਂਦੇ ਹਨ ਜੋ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਜਿਨ੍ਹਾਂ ਨੂੰ ਰੱਖਣ ਉਪਰ ਸਰਕਾਰ ਵੱਲੋਂ ਵੀ ਪਾਬੰਦੀਆਂ ਲਾਗੂ ਕੀਤੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਉਹਨਾ ਵੱਲੋਂ ਆਪਣੇ ਘਰ ਵਿਚ ਪਿੱਟਬੁੱਲ ਰੱਖੇ ਜਾਂਦੇ ਹਨ।

ਅਜਿਹੇ ਕੁੱਤਿਆਂ ਵੱਲੋਂ ਬਹੁਤ ਸਾਰੇ ਹਾਦਸਿਆਂ ਨੂੰ ਅੰਜਾਮ ਵੀ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਜਿਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਹੁੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਘਰ ਵਿਚ ਰੱਖੇ ਗਏ ਪਾਲਤੂ ਪਿਟਬੁੱਲ ਵੱਲੋਂ ਇੱਕ 13 ਸਾਲਾਂ ਦੇ ਬੱਚੇ ਨੂੰ ਬੁਰੀ ਤਰਾਂ ਨੋਚਿਆ ਗਿਆ ਹੈ। ਦੱਸ ਦਈਏ ਕਿ ਜਦੋਂ 13 ਸਾਲਾਂ ਦਾ ਬੱਚਾ ਆਪਣੇ ਪਿਤਾ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਉਸ ਸਮੇਂ ਹੀ ਪਿੰਡ ਵਿਚ ਇਕ ਪਰਿਵਾਰ ਵੱਲੋਂ ਰੱਖੇ ਗਏ ਪਿਟਬੁਲ ਕੁੱਤੇ ਵੱਲੋਂ ਉਸ ਮਾਸੂਮ ਬੱਚੇ ਉਪਰ ਹਮਲਾ ਕਰ ਦਿੱਤਾ ਗਿਆ।

ਇਸ ਸਮੇਂ ਬੱਚਾ ਜਿਥੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਉੱਥੇ ਹੀ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਬੱਚੇ ਦਾ ਵਧੇਰੇ ਕੰਨ ਨੁਕਸਾਨਿਆ ਗਿਆ ਹੈ ਕਿਉਂਕਿ ਉਸਦਾ ਜਿਆਦਾ ਕੰਨ ਕੱਟਿਆ ਗਿਆ ਹੈ। ਉਥੇ ਹੀ ਉਸ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਬੱਚੇ ਅਤੇ ਉਸ ਦੀ ਦਾਦੀ ਵੱਲੋਂ ਦੱਸਿਆ ਗਿਆ ਹੈ ਕਿ ਉਹ ਗੁਰਦਾਸਪੁਰ ਦੇ ਅਧੀਨ ਆਉਣ ਵਾਲੇ ਪਿੰਡ ਕੋਟਲੀ ਭਾਮ ਸਿੰਘ ਵਿੱਚ ਰਹਿੰਦੇ ਹਨ ਜਿੱਥੇ ਬੱਚਾ ਆਪਣੇ ਪਿਤਾ ਦੇ ਨਾਲ ਫੋੜੇ ਠੀਕ ਕਰਵਾ ਕੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਹੀ ਪਿੰਡ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਕੁੱਤੇ ਵੱਲੋਂ ਬੱਚੇ ਨੂੰ ਕਿੰਨਾ ਕੁ ਦੇਖ ਕੇ ਪੜਾ ਸ਼ੁਰੂ ਕੀਤਾ ਗਿਆ ਉਥੇ ਹੀ ਬਚੇ ਨੂੰ ਬੁਰੀ ਤਰ ਨੋਚ ਲਿਆ ਗਿਆ। ਇਹ ਪਾਲਤੂ ਕੁੱਤਾ ਜਿੱਥੇ ਆਪਣੇ ਮਾਲਕ ਦੇ ਹੱਥ ਤੋਂ ਛੁੱਟ ਗਿਆ ਸੀ। ਉੱਥੇ ਹੀ ਇਹ ਹਾਦਸਾ ਵਾਪਰ ਗਿਆ।