ਪੰਜਾਬ: ਚੋਰਾਂ ਵਲੋਂ 3 ਵੱਖ ਵੱਖ ਘਰਾਂ ਚ ਅੱਧੀ ਟਿਕੀ ਰਾਤ ਵਿਚ ਬੋਲਿਆ ਧਾਵਾ – ਫਿਰ ਹੋਇਆ ਇਹ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਚੋਰੀ ਤੇ ਲੁੱਟਖੋਹ ਦੀਆਂ ਘਟਨਾਵਾਂ ਵਿੱਚ ਅੱਜ ਜਿੱਥੇ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਇਨ੍ਹਾਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਉੱਥੇ ਹੀ ਅਜਿਹੇ ਗੈਰ ਸਮਾਜਿਕ ਅਨਸਰਾਂ ਵੱਲੋਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਸਤੇ ਕੋਈ ਨਾ ਕੋਈ ਰਸਤਾ ਕੱਢਿਆ ਜਾ ਰਿਹਾ ਹੈ। ਲੋਕਾਂ ਦੀ ਜਿੱਥੇ ਦਿਨ-ਦਿਹਾੜੇ ਲੁੱਟ-ਖੋਹ ਕੀਤੀ ਜਾ ਰਹੀ ਹੈ ਉਥੇ ਹੀ ਰਾਤ ਦੇ ਸਮੇਂ ਵੀ ਬਹੁਤ ਸਾਰੇ ਚੋਰਾਂ ਵੱਲੋਂ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿਚ ਚੋਰਾਂ ਵੱਲੋਂ ਤਿੰਨ ਵੱਖ ਵੱਖ ਘਰਾਂ ਚ ਅੱਧੀ ਟਿਕੀ ਰਾਤ ਧਾਵਾ ਬੋਲਿਆ ਹੈ ਜਿੱਥੇ ਉਹ ਅਸਫਲ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਟਾਂਡਾਂ ਉੜਮੁੜ ਦੇ ਅਧੀਨ ਆਉਣ ਵਾਲੇ ਪਿੰਡ ਮੂਨਕ ਖੁਰਦ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਵੱਲੋਂ ਬੀਤੀ ਰਾਤ ਤਿੰਨ ਘਰਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਵਿੱਚ ਉਹ ਅਸਫਲ ਰਹੇ। ਦੱਸਿਆ ਗਿਆ ਹੈ ਕਿ ਚੋਰ ਜਿਥੇ ਸਭ ਤੋਂ ਪਹਿਲਾਂ ਇਸ ਪਿੰਡ ਵਿੱਚ ਗੁਰਵਿੰਦਰ ਸਿੰਘ ਦੇ ਘਰ ਕੰਧ ਟੱਪ ਕੇ ਸ਼ਾਮਲ ਹੋਏ ਸਨ ਅਤੇ ਉਸ ਸਮੇਂ ਪਰਵਾਰਕ ਮੈਂਬਰਾਂ ਨੂੰ ਜਾਗ ਆ ਜਾਣ ਤੇ ਚੋਰੀ ਦੀ ਕੋਸ਼ਿਸ਼ ਅਸਫ਼ਲ ਰਹੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਵਿਦੇਸ਼ ਗਏ ਸ਼ਿੰਗਾਰਾ ਸਿੰਘ ਦੇ ਘਰ ਅੰਦਰ ਦਾਖਲ ਹੋਇਆ ਗਿਆ ਅਤੇ ਪੂਰੇ ਘਰ ਵਿੱਚ ਫੋਲਾ-ਫਰਾਲੀ ਕੀਤੀ ਗਈ ਹੈ।

ਪਰ ਉਸ ਘਰ ਵਿੱਚ ਵੀ ਚੋਰੀ ਕਰਨ ਵਿੱਚ ਅਸਫ਼ਲ ਰਹੇ ਕਿਉਂਕਿ ਚੋਰਾਂ ਨੂੰ ਘਰ ਵਿੱਚ ਕੁਝ ਵੀ ਨਹੀਂ ਮਿਲਿਆ। ਉਸ ਪਰਵਾਰ ਵੱਲੋਂ ਸਾਰਾ ਸਮਾਨ ਬੈਂਕ ਵਿੱਚ ਜਮਾ ਕੀਤਾ ਪਿਆ ਸੀ। ਇਸ ਘਟਨਾ ਤੋਂ ਬਾਅਦ ਤੀਜੀ ਘਟਨਾ ਉਨ੍ਹਾਂ ਵੱਲੋਂ ਸੀ ਆਈ ਡੀ ਇੰਚਾਰਜ ਟਾਂਡਾ ਕੁਲਦੀਪ ਸਿੰਘ ਜੋ ਕਿ ਸੇਵਾ ਮੁਕਤ ਹਨ। ਜਿਸ ਸਮੇਂ ਚੋਰ ਉਨ੍ਹਾਂ ਦੇ ਘਰ ਵਿਚ ਦਾਖਲ ਹੋਏ ਤਾਂ ਉਸੇ ਸਮੇਂ ਹੀ ਕੁਲਵੰਤ ਸਿੰਘ ਦੀ ਪਤਨੀ ਜਾਗ ਗਈ ਅਤੇ ਉਹ ਵੀ ਚੋਰੀ ਕਰਨ ਵਿਚ ਅਸਫਲ ਰਹੇ।

ਤਿੰਨੇ ਚੋਰੀ ਦੀਆਂ ਘਟਨਾਵਾਂ ਬਾਰੇ ਜਿਥੇ ਪੀੜਤ ਪਰਿਵਾਰਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਕਿਉਂਕਿ ਚੋਰੀ ਦੀਆਂ ਇਹਨਾਂ ਘਟਨਾਵਾਂ ਦੇ ਚਲਦਿਆਂ ਹੈ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।