2022 ਲਈ ਨੋਸਟ੍ਰਾਡੇਮਸ ਭਵਿੱਖਬਾਣੀ
ਦੁਨੀਆਂ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਕੁਦਰਤੀ ਆਫਤਾਂ ਦੇ ਚਲਦਿਆਂ ਹੋਇਆਂ ਜਿੱਥੇ ਦੁਨੀਆਂ ਨੂੰ ਕਈ ਤਰਾਂ ਦੇ ਗੰਭੀਰ ਸਿੱਟੇ ਭੁਗਤਣੇ ਪੈ ਰਹੇ ਹਨ। ਉੱਥੇ ਹੀ ਇਹਨਾਂ ਹਾਲਤਾਂ ਦੇ ਚਲਦਿਆਂ ਹੋਇਆਂ ਭਾਰੀ ਜਾਨੀ-ਮਾਲੀ ਨੁਕਸਾਨ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਵੱਖ ਵੱਖ ਘਟਨਾਵਾਂ ਨੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਹੈ। ਉਥੇ ਹੀ ਕਰੋਨਾ ਆਫ਼ਤ ਤੋਂ ਬਾਅਦ ਜਿੱਥੇ ਸਾਰੇ ਦੇਸ਼ ਆਰਥਿਕ ਤੌਰ ਤੇ ਕਮਜੋਰ ਹੋਏ ਹਨ ਉਥੇ ਹੀ ਚੀਜ਼ਾਂ ਦੀਆਂ ਵਧੀਆਂ ਕੀਮਤਾਂ ਦੇ ਕਾਰਣ ਮਹਿੰਗਾਈ ਦੀ ਮਾਰ ਹਰ ਦੇਸ਼ ਵਿਚ ਪੈ ਰਹੀ ਹੈ।
ਉਥੇ ਹੀ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਵੀ ਹਨ ਜਿਨ੍ਹਾਂ ਵੱਲੋਂ ਸਮੇਂ ਤੋਂ ਪਹਿਲਾਂ ਹੀ ਆਉਣ ਵਾਲੇ ਸਮੇਂ ਦੇ ਬਾਰੇ ਭਵਿੱਖਬਾਣੀਆਂ ਵੀ ਕੀਤੀਆਂ ਗਈਆਂ ਹਨ ਜੋ ਸਮੇਂ ਉਪਰ ਪੂਰੀਆ ਹੋਈਆਂ ਹਨ,ਹੁਣ ਦੁਨੀਆਂ ਵਿਚ ਇਸ ਸਾਲ ਭਾਰੀ ਤਬਾਹੀ ਆਉਣ ਵਾਲੀ ਹੈ ਜਿਥੇ 2022 ਲਈ ਨੋਸਟ੍ਰਾਡੇਮਸ ਨੇ ਭਵਿੱਖਬਾਣੀ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਬਹੁਤ ਸਾਰੀਆਂ ਹਸਤੀਆਂ ਵੱਲੋਂ ਕਈ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਉਹਨਾਂ ਚ ਦੁਨੀਆਂ ਦੇ ਸਭ ਤੋਂ ਮਹਾਨ ਨੋਸਟ੍ਰਾਡੇਮਸ ਵਲੋ ਕੀਤੀਆਂ ਗਈਆਂ 85 ਭਵਿੱਖਬਾਣੀਆਂ ਸਹੀ ਸਾਬਤ ਹੋਈਆਂ ਹਨ।
ਜਿਨ੍ਹਾਂ ਵਿੱਚ ਨੌਂ ਗਿਆਰਾਂ ਦੇ ਹਮਲੇ, ਦੂਜਾ ਵਿਸ਼ਵ ਯੁੱਧ, ਫਰਾਂਸੀਸੀ ਕ੍ਰਾਂਤੀ, ਹਿਟਲਰ ਦਾ ਰਾਜ ਸ਼ਾਮਲ ਹਨ। ਉੱਥੇ ਹੀ ਜਰਮਨੀ ਦੇ ਵਿਚ 14 ਦਸੰਬਰ 1503 ਜਨਮ ਲੈਣ ਵਾਲੇ ਨੋਸਟ੍ਰਾਡੇਮਸ ਦੀ ਮੌਤ 2 ਜੁਲਾਈ 1566 ਨੂੰ ਹੋ ਗਈ ਸੀ। ਉੱਥੇ ਹੀ ਉਸ ਵੱਲੋਂ 2022 ਲਈ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ। ਜਿਸ ਦੀ ਜਾਣਕਾਰੀ ਉਸ ਵੱਲੋਂ 5 ਸਾਲ ਪਹਿਲਾਂ ਹੀ ਦੇ ਦਿੱਤੀ ਗਈ ਸੀ ਜਿਸ ਵਿੱਚ ਆਖਿਆ ਗਿਆ ਸੀ ਕਿ 2022 ਵਿਚ ਜਿੱਥੇ ਲੋਕ ਵਧੇਰੇ ਪੈਸਾ ਖਰਚਣਗੇ,ਉਥੇ 2022 ਚ ਅਮਰੀਕੀ ਡਾਲਰ ਦੀ ਕੀਮਤ ਵਿੱਚ ਤੇਜ਼ੀ ਨਾਲ ਗਿਰਾਵਟ ਆਵੇਗੀ
ਅਤੇ ਮਹਿੰਗਾਈ ਦਰ ਕਾਬੂ ਤੋਂ ਬਾਹਰ ਹੋ ਜਾਵੇਗੀ। ਇਸ ਤੋਂ ਇਲਾਵਾ ਜਲਵਾਜੂ ਪਰਿਵਰਤਨ ਐਟਮ ਬੰਬ ਫਟਣ ਨਾਲ ਹੋਵੇਗਾ। ਜਿੱਥੇ ਧਰਤੀ ਦੀ ਸਥਿਤੀ ਵਿੱਚ ਵੀ ਫਰਕ ਆ ਜਾਵੇਗਾ ਅਤੇ ਵੱਡੀ ਚੱਟਾਨ ਸਮੁੰਦਰ ਵਿੱਚ ਡਿੱਗੇਗੀ ਜਿਸ ਕਾਰਨ ਸਮੁੰਦਰ ਦਾ ਪਾਣੀ ਵਧੇਰੇ ਕਰਕੇ ਧਰਤੀ ਨੂੰ ਨੁਕਸਾਨ ਪਹੁੰਚੇਗਾ ਅਤੇ ਉੱਠਣ ਵਾਲੀਆਂ ਲਹਿਰਾਂ ਧਰਤੀ ਨੂੰ ਚਾਰੇ ਪਾਸਿਓਂ ਘੇਰਨਗੀਆ। ਨੋਸਟ੍ਰਾਡੇਮਸ ਵੱਲੋ ਕਿਹਾ ਗਿਆ ਸੀ ਕਿ 2022 ਸਾਲ ਧਰਤੀ ਨੂੰ ਵਧੇਰੇ ਨੁਕਸਾਨ ਪਹੁੰਚਾਉਣ ਵਾਲਾ ਸਾਲ ਹੈ।
Previous Postਚਾਕਲੇਟ ਰੈਪਰ ਸਮੇਤ ਨਿਗਲਣ ਤੇ ਦਮ ਘੁੱਟਣ ਕਾਰਨ ਹੋਈ 6 ਸਾਲਾਂ ਬੱਚੀ ਦੀ ਮੌਤ, ਮਾਪਿਆਂ ਨੂੰ ਰਹਿਣਾ ਚਾਹੀਦਾ ਸਾਵਧਾਨ
Next Postਚਾਹ ਪੀਣ ਵਕਤ ਮਾਂ ਅਤੇ ਬੱਚੇ ਨਾਲ ਵਾਪਰਿਆ ਹਾਦਸਾ,ਪੁੱਤਰ ਨੂੰ ਦਾਖਿਲ ਕਰਾਇਆ ਹਸਪਤਾਲ- ਚਾਹ ਨਾ ਪੀਣ ਦੀ ਖਾਦੀ ਸੋਹੰ