ਆਈ ਤਾਜ਼ਾ ਵੱਡੀ ਖਬਰ
ਇਨ੍ਹਾਂ ਦੋ ਦਿਨਾਂ ਦੇ ਵਿਚ ਹੋਣ ਵਾਲੀ ਬਰਸਾਤ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ। ਭਾਰੀ ਬਰਸਾਤ ਅਤੇ ਅਸਮਾਨੀ ਬਿਜਲੀ ਅਤੇ ਦਰੱਖਤਾਂ ਦੇ ਡਿੱਗਣ ਨਾਲ ਜਿੱਥੇ ਕਈ ਪਰਿਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ ਉਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਵਾਲੀ ਬਰਸਾਤ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਨ੍ਹ ਟੁੱਟਣ ਕਾਰਨ ਪੰਜਾਬ ਵਿੱਚ ਇੱਥੇ ਹੜ ਵਰਗੀ ਹਾਲਤ ਬਣ ਗਈ ਹੈ ਅਤੇ ਸੜਕਾਂ ਤੇ ਕਈ-ਕਈ ਫੁੱਟ ਪਾਣੀ ਜਮਾਂ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਂਨਗਰ ਲੁਧਿਆਣਾ ਦੇ ਵਿੱਚ ਜਿੱਥੇ ਦੋ ਦਿਨਾਂ ਦੌਰਾਨ ਹੋਈ ਬਰਸਾਤ ਦੇ ਕਾਰਨ ਸੜਕਾਂ ਉੱਪਰ ਪਾਣੀ ਭਰ ਗਿਆ ਹੈ ਅਤੇ ਬੁੱਢੇ ਨਾਲੇ ਦਾ ਬੰਨ੍ਹ ਵੀ ਇੱਕ ਜਗ੍ਹਾ ਤੋਂ ਟੁੱਟ ਗਿਆ ਹੈ।
ਜਿਸ ਕਾਰਨ ਸਥਿਤੀ ਬਹੁਤ ਖਰਾਬ ਹੈ ਜਿੱਥੇ ਲੋਕਾਂ ਦੇ ਘਰਾਂ ਵਿੱਚ ਪਾਣੀ ਜਾ ਰਿਹਾ ਹੈ ਅਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਦੱਸ ਦਈਏ ਕਿ ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲਗਾਤਾਰ ਫੀਲਡ ਵਿੱਚ ਜਾ ਕੇ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਨਗਰ ਨਿਗਮ ਲੁਧਿਆਣਾ ਵੱਲੋਂ ਮੌਨਸੂਨ ਸੀਜ਼ਨ ਨੂੰ ਲੈ ਕੇ ਤਿਆਰੀ ਕੀਤੇ ਜਾਣ ਦੀ ਗੱਲ ਆਖੀ ਗਈ ਸੀ ਉਹ ਸਾਰੇ ਦਾਅਵੇ ਇਕ ਦਿਨ ਦੀ ਹੋਈ ਬਰਸਾਤ ਵਿੱਚ ਹੀ ਸਾਹਮਣੇ ਆਏ ਹਨ ।
ਬੁੱਧਵਾਰ ਸਵੇਰੇ ਸਾਢੇ ਅੱਠ ਵਜੇ ਤੋਂ ਲੈ ਕੇ ਵੀਰਵਾਰ ਸਵੇਰੇ ਸਾਢੇ ਅੱਠ ਵਜੇ ਤੱਕ ਜਿੱਥੇ ਲੁਧਿਆਣਾ ਦੇ ਵਿੱਚ 148.2 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਹੈ। ਉਥੇ 24 ਘੰਟਿਆਂ ਦੇ ਵਿੱਚ ਲੁਧਿਆਣੇ ਵਿੱਚ ਜੰਮਕੇ ਬਰਸਾਤ ਹੋਈ ਹੈ। ਪਾਣੀ ਦੇ ਵਹਾਅ ਨੂੰ ਦੇਖਦੇ ਹੋਏ ਬੁੱਢੇ ਨਾਲੇ ਵਿੱਚੋ ਕੂੜੇ ਨੂੰ ਸਾਫ਼ ਕਰਵਾਇਆ ਜਾ ਰਿਹਾ ਹੈ। ਮੁਲਾਪੁਰ ਦੀਆਂ ਸੜਕਾਂ ਤੇ ਵੀ ਜਗ੍ਹਾ ਜਗ੍ਹਾ ਤੇ ਪਾਣੀ ਦਿਖਾਈ ਦੇ ਰਿਹਾ ਹੈ। ਗਰੀਨ ਇਨਕਲੇਵ ਜੱਸੀਆਂ ਦਾ ਇਲਾਕਾ ਵੀ ਪੂਰੀ ਤਰਾਂ ਪਾਣੀ ਵਿੱਚ ਮੀਂਹ ਕਾਰਨ ਡੁੱਬਿਆ ਹੋਇਆ ਹੈ ਅਤੇ ਸਬਜ਼ੀ ਮੰਡੀ ਵੀ ਸੁੰਨੀ ਪਈ ਹੈ।
ਉਥੇ ਹੀ ਭਗਵਾਨ ਵਾਲਮੀਕ ਮੰਦਰ ਦੇ ਨਜ਼ਦੀਕ ਜਿਥੇ ਦਰੱਖਤ ਕੋਚਰ ਮਾਰਕਿਟ ਵਿੱਚ ਡਿੱਗ ਗਿਆ ਹੈ ਉਥੇ ਹੀ ਸਕੂਲ ਆਉਣ-ਜਾਣ ਵਾਲੇ ਅਤੇ ਕੰਮਕਾਜ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਨਗਰ ਨਿਗਮ ਦੇ ਮੇਅਰ ਦੇ ਘਰ ਦੇ ਬਾਹਰ ਦਰੱਖ਼ਤ ਟੁੱਟਣ ਕਾਰਨ ਰੋਜ਼ ਗਾਰਡਨ ਦਾ ਰਾਹ ਬੰਦ ਹੋ ਗਿਆ ਹੈ।
Home ਤਾਜਾ ਖ਼ਬਰਾਂ ਬੰਨ੍ਹ ਟੁੱਟਣ ਕਾਰਨ ਪੰਜਾਬ ਚ ਇਥੇ ਬਣੇ ਹੜ੍ਹ ਵਰਗੇ ਹਾਲਾਤ, ਸੜਕਾਂ ਤੇ ਕਈ ਕਈ ਫੁੱਟ ਪਾਣੀ ਹੋਇਆ ਜਮ੍ਹਾਂ
Previous Postਫੋਨ ਤੇ ਅਜਨਬੀ ਨਾਲ ਗੱਲ ਕਰਨ ਤੇ ਫੜ੍ਹੇ ਜਾਣ ਕਾਰਨ ਪਤਨੀ ਨੇ ਛੱਡਿਆ ਘਰ, ਭਾਲ ਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਪਤੀ ਅਤੇ ਬੱਚੇ
Next Postਪੰਜਾਬ ਚ ਇਥੇ ਹਥਿਆਰ ਸਪਲਾਈ ਕਰਦਿਆਂ ਦੀ CCTV ਵੀਡੀਓ ਆਈ ਸਾਹਮਣੇ, ਇਲਾਕੇ ਚ ਪਈ ਦਹਿਸ਼ਤ