ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਕਾਰਨ ਜਿਥੇ ਕਈ ਪਰਿਵਾਰਾਂ ਦੇ ਕੰਮ ਠੱਪ ਹੋ ਗਏ ਸਨ ਅਤੇ ਬਹੁਤ ਸਾਰੇ ਪਰਿਵਾਰਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ। ਇਸ ਸਭ ਦੇ ਚੱਲਦੇ ਹੋਇਆ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪਿਆ। ਉਥੇ ਹੀ ਇਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਪਰਿਵਾਰਕ ਵਿਵਾਦ ਕਾਰਨ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਅੱਜ ਵੀ ਪਰਿਵਾਰਕ ਵਿਵਾਦਾਂ ਦੇ ਚੱਲਦਿਆਂ ਹੋਇਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਅਤੇ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਪੇਟੀ ਵਿੱਚ ਲੁਕੋ ਦਿੱਤਾ ਗਿਆ ਜਿੱਥੇ ਪੁਲਿਸ ਵੀ ਵੇਖ ਕੇ ਹੈਰਾਨ ਹੋਈ ਹੈ ਜਿੱਥੇ ਵਿਅਕਤੀ ਦਾ ਤੀਜਾ ਵਿਆਹ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਿੰਡ ਰੌਣੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਪੇਟੀ ਵਿੱਚ ਲੁਕਾ ਦੇ ਰੱਖਣ ਦੀ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ। ਜਦੋਂ ਮ੍ਰਿਤਕਾ ਕੁਲਵਿੰਦਰ ਕੌਰ 49 ਸਾਲਾਂ ਪੁੱਤਰੀ ਹਾਕਮ ਸਿੰਘ ਪਿੰਡ ਮਹਿਸਮ ਪੁਰ ਤਹਿਸੀਲ ਧੂਰੀ ਦਾ ਫੋਨ ਬੰਦ ਆ ਰਿਹਾ ਸੀ ਅਤੇ ਪਰਿਵਾਰ ਵੱਲੋਂ ਵਾਰ ਵਾਰ ਉਸ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਿਸ ਤੋਂ ਬਾਅਦ ਉਸ ਦੇ ਪਤੀ ਨਾਲ ਗੱਲ ਕੀਤੀ ਤਾਂ ਉਸ ਵੱਲੋਂ ਇਸ ਗੱਲ ਨੂੰ ਲੈ ਕੇ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਹ ਉਨ੍ਹਾਂ ਦੇ ਪਿੰਡ ਪਹੁੰਚੇ, ਜਿੱਥੇ ਸਰਪੰਚ ਨਾਲ ਗੱਲ ਕਰਨ ਅਤੇ ਪੁਲਿਸ ਨੂੰ ਨਾਲ ਲੈ ਕੇ ਵੇਖਿਆ ਗਿਆ ਤਾਂ ਦੋਸ਼ੀ ਵੱਲੋਂ ਘਰ ਦੇ ਬਾਹਰਲੇ ਗੇਟ ਨੂੰ ਅੰਦਰ ਅਤੇ ਬਾਹਰ ਤੋ ਤਾਲਾ ਲਗਾਇਆ ਹੋਇਆ ਸੀ ਅਤੇ ਕਮਰੇ ਵਿਚ ਬੈਠਾ ਹੋਇਆ ਸੀ। ਤਲਾਸ਼ੀ ਲੈਣ ਤੇ ਉਸ ਦੀ ਪਤਨੀ ਦੀ ਲਾਸ਼ ਪੇਟੀ ਵਿੱਚੋਂ ਬਰਾਮਦ ਹੋਈ ਅਤੇ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਉਥੇ ਹੀ ਅਜੇ ਤੱਕ ਉਸ ਵੱਲੋਂ ਇਸ ਕਤਲ ਬਾਰੇ ਕਬੂਲ ਨਹੀਂ ਕੀਤਾ ਗਿਆ। ਮ੍ਰਿਤਕਾ ਦੇ ਪੇਕਿਆਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਬੇਟੀ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਹਨ। ਚੌਥੀ ਪੰਜਵੀਂ ਬਾਰ ਆਪਣੇ ਪਤੀ ਨਾਲ ਝਗੜਾ ਹੋਣ ਤੋਂ ਬਾਅਦ ਸ਼ੁਕਰਵਾਰ ਨੂੰ ਘਰ ਪਰਤੀ ਸੀ ਅਤੇ ਉਸ ਤੋਂ ਬਾਅਦ ਇਹ ਘਟਨਾ ਵਾਪਰ ਗਈ ਹੈ। ਦੋਸ਼ੀ ਦਾ ਇਹ ਤੀਸਰਾ ਵਿਆਹ ਸੀ ਅਤੇ ਉਸ ਤੇ ਕੋਈ ਵੀ ਬੱਚਾ ਨਹੀਂ ਸੀ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ ਪਤੀ ਵਲੋਂ ਪਤਨੀ ਦਾ ਕਤਲ ਕਰ ਲਾਸ਼ ਪੇਟੀ ਚ ਛੁਪਾਈ, ਪੁਲਿਸ ਵੀ ਦੇਖ ਹੋਈ ਹੈਰਾਨ- ਹੋਇਆ ਸੀ ਤੀਜਾ ਵਿਆਹ
ਤਾਜਾ ਖ਼ਬਰਾਂ
ਪੰਜਾਬ ਚ ਇਥੇ ਪਤੀ ਵਲੋਂ ਪਤਨੀ ਦਾ ਕਤਲ ਕਰ ਲਾਸ਼ ਪੇਟੀ ਚ ਛੁਪਾਈ, ਪੁਲਿਸ ਵੀ ਦੇਖ ਹੋਈ ਹੈਰਾਨ- ਹੋਇਆ ਸੀ ਤੀਜਾ ਵਿਆਹ
Previous Postਮਸ਼ਹੂਰ ਗਾਇਕ ਦਲੇਰ ਮਹਿੰਦੀ ਬਾਰੇ ਹਾਈਕੋਰਟ ਚੋਂ ਆ ਗਈ ਵੱਡੀ ਤਾਜਾ ਖਬਰ, ਨਹੀਂ ਮਿਲੀ ਰਾਹਤ
Next Post90 ਸਾਲਾਂ ਵਿਅਕਤੀ ਵਲੋਂ ਦਸਰਥ ਮਾਂਝੀ ਵਾਂਗ 50 ਸਾਲ ਲਗਾ ਕੇ ਪਹਾੜ ਕੱਟ ਬਣਾਇਆ ਛੱਪੜ, ਕਰਤੀ ਮਿਸਾਲ ਕਾਇਮ