ਇਸ ਪਿੰਡ ਚ ਰਹਿਣ ਵਾਲੇ ਲੋਕ ਹਨ ਬੌਣੇ, ਕੱਦ ਨੂੰ ਲੈਕੇ ਬਣੇ ਵੱਖ ਵੱਖ ਰਹੱਸ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਹਰ ਦੇਸ਼ ਵਿੱਚ ਹਰ ਜਗ੍ਹਾ ਤੇ ਰਹਿਣ ਵਾਲੇ ਲੋਕਾਂ ਦਾ ਆਪਣਾ ਸਭਿਆਚਾਰ ਹੁੰਦਾ ਹੈ ਅਤੇ ਰਹਿਣ ਸਹਿਣ ਨੂੰ ਲੈ ਕੇ ਹੀ ਜਿੱਥੇ ਬਹੁਤ ਸਾਰੀਆਂ ਤਬਦੀਲੀਆਂ ਵੇਖੀਆਂ ਜਾਂਦੀਆਂ ਹਨ ਉਥੇ ਹੀ ਲੋਕਾਂ ਦੇ ਕੱਦ-ਕਾਠ ਅਤੇ ਸਿਹਤ ਨੂੰ ਲੈ ਕੇ ਵੀ ਵੱਖ-ਵੱਖ ਦੇਸ਼ਾਂ ਦੇ ਵਿਚ ਬਹੁਤ ਸਾਰੇ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਭਿੰਨਤਾਵਾਂ ਦੇਖੀਆਂ ਜਾਂਦੀਆਂ ਹਨ। ਬਹੁਤ ਸਾਰੇ ਲੋਕਾਂ ਦਾ ਰਹਿਣ ਸਹਿਣ ਉਨ੍ਹਾਂ ਦੇ ਵਾਤਾਵਰਣ ਦੇ ਅਨੁਕੂਲ ਹੁੰਦਾ ਹੈ। ਜਿਸ ਨੇ ਬੀਤੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਮਾਮਲਾ ਮੈਕਸੀਕੋ ਦੇ ਮਾਹਾਸਾਗਰ ਪ੍ਰਾਂਤ ਤੋਂ ਸਾਹਮਣੇ ਆਇਆ ਸੀ। ਜਿੱਥੇ ਇੱਕ ਪਿੰਡ ਵਿੱਚ ਰਹਿਣ ਵਾਲੇ ਸਾਰੇ ਲੋਕ ਅਤੇ ਜਾਨਵਰ ਨੇਤਰਹੀਣ ਹਨ ਉਥੇ ਹੀ ਅਜਿਹੀਆਂ ਖ਼ਬਰਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਹੁਣ ਇਸ ਪਿੰਡ ਵਿੱਚ ਰਹਿਣ ਵਾਲੇ ਬੌਣੇ ਲੋਕ ਹਨ, ਜਿਨ੍ਹਾਂ ਦੀ ਕੱਦ ਨੂੰ ਲੈ ਕੇ ਵੱਖ ਵੱਖ ਤੱਥ ਸਾਹਮਣੇ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰਾਨੀਜਨਕ ਮਾਮਲਾ ਅਫ਼ਗਾਨਿਸਤਾਨ ਅਤੇ ਇਰਾਨ ਦੇ ਨਾਲ ਲੱਗਦੀ ਸਰਹੱਦ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਸਣ ਵਾਲਾ ਪਿੰਡ ਹੈ ਈਰਾਨੀ। ਦੱਸਿਆ ਗਿਆ ਹੈ ਕਿ ਜਿੱਥੇ ਦੋ ਸੌ ਸਾਲ ਪਹਿਲਾਂ ਇੱਥੇ ਬਹੁਤ ਹੀ ਛੋਟੇ ਕੱਦ ਦੇ ਲੋਕਾਂ ਦੀ ਖੋਜ ਬਾਰੇ ਬਹੁਤ ਪੁਰਾਤਨ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ।

ਕੁਝ ਹੀ ਦੱਸਿਆ ਗਿਆ ਹੈ ਕਿ ਇਸ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਦਾ ਕੱਦ ਜਿੱਥੇ ਬਹੁਤ ਛੋਟਾ ਹੁੰਦਾ ਸੀ ਉਥੇ ਹੀ ਉਨ੍ਹਾਂ ਦੀ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਵੀ ਬਹੁਤ ਛੋਟੀਆਂ ਹੁੰਦੀਆਂ ਸਨ। ਜੋ ਕਿ ਆਮ ਚੀਜ਼ਾਂ ਦੇ ਮੁਕਾਬਲੇ ਬਹੁਤ ਛੋਟੀਆਂ ਬਣਾਈਆਂ ਗਈਆਂ ਸਨ। ਉੱਥੇ ਹੀ ਇਸ ਪਿੰਡ ਨੂੰ ਮਾਖੁਨਿਕ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ। ਇਹ ਪਿੰਡ ਉਸ ਸਮੇਂ 2005 ਵਿਚ ਚਰਚਾ ਚ ਬਣਿਆ ਸੀ ਜਦੋਂ ਇਥੇ ਖੁਦਾਈ ਕੀਤੀ ਗਈ ਸੀ ਅਤੇ ਇਕ ਸੈਂਟੀਮੀਟਰ ਦੀ ਲੰਬਾਈ ਵਾਲੀ ਮੰਮੀ ਬਰਾਮਦ ਹੋਈ ਸੀ।

ਉਸ ਸਮੇਂ ਕੁਝ ਲੋਕਾਂ ਵੱਲੋਂ ਆਖਿਆ ਗਿਆ ਸੀ ਕਿ ਇਹ ਕਿਸੇ ਬੱਚੇ ਦੀ ਮੰਮੀ ਵੀ ਹੋ ਸਕਦੀ ਹੈ। ਕਿਉਂਕਿ ਲੋਕ ਇੰਨੇ ਛੋਟੇ ਕੱਦ ਵਾਲੇ ਲੋਕਾਂ ਦੇ ਬਾਰੇ ਵਿਸ਼ਵਾਸ਼ ਨਹੀਂ ਕਰਦੇ ਸਨ ਪਰ ਉਸ ਸਮੇਂ ਇਸ ਪਿੰਡ ਦੇ ਲੋਕਾਂ ਵੱਲੋਂ ਜਿੱਥੇ ਵਧੇਰੇ ਅਫੀਮ ਦੀ ਵਰਤੋਂ ਕੀਤੀ ਜਾਂਦੀ ਸੀ ਜਿਸਦੇ ਸੇਵਨ ਕਾਰਨ ਉਨ੍ਹਾਂ ਦੇ ਸਰੀਰਕ ਵਿਕਾਸ ਵਿੱਚ ਵਾਧਾ ਨਹੀਂ ਹੁੰਦਾ ਸੀ। ਉਸ ਤੋਂ ਬਾਦ ਸਮੇਂ ਦੀ ਤਬਦੀਲੀ ਦੇ ਚਲਦਿਆਂ ਹੋਇਆਂ ਲੋਕਾਂ ਵੱਲੋਂ ਕੰਮਕਾਜ ਲਈ ਸ਼ਹਿਰਾਂ ਵਿਚ ਆਉਣਾ-ਜਾਣਾ ਸ਼ੁਰੂ ਕੀਤਾ ਗਿਆ ਅਤੇ ਆਪਣੇ ਖਾਣ-ਪੀਣ ਵਿੱਚ ਤਬਦੀਲੀਆਂ ਕੀਤੀਆਂ ਗਈਆਂ, ਜਿਸ ਨਾਲ ਉਨ੍ਹਾਂ ਦੇ ਸਰੀਰਕ ਵਿਕਾਸ ਵਿਚ ਵਾਧਾ ਹੋ ਗਿਆ।