ਪੰਜਾਬ ਚ ਇਥੇ ਸਵਾਰੀਆਂ ਨਾਲ ਭਰੀ ਬੱਸ ਪਲਟੀ, ਜਖਮੀਆਂ ਨੂੰ ਕਰਾਇਆ ਗਿਆ ਹਸਪਤਾਲ ਭਰਤੀ

ਆਈ ਤਾਜ਼ਾ ਵੱਡੀ ਖਬਰ 

ਇਨ੍ਹੀਂ ਦਿਨੀਂ ਜਿੱਥੇ ਪੰਜਾਬ ਵਿੱਚ ਬਹੁਤ ਸਾਰੀਆਂ ਸੜਕਾਂ ਦਾ ਕੰਮ ਨਿਰਮਾਣ ਅਧੀਨ ਹੈ। ਉਥੇ ਹੀ ਉਨ੍ਹਾਂ ਸੜਕਾਂ ਤੇ ਕੰਮ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਵਾਹਨਾਂ ਦਾ ਰਸਤਾ ਵੀ ਬਦਲ ਦਿੱਤਾ ਜਾਂਦਾ ਹੈ। ਉਥੇ ਹੀ ਕਈ ਜਗ੍ਹਾ ਤੇ ਸੜਕੀ ਆਵਾਜਾਈ ਪ੍ਰਭਾਵਤ ਹੋਣ ਦੇ ਚੱਲਦਿਆਂ ਹੋਇਆਂ ਵੀ ਬਹੁਤ ਸਾਰੇ ਸੜਕ ਹਾਦਸੇ ਵਾਪਰ ਰਹੇ ਹਨ। ਬਹੁਤ ਸਾਰੇ ਵਾਹਨ ਚਾਲਕਾਂ ਵੱਲੋਂ ਜਿਥੇ ਅਣਗਹਿਲੀ ਵੀ ਕਰ ਲਈ ਜਾਂਦੀ ਹੈ ਅਤੇ ਕੁਝ ਹੋਰ ਕਾਰਨਾਂ ਦੇ ਚਲਦਿਆਂ ਹੋਇਆਂ ਵੀ ਕਈ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਜਿਥੇ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕ ਜ਼ਖਮੀ ਵੀ ਹੋ ਜਾਂਦੇ ਹਨ। ਹੁਣ ਪੰਜਾਬ ਵਿੱਚ ਇਥੇ ਸਵਾਰੀਆਂ ਨਾਲ ਭਰੀ ਬੱਸ ਪਲਟੀ,ਜਿੱਥੇ ਜਖਮੀਆਂ ਨੂੰ ਕਰਾਇਆ ਗਿਆ ਹਸਪਤਾਲ ਭਰਤੀ, ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਇਥੇ ਅੰਮ੍ਰਿਤਸਰ ਤੋਂ ਅਜਨਾਲਾ ਜਾ ਰਹੀ ਸਵਾਰੀਆਂ ਨਾਲ ਭਰੀ ਹੋਈ ਮਿੰਨੀ ਬੱਸ ਪਲਟੀ ਗਈ ਹੈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਜਨਾਲਾ ਨੇੜੇ ਧਾਰੀਵਾਲ ਕਲੇਰ ਤੋ ਅੰਮ੍ਰਿਤਸਰ ਨੂੰ ਜਾ ਰਹੀ ਸਵਾਰੀਆਂ ਨਾਲ ਇੱਕ ਭਰੀ ਮਿੰਨੀ ਬੱਸ ਰਾਜਾਸਾਂਸੀ ਨੇੜੇ ਝੰਜੋਟੀ ਮੋੜ ਤੇ ਪਲਟ ਗਈ। ਵਾਪਰੇ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕ ਜ਼ਖਮੀ ਹੋਏ ਹਨ।

ਆਸ ਪਾਸ ਦੇ ਲੋਕਾਂ ਅਤੇ ਰਾਹਗੀਰ ਲੋਕਾਂ ਵੱਲੋਂ ਜਿੱਥੇ ਤੁਰੰਤ ਹੀ ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਈਆ ਗਿਆ ਹੈ। ਦਸਿਆ ਗਿਆ ਹੈ ਕਿ ਦੋ ਐਂਬੂਲੈਂਸ ਗੱਡੀਆਂ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਜਿੱਥੇ ਬਹੁਤ ਸਾਰੇ ਲੋਕਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਦੱਸੀਆਂ ਗਈਆਂ ਹਨ।

ਜਿੱਥੇ ਹਵਾਈ ਅੱਡਾ ਰਾਜਾਸਾਂਸੀ ਤੋਂ ਰਮਦਾਸ ਤੱਕ ਨਵੀਂ ਉਸਾਰੀ ਜਾ ਰਹੀ ਸੜਕ ਦੇ ਵਿਕਾਸ ਕਾਰਜ ਦਾ ਕੰਮ ਕੀਤਾ ਜਾ ਰਿਹਾ ਹੈ ਉਥੇ ਹੀ ਨੈਸ਼ਨਲ ਹਾਈਵੇ ਵਲੋਂ ਕੰਮ ‘ਚ ਢਿੱਲ ਮੱਠ ਕੀਤੀ ਜਾ ਰਹੀ ਹੈ ਜਿਸ ਨਾਲ ਸੜਕ ਦਾ ਇਕ ਪਾਸਾ ਸਹੀ ਨਹੀਂ ਕੀਤਾ ਗਿਆ ਸੀ। ਜੋ ਕਿ ਬਹੁਤ ਸਾਰੇ ਹਾਦਸਿਆਂ ਦਾ ਕਾਰਣ ਬਣ ਰਿਹਾ ਹੈ ਅਤੇ ਇਹ ਭਿਆਨਕ ਸੜਕ ਹਾਦਸਾ ਇਸ ਕਾਰਨ ਵਾਪਰ ਗਿਆ ਹੈ।