ਪੰਜਾਬ ਚ ਇਥੇ ਤੇਜ ਝੱਖੜ ਹਨੇਰੀ ਨਾਲ ਹੋਈ 138 ਪਿੰਡਾਂ ਦੀ ਬਿਜਲੀ ਗੁੱਲ- ਹੋਇਆ 10 ਲੱਖ ਦਾ ਨੁਕਸਾਨ

ਆਈ ਤਾਜ਼ਾ ਵੱਡੀ ਖਬਰ 

ਇਹਨੀਂ ਦਿਨੀਂ ਪੰਜਾਬ ਵਿਚ ਹੋਣ ਵਾਲੀ ਬਰਸਾਤ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਸ਼ਨੀਵਾਰ ਦੀ ਦੇਰ ਰਾਤ ਨੂੰ ਤੇਜ਼ ਬਰਸਾਤ ਅਤੇ ਝੱਖੜ ਦੇ ਕਾਰਨ ਜਿੱਥੇ ਮੋਗਾ ਦੇ ਇੱਕ ਪਰਵਾਰ ਦੀ ਝੁੱਗੀ ਨਾਲ ਦੀ ਕੰਧ ਝੁੱਗੀ ਉੱਪਰ ਡਿੱਗ ਪਈ ਸੀ ਜਿਸ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਸੀ। ਪੰਜਾਬ ਵਿੱਚ ਵੱਖ ਵੱਖ ਜਿਲ੍ਹਿਆਂ ਵਿਚ ਹੋਣ ਵਾਲੀ ਬਰਸਾਤ ਅਤੇ ਤੇਜ ਝੱਖੜ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ।

ਹੁਣ ਪੰਜਾਬ ਵਿੱਚ ਏਥੇ 138 ਪਿੰਡਾਂ ਦੀ ਬਿਜਲੀ ਗੁੱਲ ਹੋ ਗਈ ਹੈ ਅਤੇ ਦਸ ਲੱਖ ਦਾ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਜਿੱਥੇ ਨੂਰਪੁਰਬੇਦੀ ਖੇਤਰ ਦੇ ਅਧੀਨ ਆਉਣ ਵਾਲੀ ਹਨੇਰੀ ਦੇ ਚਲਦਿਆਂ ਹੋਇਆਂ ਤੇਜ਼ ਝੱਖੜ ਦੇ ਕਾਰਨ ਬਹੁਤ ਸਾਰੇ ਦਰੱਖ਼ਤ ਟੁੱਟ ਗਏ ਅਤੇ ਪਿੰਡਾਂ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਗਈ। ਜਿਸ ਕਾਰਨ 138 ਪਿੰਡਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਦਰਪੇਸ਼ ਆਈਆਂ ਅਤੇ ਦਰਖਤਾਂ ਦੇ ਡਿੱਗ ਜਾਣ ਕਾਰਨ ਉਥੇ ਹੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਬਿਜਲੀ ਦੀ ਸਪਲਾਈ ਮੁੜ ਤੋਂ ਬਹਾਲ ਕਰਨ ਵਿਚ ਵੀ ਮੁਸ਼ਕਿਲ ਆ ਰਹੀ ਹੈ।

ਖੰਭਿਆਂ ਅਤੇ ਤਾਰਾਂ ਦੇ ਟੁੱਟ ਜਾਣ ਕਾਰਨ ਜਿਥੇ ਉਹ ਸਾਰੇ ਪਿੰਡਾਂ ਦੀ ਸਪਲਾਈ ਮੁੜ ਤੋਂ ਬਹਾਲ ਨਹੀਂ ਕੀਤੀ ਜਾ ਸਕੀ। ਦੱਸਿਆ ਗਿਆ ਹੈ ਕਿ ਜਿੱਥੇ ਇਹਨਾਂ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਅਜੇ ਵੀ ਗੁਲ ਹੈ। ਉਥੇ ਹੀ ਕਰਮਚਾਰੀ ਦੇਰ ਸ਼ਾਮ ਤੱਕ ਦੀ ਬਿਜਲੀ ਦੀ ਸਪਲਾਈ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹੇ।

ਇਹਨਾਂ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਨਾਲ ਪਾਵਰਕਾਮ ਦਾ 10 ਲੱਖ ਦੇ ਲਗਭਗ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਦੱਸਿਆ ਗਿਆ ਹੈ 20 ਪਿੰਡਾਂ ਦੀ ਬਿਜਲੀ ਦੀ ਸਪਲਾਈ ਹੁਣ ਤੱਕ ਹੀ ਚਾਲੂ ਹੋ ਸਕੀ ਸੀ। ਸ਼ਨੀਵਾਰ ਦੀ ਰਾਤ ਜਿੱਥੇ ਬਹੁਤ ਸਾਰੇ ਪਿੰਡ ਹਨੇਰੇ ਵਿੱਚ ਡੁੱਬੇ ਰਹੇ ਉਥੇ ਹੀ ਬਲੈਕ ਆਊਟ ਵਾਲੀ ਸਥਿਤੀ ਬਣੀ ਹੋਈ ਹੈ।