ਪੁੱਤਰ ਵਲੋਂ ਆਪਣੀ ਮਾਂ ਦੀ ਰਿਟਾਇਰਮੈਂਟ ਮੌਕੇ ਦਵਾਏ ਹੈਲੀਕਾਪਟਰ ਦੇ ਝੂਟੇ, ਇਥੇ ਹੀ ਨਹੀਂ ਚੰਨ ਤੇ ਜਮੀਨ ਖਰੀਦ ਦਿੱਤਾ ਤੋਹਫ਼ਾ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਮਾਂ-ਬਾਪ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਸਾਰੀ ਜਮਾਂ ਪੂੰਜੀ ਲਗਾ ਦਿੰਦੇ ਹਨ ਉਥੇ ਹੀ ਮਾਪਿਆਂ ਵੱਲੋਂ ਦਿੱਤੇ ਗਏ ਸੰਸਕਾਰ ਵੀ ਬਹੁਤ ਸਾਰੇ ਬੱਚਿਆਂ ਵਿੱਚ ਝਲਕਦੇ ਹੋਏ ਦਿਖਾਈ ਦਿੰਦੇ ਹਨ ਅਤੇ ਬੱਚਿਆਂ ਵੱਲੋਂ ਜਿਥੇ ਆਪਣੇ ਮਾਪਿਆਂ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਹੀ ਬਹੁਤ ਸਾਰੀਆਂ ਖੁਸ਼ੀਆਂ ਆਪਣੇ ਮਾਪਿਆਂ ਦੇ ਕਦਮਾਂ ਵਿਚ ਢੇਰੀ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਬਾਰੇ ਮਾਪਿਆਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ, ਆਏ ਦਿਨ ਹੀ ਅਜਿਹੇ ਬਹੁਤ ਸਾਰੇ ਹੈਰਾਨੀਜਨਕ ਮਾਮਲੇ ਵੀ ਸਾਹਮਣੇ ਆਉਂਦੇ ਹਨ। ਜਿੱਥੇ ਹੁਣ ਪੁੱਤਰ ਨੂੰ ਆਪਣੀ ਮਾਂ ਦੀ ਰਿਟਾਇਰਮੈਂਟ ਪਾਰਟੀ ਦੇ ਮੌਕੇ ਤੇ ਹੈਲੀਕਪਟਰ ਦੇ ਝੂਟੇ ਦਵਾਏ ਗਏ ਅਤੇ ਚੰਨ ਅਤੇ ਮੰਗਲ ਗ੍ਰਹਿ ਤੇ ਜ਼ਮੀਨ ਖਰੀਦ ਕੇ ਤੋਹਫਾ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੇ ਸੀਕਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਅਧਿਆਪਕਾ ਦੀ ਰਿਟਾਇਰਮੈਟ ਪਾਰਟੀ ਤੇ ਉਸ ਦੇ ਪੁੱਤਰ ਅਰਵਿੰਦ ਵੱਲੋਂ ਅਜਿਹਾ ਸਰਪਰਾਈਜ਼ ਦਿੱਤਾ ਗਿਆ ਹੈ ਕਿ ਸਾਰੇ ਲੋਕ ਹੈਰਾਨ ਹਨ । 2015 ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਪਾਸ ਕਰਨ ਤੋਂ ਬਾਅਦ ਜਿਥੇ ਖੁਦ ਦੀ ਆਈ ਟੀ ਕੰਪਨੀ ਪੰਜ ਸਾਲ ਚਲਾਈ ਗਈ। ਉਸ ਤੋਂ ਬਾਅਦ ਇਸ ਨੌਜਵਾਨ ਵੱਲੋਂ ਪਾਈਲਟ ਦੀ ਟ੍ਰੇਨਿੰਗ ਲੈਣ ਦਾ ਸੋਚਿਆ ਗਿਆ ਅਤੇ 2020 ਤੋਂ ਪਾਇਲਟ ਦੀ ਸਿਖਲਾਈ ਲੈ ਰਿਹਾ ਹੈ ਅਤੇ 10 ਮਹੀਨੇ ਦਾ ਕੋਰਸ ਬਾਕੀ ਰਹਿ ਗਿਆ ਹੈ।

ਇਸ ਨੌਜਵਾਨ ਵੱਲੋਂ ਆਪਣੀ ਜਮ੍ਹਾਂ ਕੀਤੀ ਗਈ ਰਕਮ ਚੋ 8 ਲੱਖ ਖਰਚ ਕੇ ਦਿੱਲੀ ਤੋਂ ਹੈਲੀਕਾਪਟਰ ਮੰਗਵਾਇਆ ਗਿਆ। ਜਿਸ ਵੱਲੋਂ ਉਸ ਦੀ ਮਾਂ ਦੇ ਸਕੂਲ ਤੋਂ ਲੈ ਕੇ ਉਨ੍ਹਾਂ ਦੇ ਪਿੰਡ ਤਕ ਹੈਲੀਕਾਪਟਰ ਵੱਲੋਂ ਫੁੱਲਾਂ ਦੀ ਬਰਸਾਤ ਕੀਤੀ ਗਈ ਅਤੇ ਇਸ ਹੈਲੀਕਾਪਟਰ ਦੇ ਵਿਚ ਮਾਤਾ-ਪਿਤਾ ਅਤੇ ਭੈਣ ਵੱਲੋਂ ਰਾਈਡਿੰਗ ਵੀ ਲਈ ਗਈ।

ਜਿੱਥੇ ਪਿਤਾ ਵੀ ਪਿਛਲੇ ਸਾਲ ਸਕੂਲ ਵਿੱਚ ਸੀਨੀਅਰ ਅਧਿਆਪਕ ਦੇ ਤੌਰ ਤੇ ਸੇਵਾ ਮੁਕਤ ਹੋਏ ਸਨ। ਉੱਥੇ ਹੀ ਨੌਜਵਾਨ ਵੱਲੋਂ ਮਾਤਾ ਪਿਤਾ ਦੀ ਰਿਟਾਇਰਮੈਂਟ ਪਾਰਟੀ ਇਕੱਠੇ ਹੀ ਕੀਤੀ ਗਈ ਹੈ। ਮਾਤਾ ਪਿਤਾ ਦਾ ਤੋਹਫ਼ਾ ਇੱਥੇ ਹੀ ਖਤਮ ਨਹੀਂ ਹੋਇਆ, ਮਾਂ ਬਾਪ ਅਤੇ ਪਿੰਡ ਵਾਸੀ ਉਸ ਸਮੇਂ ਹੈਰਾਨ ਹੋ ਗਏ ਜਦੋਂ ਉਸ ਨੌਜਵਾਨ ਵੱਲੋਂ ਆਪਣੀ ਮਾਤਾ ਪਿਤਾ ਨੂੰ ਤੋਹਫ਼ੇ ਵਿਚ ਥਾਰ ਗੱਡੀ ਅਤੇ ਜ਼ਮੀਨ ਖਰੀਦ ਕੇ ਵੀ ਹੋਰ ਸਰਪ੍ਰਾਈਜ਼ ਦਿਤਾ ਗਿਆ।