ਆਈ ਤਾਜ਼ਾ ਵੱਡੀ ਖਬਰ
ਜਿੱਥੇ ਅਜੋਕੇ ਸਮੇਂ ‘ਚ ਸੋਸ਼ਲ ਮੀਡੀਆ ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿਚ ਕਾਫ਼ੀ ਜ਼ਰੂਰੀ ਹੋ ਚੁੱਕਿਆ ਹੈ , ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਜਿੱਥੇ ਆਪਣੇ ਕਾਰੋਬਾਰ ਵਧਾ ਰਹੇ ਹਨ , ਉੱਥੇ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਧੋਖਾਧੜੀ ਦਾ ਸ਼ਿਕਾਰ ਹੁੰਦੇ ਹੋਏ ਵੀ ਨਜ਼ਰ ਆ ਰਹੇ ਹਨ । ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਤਰ੍ਹਾਂ ਦੇ ਨਾਲ ਧੋਖਾਧੜੀ ਕਰ ਰਹੇ ਹਨ ਕਿ ਕਈ ਵੱਡੀਆਂ ਹਸਤੀਆਂ ਵੀ ਇਸ ਧੋਖਾਧੜੀ ਦੀ ਲਪੇਟ ਵਿੱਚ ਆਉਂਦੀਆਂ ਨਜ਼ਰ ਆ ਰਹੀਆਂ ਹਨ । ਇਨ੍ਹਾਂ ਦਿਨੀਂ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਈ ਹੈ ਨਾਗਿਨ 6 ਦੇ ਅਦਾਕਾਰਾ ਮਹਿਕ ਚਹਿਲਭੀ ।ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਨਲਾਈਨ ਕੋਰੀਅਰ ਸਰਵਿਸ ਲੈਣ ਵੇਲੇ ਅਦਾਕਾਰਾ ਦੇ ਨਾਲ ਧੋਖਾ ਹੋਇਆ ਹੈ ਤੇ ਮਹਿਕ ਚਾਹਲ ਨੇ ਇਸ ਮਾਮਲੇ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਹੈ ।
ਜਿਸ ਤੋਂ ਬਾਅਦ ਪੁਲੀਸ ਵਲੋਂ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਮਹਿਕ ਚਾਹਲ ਨੂੰ ਗੁਰੂਗ੍ਰਾਮ ਇਕ ਪਾਰਸਲ ਭੇਜਣਾ ਸੀ ਜਿਸ ਲਈ ਉਸ ਨੇ ਬਾਰਾਂ ਜੁਲਾਈ ਨੂੰ ਆਨਲਾਈਨ ਕੂਰੀਅਰ ਭੇਜਣ ਲਈ ਇੰਟਰਨੈੱਟ ਤੇ ਖੋਜ ਕੀਤੀ। ਮਹਿਕ ਮੁਤਾਬਕ ਉਸ ਵੱਲੋਂ ਗੁਰੂਗ੍ਰਾਮ ਵਿਚ ਇੱਕ ਕੂਰੀਅਰ ਭੇਜਣ ਲਈ ਔਨਲਾਈਨ ਕੋਰੀਅਰ ਦੀ ਸੇਵਾ ਸਰਚ ਕੀਤੀ ਜਾ ਰਹੀ ਸੀ ।
ਇਸ ਤੋਂ ਬਾਅਦ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਕਿਹਾ ਕਿ ਉਹ ਇਕ ਵੱਡੀ ਕੋਰੀਅਰ ਕੰਪਨੀ ਦੇ ਨਾਲ ਗੱਲ ਕਰ ਰਿਹਾ ਹੈ ਮਹਿਕ ਨੇ ਦੱਸਿਆ ਕਿ ਉਸ ਵਿਅਕਤੀ ਦੇ ਦੱਸੇ ਸਾਈਟ ਤੇ ਉਹ ਗਿਆ ਅਤੇ ਦੱਸ ਰੁਪਏ ਵਿੱਚ ਰਜਿਸਟਰ ਉਸ ਵੱਲੋਂ ਕਰ ਦਿੱਤਾ ਗਿਆ ਅਤੇ ਸਾਈਟ ਤੋਂ ਹੀ ਕੋਰੀਅਰ ਲਈ ਉਸ ਵੱਲੋਂ ਭੁਗਤਾਨ ਕਰਨਾ ਸੀ । ਜਿਸਤੋਂ ਬਾਅਦ ਮਹਿਕ ਨੇ ਦੱਸਿਆ ਕਿ ਜਦੋਂ ਵਿਅਕਤੀ ਨੇ ਉਸ ਨੂੰ ਲੈਣ ਦੇਣ ਬਾਰੇ ਪੁੱਛਿਆ ਤਾਂ ਉਸ ਨੇ ਗੂਗਲ ਪੇਅ ਨੂੰ ਦੱਸਿਆ , ਪਰ ਭੁਗਤਾਨ ਨਹੀਂ ਹੋਇਆ
ਇਸ ਤੋਂ ਬਾਅਦ ਉਸ ਨੂੰ ਇੱਕ ਲਿੰਕ ਭੇਜਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਵੀਹ ਸੈਕਿੰਡ ਵਿੱਚ ਓਟੀਪੀ ਆ ਜਾਵੇਗਾ ਤੇ ਭੁਗਤਾਨ ਹੋ ਜਾਵੇਗਾ । ਜਿਵੇਂ ਹੀ ਲਿੰਕ ਆਇਆ ਉਸ ਦੇ ਖਾਤੇ ਵਿਚੋਂ 49000 ਰੁਪਏ ਕਢਵਾ ਲਏ ਗਏ। ਫਿਲਹਾਲ ਪੁਲਸ ਵਲੋਂ ਠੱਗਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ।
Previous Postਪੰਜਾਬ ਚ ਇਥੇ ਭਾਰੀ ਮੀਹ ਕਾਰਨ ਕਾਰਾਂ ਤੇ ਡਿਗੀ ਕੰਧ- ਗੱਡੀਆਂ ਹੋਈਆਂ ਚਕਨਾਚੂਰ
Next Postਪੰਜਾਬ ਚ ਇਥੇ ਭੈਣ ਨੂੰ ਛੱਡ ਕੇ ਆ ਰਹੇ ਨੌਜਵਾਨ ਦੀ ਭਿਆਨਕ ਹਾਦਸੇ ਚ ਹੋਈ ਮੌਤ, ਪਰਿਵਾਰ ਚ ਪਏ ਵੈਣ