ਆਸਟ੍ਰੇਲੀਆ ਚ ਮਾਪਿਆਂ ਦੇ ਇਕਲੋਤੇ ਨੌਜਵਾਨ ਪੁੱਤ ਦੀ ਹੋਈ ਮੌਤ, ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਵਧ ਰਹੀ ਦਰ ਇਸ ਸਮੇਂ ਜਿਥੇ ਪੰਜਾਬ ਵਾਸੀਆਂ ਦੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਉਥੇ ਹੀ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਵਾਸਤੇ ਉਨ੍ਹਾਂ ਨੂੰ ਉੱਚ ਵਿਦਿਆ ਹਾਸਲ ਕਰਨ ਲਈ ਵਿਦੇਸ਼ਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਉਥੇ ਹੀ ਕੁਝ ਨੌਜਵਾਨਾਂ ਵੱਲੋਂ ਆਪਣੇ ਪਰਵਾਰ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਦੇਖਦੇ ਹੋਏ ਅਤੇ ਆਪਣੇ ਪਰਿਵਾਰ ਨੂੰ ਬਿਹਤਰੀਨ ਜ਼ਿੰਦਗੀ ਦੇਣ ਵਾਸਤੇ ਉਨ੍ਹਾਂ ਵੱਲੋਂ ਵੀ ਵਿਦੇਸ਼ਾਂ ਦਾ ਰੁੱਖ ਕਰ ਲਿਆ ਜਾਂਦਾ ਹੈ। ਵਿਦੇਸ਼ਾਂ ਵਿੱਚ ਜਾਣ ਵਾਲੇ ਨੌਜਵਾਨਾਂ ਦੇ ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਸੁਰੱਖਿਆ ਵਾਸਤੇ ਦਿਨ-ਰਾਤ ਪਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ। ਉਥੇ ਹੀ ਵਿਦੇਸ਼ ਵਿਚ ਕੰਮਕਾਜ ਕਰਨ ਵਾਲੇ ਆਪਣੇ ਪੁੱਤਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਵੀ ਕੀਤਾ ਜਾਂਦਾ ਹੈ ਕਿ ਉਹ ਘਰ ਪਰਤਣ।

ਪਰ ਅਜਿਹੇ ਨੌਜਵਾਨਾਂ ਦੇ ਘਰ ਪਰਤਣ ਤੋਂ ਪਹਿਲਾਂ ਦੁਖਦਾਈ ਖਬਰਾਂ ਪਹੁੰਚ ਗਈਆਂ ਹਨ। ਹੁਣ ਇਕ ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਆਸਟ੍ਰੇਲੀਆ ਚ ਮਾਪਿਆਂ ਦੇ ਇਕਲੋਤੇ ਨੌਜਵਾਨ ਪੁੱਤ ਦੀ ਹੋਈ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਮੋਗਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ।

ਜਿੱਥੇ ਹੁਣ ਤਿੰਨ ਸਾਲ ਪਹਿਲਾਂ ਪਿੰਡ ਬਹਿਰਾਮਕੇ ਦੇ ਆਸਟ੍ਰੇਲੀਆ ਗਏ ਲਵਪ੍ਰੀਤ ਸਿੰਘ ਗਿੱਲ ਦੀ ਜਿੱਥੇ ਆਸਟ੍ਰੇਲੀਆ ਚ ਮੌਤ ਹੋ ਗਈ ਹੈ ਉਥੇ ਹੀ 23 ਸਾਲਾਂ ਨੌਜਵਾਨ ਜਿੱਥੇ ਆਸਟਰੇਲੀਆ ਪੜ੍ਹਾਈ ਕਰਨ ਗਿਆ ਸੀ ਜਿਥੇ ਉਸ ਵੱਲ ਰੋਜ਼ੀ-ਰੋਟੀ ਦੀ ਖਾਤਰ ਕੰਮ ਵੀ ਕੀਤਾ ਜਾ ਰਿਹਾ ਸੀ। ਲਵਪ੍ਰੀਤ ਸਿੰਘ ਜਿੱਥੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਥੇ ਹੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ।

ਇਸ ਘਟਨਾ ਦੀ ਖਬਰ ਮਿਲਦੇ ਹੀ ਜਿੱਥੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਇਸ ਸਮੇਂ ਆਸਟਰੇਲੀਆ ਵਿੱਚ ਲਵਪ੍ਰੀਤ ਦੀ ਇਕ ਭੈਣ ਅਤੇ ਪਿਤਾ ਉਸ ਦੇ ਕੋਲ ਅਸਟਰੇਲੀਆਂ ਵਿਚ ਹੀ ਰਹਿ ਰਹੇ ਸਨ। ਜਦ ਕਿ ਕੈਨੇਡਾ ਵਿੱਚ ਉਸਦੀ ਇੱਕ ਭੈਣ ਅਤੇ ਮਾਤਾ ਰਹਿ ਰਹੀਆਂ ਸਨ। ਉਸ ਦੀ ਹੋਈ ਮੌਤ ਨੇ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਸੁੱਟ ਦਿੱਤਾ ਹੈ।।