ਫੋਨ ਤੇ ਪਿਤਾ ਨੂੰ ਬਾਏ ਬੋਲਦੇ ਹੀ ਕੁਝ ਦੇਰ ਚ ਵਾਪਰੇ ਦਰਦਨਾਕ ਹਾਦਸੇ ਚ ਪੁੱਤਰ ਦੀ ਹੋਈ ਮੌਤ, ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਭਾਰਤ ਵਿੱਚ ਜਿੱਥੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿੱਥੇ ਵਾਹਨ ਚਾਲਕਾਂ ਵਾਸਤੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ। ਖਾਸ ਕਰਕੇ ਵੱਡੇ ਵਾਹਨ ਚਾਲਕਾਂ ਲਈ ਕੁਝ ਸਖਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਅਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਜਿਥੇ ਕੁਝ ਲੋਕਾਂ ਵੱਲੋਂ ਡਰਾਈਵਿੰਗ ਕੀਤੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਭਿਆਨਕ ਸੜਕ ਹਾਦਸਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਥੇ ਹੀ ਅਜਿਹੇ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਬੇਕਸੂਰ ਲੋਕ ਵੀ ਇਨ੍ਹਾਂ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਹੁਣ ਇੱਥੇ ਫ਼ੋਨ ਤੇ ਪਿਤਾ ਨੂੰ ਬਾਏ ਬੋਲਦਿਆ ਹੀ ਕੁਝ ਦੇਰ ਬਾਅਦ ਵਾਪਰੇ ਹਾਦਸੇ ਵਿੱਚ ਪੁੱਤਰ ਦੀ ਮੌਤ ਹੋ ਗਈ ਹੈ ਜਿੱਥੇ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਘਟਨਾ ਰਾਜਸਥਾਨ ਤੋਂ ਸਾਹਮਣੇ ਆਈ ਹੈ ਜਿੱਥੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਜਦੋਂ ਉਹ ਆਪਣੇ ਪਿਤਾ ਨਾਲ ਫੋਨ ਤੇ ਗੱਲ ਕਰਕੇ ਹਟਿਆ ਸੀ। ਜਿੱਥੇ ਉਸ ਵੱਲੋਂ ਆਪਣੇ ਪਿਤਾ ਨੂੰ ਗੱਲ ਕਰਕੇ ਬਾਏ ਬੋਲਿਆ ਗਿਆ ਅਤੇ ਉਸ ਦੇ ਨਾਲ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਇਕ ਟਰੱਕ ਚਾਲਕ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਜਿਥੇ ਟਰੱਕ ਚਲਾਇਆ ਜਾ ਰਿਹਾ ਸੀ ਉੱਥੇ ਹੀ ਉਸ ਦਾ ਟਰੱਕ ਬੇਕਾਬੂ ਹੋ ਗਿਆ ਅਤੇ ਕਈ ਵਾਹਨਾਂ ਨੂੰ ਕੁਚਲਦਾ ਹੋਇਆ ਅੱਗੇ ਜਾ ਕੇ ਪਲਟ ਗਿਆ।

ਇਸ ਹਾਦਸੇ ਵਿਚ ਜਿੱਥੇ ਬਾਈਕ ਸਵਾਰ ਨੌਜਵਾਨ ਸ਼ੁਭਮ ਸੋਨੀ ਵਾਸੀ ਬਿਜੋਲੀਆ ਦੀ ਇਸ ਘਟਨਾ ਵਿੱਚ ਟਰੱਕ ਨਾਲ ਕੁਚਲੇ ਜਾਣ ਕਾਰਨ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਜਦ ਕਿ ਇੱਕ ਕਾਰ ਵਿੱਚ ਸਵਾਰ ਚਾਰ ਲੋਕ ਵੀ ਇਸ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਲੋਕਾਂ ਵੱਲੋਂ ਟਰੱਕ ਚਾਲਕ ਅਤੇ ਕਲੀਨਰ ਨੂੰ ਜਿੱਥੇ ਘਟਨਾ ਸਥਾਨ ਤੋਂ ਕਾਬੂ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।