ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣ ਸਕਦੇ ਹਨ ਬ੍ਰਿਟੇਨ ਦੇ ਅਗਲੇ PM – ਪੇਸ਼ ਕੀਤੀ ਦਾਅਵੇਦਾਰੀ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਪੰਜਾਬ ਅਤੇ ਦੇਸ਼ ਦੀ ਸਿਆਸਤ ਵਿਚ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਾਫੀ ਉਥਲ-ਪੁਥਲ ਵੀ ਹੋਈ ਹੈ ਬਾਕੀ ਦੇਸ਼ਾਂ ਦੇ ਵਿਚ ਵੀ ਕਈ ਦੇਸ਼ਾਂ ਅੰਦਰ ਰਾਜਨੀਤੀ ਵਿੱਚ ਕਾਫੀ ਉਤਾਰ ਚੜ੍ਹਾਅ ਵੀ ਆ ਰਹੇ ਹਨ ਤੇ ਜਿਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਵਿੱਚ ਸਾਰੇ ਦੇਸ਼ ਕਰੋਨਾ ਦੇ ਬੁਰੇ ਦੌਰ ਚੋਂ ਬੜੀ ਮੁਸ਼ਕਲ ਨਾਲ ਬਾਹਰ ਨਿਕਲ ਰਹੇ ਹਨ ਉਥੇ ਹੀ ਵੱਖ ਵੱਖ ਕਾਰਨਾਂ ਦੇ ਚੱਲਦਿਆਂ ਹੋਇਆਂ ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਨੂੰ ਆਪਣੇ ਅਹੁਦੇ ਤੋਂ ਅਸਤੀਫੇ ਦੇਣੇ ਪੈਂਦੇ ਹਨ।

ਜਿੱਥੇ ਬਹੁਤ ਸਾਰੇ ਭਾਰਤੀਆਂ ਤੇ ਪੰਜਾਬੀਆਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਪਣਾ ਨਾਮ ਰੱਖਿਆ ਗਿਆ ਹੈ ਉਥੇ ਹੀ ਉਨ੍ਹਾਂ ਵੱਲੋਂ ਰਾਜਨੀਤੀ ਖੇਤਰ ਵਿੱਚ ਵੀ ਉਚ ਅਹੁਦਿਆਂ ਤੇ ਸਫਲਤਾ ਹਾਸਲ ਕੀਤੀ ਗਈ ਹੈ। ਜਿੱਥੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਕਈ ਜਗ੍ਹਾ ਤੇ ਅਹਿਮ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣ ਸਕਦੇ ਹਨ ਬ੍ਰਿਟੇਨ ਦੇ ਅਗਲੇ ਪੀਐੱਮ ਪੇਸ਼ ਕੀਤੀ ਗਈ ਦਾਵੇਦਾਰੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਪਾਰਟੀ ਦੇ ਨੇਤਾ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਗਿਆ ਹੈ।

ਜਿਸ ਸਮੇਂ ਤੱਕ ਪਾਰਟੀ ਵਿੱਚ ਨਵੇਂ ਦਾਅਵੇਦਾਰ ਦੀ ਚੋਣ ਨਹੀਂ ਕਰ ਲਈ ਜਾਂਦੀ ਉਸ ਸਮੇਂ ਤੱਕ ਉਹ ਆਪਣੇ ਅਹੁਦੇ ਤੇ ਬਣੇ ਰਹਿਣਗੇ । ਉਥੇ ਹੀ ਉਨ੍ਹਾਂ ਦੀ ਥਾਂ ਲੈਣ ਲਈ ਹੁਣ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਵੱਲੋਂ ਵੀ ਪਾਰਟੀ ਦੇ ਨਵੇਂ ਨੇਤਾ ਦੇ ਤੌਰ ਤੇ ਜਗ੍ਹਾ ਲੈਣ ਵਾਸਤੇ ਰਸਮੀ ਤੌਰ ਤੇ ਆਪਣੀ ਦਾਅਵੇਦਾਰੀ ਸ਼ੁਕਰਵਾਰ ਨੂੰ ਪੇਸ਼ ਕਰ ਦਿੱਤੀ ਹੈ।

ਜਿੱਥੇ ਬ੍ਰਿਟਿਸ਼ ਭਾਰਤੀ ਮੰਤਰੀ ਸਰਬ ਉੱਚ ਅਹੁੱਦੇ ਲਈ ਜਗਾਂ ਲੈਣ ਲਈ ਹੀ ਕੈਬਨਿਟ ਤੋਂ ਇਸ ਹਫਤੇ ਅਸਤੀਫਾ ਦੇਣ ਵਾਲੇ ਟੋਰੀ ਨੇਤਾ ਸਨ, ਜਿਨ੍ਹਾਂ ਦੀ ਇਸ ਦੌੜ ਵਿੱਚ ਦਾਅਵੇਦਾਰੀ ਪੇਸ਼ ਕਰਨੀ ਬਾਕੀ ਦੱਸੀ ਗਈ ਸੀ। ਉਥੇ ਹੀ ਬਹੁਤ ਸਾਰੀਆਂ ਹਸਤੀਆਂ ਵੱਲੋਂ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕਾਂ ਦੇ ਨਾਮ ਵੀ ਉਭਰ ਕੇ ਸਾਹਮਣੇ ਆਏ ਹਨ।