ਪੰਜਾਬ ਚ ਇਥੇ ਟਰੇਨ ਦੇ ਡੱਬੇ ਨੂੰ ਲੱਗੀ ਅੱਗ, ਰੇਲਵੇ ਪ੍ਰਸ਼ਾਸਨ ਵਲੋਂ ਫਟਾਫਟ ਅੱਗ ਤੇ ਕਾਬੂ ਪਾ ਵੱਡਾ ਹਾਦਸਾ ਹੋਣੋ ਟਲਿਆ

ਆਈ ਤਾਜ਼ਾ ਵੱਡੀ ਖਬਰ 

ਅੱਜ-ਕੱਲ੍ਹ ਜਿੱਥੇ ਪੰਜਾਬ ਵਿੱਚ ਵਾਪਰਣ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਯਾਤਰੀਆਂ ਵੱਲੋਂ ਆਪਣਾ ਸਫ਼ਰ ਖ਼ੁਸ਼ੀ ਖ਼ੁਸ਼ੀ ਤੈਅ ਕੀਤਾ ਜਾਂਦਾ ਹੈ ਉੱਥੇ ਹੀ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਯਾਤਰੀਆਂ ਦੇ ਮਨ ਵਿੱਚ ਡਰ ਪੈਦਾ ਕਰ ਦਿੰਦੀਆਂ ਹਨ,ਯਾਤਰੀਆਂ ਵੱਲੋਂ ਜਿੱਥੇ ਆਪਣੇ ਸਫਰ ਨੂੰ ਤੈਅ ਕਰਨ ਵਾਸਤੇ ਇੱਕ ਜਗ੍ਹਾ ਤੋਂ ਦੂਸਰੀ ਜਗਾ ਜਾਇਆ ਜਾਂਦਾ ਹੈ। ਜਿੱਥੇ ਵਾਪਰਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਯਾਤਰੀਆਂ ਦੇ ਆਨੰਦਮਈ ਸਫ਼ਰ ਨੂੰ ਡਰਾਵਣਾ ਵੀ ਬਣਾ ਦਿੰਦੀਆਂ ਹਨ।

ਹੁਣ ਪੰਜਾਬ ਚ ਇੱਥੇ ਟਰੇਨ ਦੇ ਡੱਬੇ ਨੂੰ ਲੱਗੀ ਭਿਆਨਕ ਅੱਗ ਕਾਰਨ ਰੇਲਵੇ ਪ੍ਰਸ਼ਾਸਨ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਹੈ ਅਤੇ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਹੈ। ਹੁਣ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਆਇਆ ਹੈ। ਜਿੱਥੇ ਪਲੇਟਫਾਰਮ ਨੰਬਰ 5 ਤੇ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਖੜ੍ਹੀ ਹੋਈ ਮੁਸਾਫਰ ਟਰੇਨ ਦੇ ਡੱਬੇ ਨੂੰ ਅਚਾਨਕ ਅੱਗ ਲੱਗ ਗਈ। ਰਾਹਤ ਦੀ ਖਬਰ ਇਹ ਰਹੀ ਹੈ ਕਿ ਇਸ ਡੱਬੇ ਦੇ ਵਿੱਚ ਕੋਈ ਵੀ ਸਵਾਰੀ ਮੌਜੂਦ ਨਹੀਂ ਸੀ ਅਤੇ ਇਹ ਪਸੈਜਰ ਟਰੇਨ ਰੇਲਵੇ ਸਟੇਸ਼ਨ ਉਪਰ ਖੜੀ ਸੀ।

ਜੋ ਕਿ ਲੁਧਿਆਣਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਰੇਲਵੇ ਸਟੇਸ਼ਨ ਤੇ ਖੜ੍ਹੀ ਇਸ ਟ੍ਰੇਨ ਦੇ ਇੱਕ ਡੱਬੇ ਵਿੱਚ ਅੱਗ ਲੱਗ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜਿੱਥੇ ਤੁਰੰਤ ਹੀ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸ ਅੱਗ ਉਪਰ ਕਾਬੂ ਪਾ ਲਿਆ ਗਿਆ।

ਉੱਥੇ ਹੀ ਇਸ ਵਿੱਚ ਕੋਈ ਵੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਵੱਡਾ ਹਾਦਸਾ ਹੋਣ ਤੋ ਵੀ ਟਲ ਗਿਆ ਹੈ। ਉੱਥੇ ਹੀ ਇਸ ਅੱਗ ਲੱਗਣ ਦੇ ਕਾਰਨਾਂ ਬਾਰੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ, ਇਹ ਅੱਗ ਕਿਸੇ ਯਾਤਰੀ ਵੱਲੋਂ ਪੀ ਕੇ ਸੁਟੀ ਗਈ ਸਿਗਰਟ ਦੇ ਕਾਰਨ ਲੱਗੀ ਹੋ ਸਕਦੀ ਹੈ। ਇਸ ਹਾਦਸੇ ਦੌਰਾਨ ਰੇਲ ਦੇ ਡੱਬੇ ਵਿੱਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ। ਓਥੇ ਹੀ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।